ਪੰਜਾਬ ‘ਚ ਪਿਛਲੇ 11 ਸਾਲਾਂ ‘ਚ ਬੰਦ ਹੋਏ 53 ਡਾਕਘਰ

ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਪਿਛਲੇ 11 ਸਾਲਾਂ ‘ਚ 53 ਡਾਕਘਰ ਬੰਦ ਹੋ ਗਏ ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਨੇ 2014 ਤੋਂ ਦੇਸ਼ ਭਰ ਵਿੱਚ ਕੁੱਲ 1,280 ਡਾਕਘਰਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਹੈ ਜਾਂ ਮਿਲਾ ਦਿੱਤਾ ਹੈ। ਇਨ੍ਹਾਂ ‘ਚ ਹੀ ਪੰਜਾਬ ਦੇ 53 ਡਾਕਘਰ ਵੀ ਸ਼ਾਮਿਲ ਹਨ। ਵਰਤਮਾਨ ਵਿੱਚ, ਦੇਸ਼ ਵਿੱਚ ਕੁੱਲ 164,999 ਡਾਕਘਰ ਹਨ, ਜਦੋਂ ਕਿ ਪੰਜਾਬ ਵਿੱਚ 3,838 ਡਾਕਘਰ ਅਜੇ ਵੀ ਕੰਮ ਕਰ ਰਹੇ ਹਨ।

ਸਰਕਾਰ ਨੇ ਆਪਣੇ ਜਵਾਬ ਵਿੱਚ ਸਪੱਸ਼ਟ ਕੀਤਾ ਹੈ ਕਿ ਡਾਕਘਰਾਂ ਨੂੰ ਰਲੇਵੇਂ ਜਾਂ ਬੰਦ ਕਰਨ ਵਿੱਚ ਦੋ ਡਾਕਘਰਾਂ ਵਿਚਕਾਰ ਘੱਟੋ-ਘੱਟ ਦੂਰੀ ਦੇ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ। ਇਨ੍ਹਾਂ ਮਾਪਦੰਡਾਂ ਵਿੱਚ ਕੋਈ ਢਿੱਲ ਜਾਂ ਬਦਲਾਅ ਨਹੀਂ ਕੀਤਾ ਗਿਆ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਡਾਕ ਸੇਵਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ, ਡਿਜੀਟਲ ਅਤੇ ਸਰੋਤ-ਕੁਸ਼ਲ ਬਣਾਉਣ ਲਈ ਚੁੱਕਿਆ ਗਿਆ ਹੈ। ਦੇਸ਼ ਭਰ ਵਿੱਚ ਡਾਕਘਰਾਂ ਦਾ ਇਹ ਪੁਨਰਗਠਨ ਇੱਕ ਵੱਡਾ ਪ੍ਰਸ਼ਾਸਕੀ ਕਦਮ ਹੈ। ਇਸ ਵਿੱਚ 1,280 ਡਾਕਘਰਾਂ ਦਾ ਰਲੇਵਾਂ/ਬੰਦ ਕਰਨਾ ਸ਼ਾਮਲ ਹੈ।

ਪੰਜਾਬ ਵਿੱਚ ਪਿਛਲੇ 11 ਸਾਲਾਂ ਜਾਣੀ ਕਿ 2014-15 ਤੋਂ ਲੈ ਕੇ 2024-25 ਤੱਕ 53 ਡਾਕਘਰ ਬੰਦ ਕਰ ਦਿੱਤੇ ਗਏ ਹਨ ਜਾਂ ਉਨ੍ਹਾਂ ਦਾ ਰਲੇਵਾਂ ਕਰ ਦਿੱਤਾ ਗਿਆ ਹੈ। ਪੰਜਾਬ ‘ਚ ਹੁਣ ਤੱਕ ਸਾਲ 2014-15 ‘ਚ 4, ਸਾਲ 2016-17 ‘ਚ 1, ਸਾਲ 2018-19 ‘ਚ 2, ਸਾਲ 2020-21 ‘ਚ 2, ਸਾਲ 2021-22 ‘ਚ 11, ਸਾਲ 2022-23 ‘ਚ 25, ਸਾਲ 2023-24 ‘ਚ 4, ਸਾਲ 2024-25 ‘ਚ 2 ਡਾਕਘਰਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਹੈ ਜਾਂ ਮਿਲਾ ਦਿੱਤਾ ਹੈ।

By Gurpreet Singh

Leave a Reply

Your email address will not be published. Required fields are marked *