ਨੈਸ਼ਨਲ ਟਾਈਮਜ਼ ਬਿਊਰੋ :- ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬੀ ਜਵਾਨੀ ਦੇ ਸੁਪਨੇ, ਸੱਧਰਾਂ, ਕਮਾਈ ਅਤੇ ਸਵੈਮਾਨ ਵਿਸ਼ਵ ਭਰ ਵਿਚ ਪਿਛਲੇ 60 ਸਾਲਾਂ ਤੋਂ ਬੇਰਹਿਮੀ ਨਾਲ ਵੇਚਿਆ ਜਾ ਰਿਹਾ ਹੈ। ਉਨ੍ਹਾਂ ਏਜੰਟਾਂ ’ਤੇ ਵਰ੍ਹਦੇ ਹੋਏ ਵਿਦੇਸ਼ਾਂ ਵਿਚ ਪੱਕੇ ਸਥਾਪਿਤ ਕਰਨ ਦੇ ਝਲਕਾਰੇ ਤੇ ਝੂਠਾਂ ਦੇ ਰੰਗ ਦਿਖਾ ਕੇ ਪੰਜਾਬ ਦੀ ਜਵਾਨੀ ਅਤੇ ਪੁਸ਼ਤਾਂ ਦੀ ਪੂੰਜੀ ਜਾਇਦਾਦ ਇੱਥੋਂ ਤਕ ਕਿ ਪੰਜਾਬੀ ਧੀਆਂ ਦੀ ਇੱਜ਼ਤ ਅਤੇ ਨੌਜਵਾਨਾਂ ਦੀ ਜਵਾਨੀ ਗ਼ੁਲਾਮਾਂ ਵਾਂਗ ਬੇਰਹਿਮੀ ਨਾਲ ਲੁੱਟੀ ਜਾਂਦੀ ਹੈ। ਦੋ ਸਾਲ ਪ੍ਰੰਤੂ ਲੋਕ ਭਲਾਈ ਪਾਰਟੀ ਸਦਾ ਤੋਂ ਇਸ ਵਿਸ਼ੇ ’ਤੇ ਲੜਦੀ ਰਹੀ ਹੈ ਅਤੇ ਹਜ਼ਾਰਾਂ ਪਰਿਵਾਰਾਂ ਦੇ ਪੈਸੇ ਮੁੜਵਾ ਕੇ ਧੀਆਂ ਪੁੱਤ ਵਾਪਸ ਲਿਆ ਕੇ ਠੋਸ ਰਾਹਤ ਦਿਵਾਈ ਹੈ। ਇਸ ਮਾਰੂ ਬਿਮਾਰੀ ਖ਼ਿਲਾਫ਼ ਸੰਘਰਸ਼ ਦੀ ਠੋਸ ਨੀਤੀ ਘੜਨ ਲਈ 22 ਫਰਵਰੀ 2025 ਨੂੰ ਦਿਨ ਐਤਵਾਰ ਲੋਕ ਭਲਾਈ ਪਾਰਟੀ ਦੇ ਸਾਰੇ ਅਹੁਦੇਦਾਰਾਂ, ਵਰਕਰਾਂ, ਤਹਿਸੀਲ, ਜ਼ਿਲ੍ਹਾ ਇਕਾਈਆਂ ਦੇ ਪ੍ਰਮੁੱਖ ਆਗੂਆਂ ਦੀ ਬੈਠਕ ਲੋਕ ਭਲਾਈ ਪਾਰਟੀ ਦਫ਼ਤਰ ਰਾਜਗੁਰੂ ਨਗਰ ਲੁਧਿਆਣਾ ਵਿਖੇ ਬੁਲਾਈ ਗਈ ਹੈ। ਜਿਸ ’ਚ ਅਗਲੀ ਕਾਰਵਾਈ ’ਤੇ ਚਰਚਾ ਕੀਤੀ ਜਾਵੇਗੀ।
ਲੋਕ ਭਲਾਈ ਪਾਰਟੀ ਨੇ ਗ਼ੈਰ ਕਾਨੂੰਨੀ ਪ੍ਰਵਾਸ ਵਿਰੁੱਧ ਸੂਬਾ ਪੱਧਰੀ ਬੈਠਕ ਸੱਦੀ
