07
Sep
ਗੁਰਪ੍ਰੀਤ ਸਿੰਘ :- ਅਰਬਨ ਅਸਟੇਟ ਫੇਜ਼ 2 'ਚ ਦੋ ਵਿਅਕਤੀਆਂ ਵੱਲੋਂ ਇਕ ਰੈਸਟੋਰੈਂਟ ਮਾਲਕ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰੈਸਟੋਰੈਂਟ ਮਾਲਕ ਨੂੰ ਕਰਮਚਾਰੀਆਂ ਨੇ ਬੰਦੂਕ ਦੀ ਨੋਕ 'ਤੇ ਬੰਦੀ ਬਣਾ ਲਿਆ ਸੀ। ਅਰਬਨ ਅਸਟੇਟ ਫੇਜ਼-2 ਵਿਚ ਸਥਿਤ ਪੈਡ੍ਰੀਨੋ ਰੈਸਟੋਰੈਂਟ ਵਿਚ 2 ਨੌਜਵਾਨ ਖ਼ੁਦ ਨੂੰ ਸੀ. ਆਈ. ਏ. ਸਟਾਫ਼ ਦੇ ਮੁਲਾਜ਼ਮ ਦੱਸਦੇ ਹੋਏ ਦਾਖ਼ਲ ਹੋ ਗਏ ਅਤੇ ਦਾਦਾਗਿਰੀ ਵਿਖਾਉਣ ਲੱਗੇ। ਇਕ ਨੌਜਵਾਨ ਦੇ ਹੱਥ ਵਿਚ ਪਿਸਤੌਲ ਫੜੀ ਹੋਈ ਸੀ, ਜੋ ਗੁਰਵਿੰਦਰ ਨਾਂ ਦੇ ਨੌਜਵਾਨ ਨੂੰ ਲੱਭ ਰਹੇ ਸਨ। ਰੈਸਟੋਰੈਂਟ ਦੇ ਮਾਲਕ ਦਾ ਦੋਸ਼ ਹੈ ਕਿ ਉਕਤ ਦੋਵੇਂ ਨੌਜਵਾਨ ਕਾਫ਼ੀ ਗ਼ਲਤ ਭਾਸ਼ਾ ਦੀ ਵਰਤੋਂ ਕਰ ਰਹੇ ਸਨ…
