ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਹਾਰ ‘ਤੇ ਪਰਗਟ ਸਿੰਘ ਦਾ ਤੰਜ, ਕਿਹਾ “ਮਾਡਲ ਫਲਾਪ ਸੀ, ਲੋਕਾਂ ਨੇ ਰੱਦ ਕਰ ਦਿੱਤਾ”

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 'ਆਪ' ਦੀ ਹਾਰ 'ਤੇ ਪਰਗਟ ਸਿੰਘ ਦਾ ਤੰਜ, ਕਿਹਾ "ਮਾਡਲ ਫਲਾਪ ਸੀ, ਲੋਕਾਂ ਨੇ ਰੱਦ ਕਰ ਦਿੱਤਾ"

ਜਲੰਧਰ (ਨੈਸ਼ਨਲ ਟਾਈਮਜ਼): ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਰ ਹੋਈ ਜਿਸ ਤੋਂ ਬਾਅਦ ਕਾਂਗਰਸੀ ਆਗੂ ਪਰਗਟ ਸਿੰਘ ਨੇ ਤੰਜ ਕਰਦੇ ਕਿਹਾ ਕਿ , “ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਮਾਡਲ ਇੱਕ ਫਲਾਪ ਮਾਡਲ ਸੀ। ਲੋਕਾਂ ਨੇ ਇਸਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਇਸਦਾ ਪ੍ਰਭਾਵ ਪੰਜਾਬ ਵਿੱਚ ਜ਼ਰੂਰ ਮਹਿਸੂਸ ਕੀਤਾ ਜਾਵੇਗਾ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਵਾਲ ਚੁੱਕਦੇ ਕਿਹਾ “ਜੇਕਰ ਉਨ੍ਹਾਂ ਨੇ ਪੰਜਾਬ ਵਿੱਚ ਕੁਝ ਕੀਤਾ ਹੁੰਦਾ, ਜੇਕਰ ਭਗਵੰਤ ਮਾਨ ਦੀ ਸਰਕਾਰ ਨੇ ਕੁਝ ਕੀਤਾ ਹੁੰਦਾ, ਤਾਂ ਸੁਭਾਵਿਕ ਤੌਰ ‘ਤੇ ਉਹ ਫ਼ਰਕ ਉੱਥੇ ਮਹਿਸੂਸ ਕੀਤਾ ਜਾਂਦਾ, ਪਰ ਬਦਕਿਸਮਤੀ ਨਾਲ, ਉਨ੍ਹਾਂ ਨੇ ਕੁਝ ਨਹੀਂ ਕੀਤਾ।”

2027 ਦੀਆਂ ਚੋਣਾਂ ਬਾਰੇ ਹੋ ਰਹੀ ਭਵਿੱਖਬਾਣੀ ਬਾਰੇ ਉਨ੍ਹਾਂ ਕਿਹਾ “ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਣ ਸਕਦੀ।”

By nishuthapar1

Leave a Reply

Your email address will not be published. Required fields are marked *