ਵਿਧਾਇਕ ਰੰਧਾਵਾ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪਰਵ ਤੇ ਵੱਖ ਵੱਖ ਗੁਰਦਵਾਰਿਆਂ ਚ ਹੋਏ ਨਤਮਸਤਕ, ਕੀਤੀ ਅਰਦਾਸ

ਵਿਧਾਇਕ ਰੰਧਾਵਾ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪਰਵ ਤੇ ਵੱਖ ਵੱਖ ਗੁਰਦਵਾਰਿਆਂ ਚ ਹੋਏ ਨਤਮਸਤਕ, ਕੀਤੀ ਅਰਦਾਸ

ਡੇਰਾਬਸੀ, 12 ਫਰਵਰੀ (ਗੁਰਪ੍ਰੀਤ ਸਿੰਘ): ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਖ-ਵੱਖ ਗੁਰਦਵਾਰਾ ਸਾਹਿਬਾ ਵਿਚ ਨਤਮਸਤਕ ਹੋਏ ਅਤੇ ਹਰ ਇਕ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਸ਼ੁਭ ਦਿਹਾੜੇ ਮੌਕੇ ਉਨ੍ਹਾਂ ਅਲਾਕੇ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਗੁਰੂ ਜੀ ਦੁਆਰਾ ਦੱਸੇ ਮਾਰਗ ਤੇ ਚੱਲਣ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ।

ਵਿਧਾਇਕ ਰੰਧਾਵਾ ਨੇ ਬਾਕਰਪੁਰ, ਡੇਰਾ ਜਗਾਧਰੀ, ਧਨੌਨੀ, ਮੁਹੰਮਦਪੁਰ, ਜਨੇਤਪੁਰ, ਪਹਾੜੀ ਗੇਟ ਡੇਰਾਬੱਸੀ, ਸਮਗੋਲੀ, ਖੇੜੀ ਜੱਟਾਂ, ਜੰਡਲੀ, ਟਰੜਕ, ਧਰਮਗੜ੍ਹ, ਸਾਧਾਂਪੁਰ, ਲਾਲੜੂ, ਬਲਟਾਣਾ, ਜ਼ੀਰਕਪੁਰ ਸਮੇਤ ਕਈ ਗੁਰੂਦਵਾਰਾ ਸਾਹਿਬਾ ਵਿੱਚ ਨਤਮਸਤਕ ਹੋ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਉਨ੍ਹਾਂ ਸੰਗਤ ਦੇ ਨਾਲ ਬੈਠ ਕੀਰਤਨ ਸ਼੍ਰਵਣ ਕਰਨ ਤੋਂ ਇਲਾਵਾ ਗੁਰੂ ਕੇ ਲਾਂਗਰ ਵਿਚ ਵੀ ਸੇਵਾ ਨਿਭਾਈ ਨਿਭਾਈ।

ਇਸ ਮੌਕੇ ‘ਤੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਵਾਣੀ ਸਦਾ ਪ੍ਰੇਮ, ਏਕਤਾ ਅਤੇ ਇਨਸਾਫ਼ ਦਾ ਮਾਰਗ ਦਰਸਾਉਂਦੀ ਹੈ। ਉਨ੍ਹਾਂ ਸਮਾਜ ਵਿਚ ਆਪਸੀ ਭਾਈਚਾਰੇ ਅਤੇ ਸਦਭਾਵਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਗੁਰੂ ਰਵਿਦਾਸ ਜੀ ਨੇ ਹਮੇਸ਼ਾ ਸਮਾਜ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਾਨਵਤਾ ਦੀ ਸੇਵਾ ਕਰਨੀ ਅਤੇ ਸੱਚਾਈ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦਿੱਤੀ। ਸਾਨੂ ਵੀ ਉਨ੍ਹਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਉਤਾਰਾ ਕਰ ਇੱਕ ਆਦਰਸ਼ ਸਮਾਜ ਦੀ ਸਥਾਪਨਾ ਕਰਨੀ ਚਾਹੀਦੀ ਹੈ।”

ਇਸ ਮੌਕੇ ਗੁਰੂਦਵਾਰਿਆਂ ਵਿੱਚ ਕੀਰਤਨ, ਸਤਸੰਗ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਗੁਰੂ ਘਰ ਵਿਚ ਹਾਜ਼ਰੀ ਲਗਾਈ ਅਤੇ ਗੁਰੂ ਜੀ ਦਾ ਆਸ਼ੀਰਵਾਦ ਹਾਸਲ ਕਰ ਆਪਣਾ ਜੀਵਨ ਸਫਲ ਬਣਾਉਣਾ ਹੈ।

ਇਸ ਮੌਕੇ ਵਿਧਾਇਕ ਰੰਧਾਵਾ ਨੇ ਡੇਰਾਬੱਸੀ ਹਲਕੇ ਲੋਕਾਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਪ੍ਰਕਾਸ਼ ਦਿਹਾੜੇ ਦੀ ਮੁਬਾਰਕ ਦਿੱਤੀ ਅਤੇ ਉਨ੍ਹਾਂ ਦੀ ਸੁਖ-ਸਮਰਿੱਧੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਸਿੱਖਿਆ ਅੱਜ ਵੀ ਪ੍ਰਚਲਿਤ ਹੈ ਅਤੇ ਸਮਾਨਤਾ, ਪ੍ਰੇਮ ਅਤੇ ਆਪਸੀ ਭਾਈਚਾਰੇ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੇ ਰਸਤੇ ‘ਤੇ ਚੱਲਣਾ ਚਾਹੀਦਾ ਹੈ।

ਗੁਰੂ ਜੀ ਦੇ ਪ੍ਰਕਾਸ਼ ਉਤਸਵ ਦੇ ਇਸ ਪਾਵਨ ਦਿਨ ਤੇ ਸਮੂਚੇ ਖੇਤਰ ਵਿੱਚ ਭਗਤੀ ਅਤੇ ਸ਼ਰਧਾ ਦਾ ਮਹੌਲ ਦੇਖਣ ਨੂੰ ਮਿਲਿਆ। ਸੰਗਤ ਨੇ ਵੱਡੀ ਗਿਣਤੀ ਵਿੱਚ ਗੁਰੂ ਘਰ ਵਿੱਚ ਨਤਮਸਤਕ ਹੋਕ ਸ਼ੀਸ਼ ਨਿਵਾਈਆ।

By nishuthapar1

Leave a Reply

Your email address will not be published. Required fields are marked *