ਚੰਡੀਗੜ੍ਹ (ਨੈਸ਼ਨਲ ਟਾਈਮਜ਼): ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨਾਲ ਸਰਕਾਰ ਪੂਰਾ ਸਮਰਥਨ ਕਰ ਰਹੀ ਹੈ। ਪੁਲਿਸ਼ ਵੀ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸੇ ਦੌਰਾਨ ਅਜਨਾਲਾ ਦੇ ਵਿਆਕਤੀ ਜੋ ਅਮਰੀਕਾ ਤੋਂ ਡਿਪੋਰਟ ਹੋਇਆ ਉਸਨੇ ਆਪ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁਲਾਕਾਤ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਤੋਂ ਪਰਤੇ ਇਸ ਨੌਜਵਾਨ ਨਾਲ ਏਜੰਟ ਵੱਲੋਂ 60 ਲੱਖ ਦੀ ਠੱਗੀ ਮਾਰੀ ਹੈ। ਏਜੰਟ ਨੇ ਨੌਜਵਾਨ 60 ਲੱਖ ਲੈਕੇ ਸਿੱਧੇ ਰਸ਼ਤੇ ਦੀ ਜਗ੍ਹਾ ਡੰਕੀ ਲਗਾ ਕੇ ਭੇਜ ਦਿੱਤਾ ਗਿਆ। ਹੁਣ ਉਸਨੂੰ ਡਿਪੋਰਟ ਕਰਕੇ ਪੰਜਾਬ ਭੇਜ ਦਿੱਤਾ ਗਿਆ।
ਨੌਜਵਾਨ ਵੱਲੋਂ ਸਰਕਾਰ ਨੂੰ ਇਨਸਾਫ ਦੀ ਗੁਹਾਰ ਲਗਾਈ ਗਈ। ਜਿਸਤੋਂ ਬਾਅਦ ਨੌਜਵਾਨ ਵਲੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਗਈ। ਕੁਲਦੀਪ ਸਿੰਘ ਧਾਲੀਵਾਲ ਵੱਲੋਂ ਤਰੁੰਤ ਐਕਸ਼ਨ ਲਿਆ ਗਿਆ ਅਤੇ ਏਜੰਟ ਖ਼ਿਲਾਫ਼ FIR ਦਰਜ਼ ਕੀਤੀ ਗਈ। ਨੌਜਵਾਨ ਨੂੰ ਇਨਸਾਫ ਦੀ ਉਮੀਦ ਮਿਲੀ।
