ਛੱਤਬੀੜ ਚਿੜੀਆਘਰ ਵਿੱਚ ਵਣ ਮੰਤਰੀ ਵੱਲੋਂ ਨਵੇਂ ਵਿਕਾਸੀ ਪ੍ਰੋਜੈਕਟਾਂ ਦਾ ਉਦਘਾਟਨ

ਛੱਤਬੀੜ ਚਿੜੀਆਘਰ ਵਿੱਚ ਵਣ ਮੰਤਰੀ ਵੱਲੋਂ ਨਵੇਂ ਵਿਕਾਸੀ ਪ੍ਰੋਜੈਕਟਾਂ ਦਾ ਉਦਘਾਟਨ

ਚੰਡੀਗੜ੍ਹ (ਗੁਰਪ੍ਰੀਤ ਸਿੰਘ): ਅੱਜ ਮਿਤੀ 19.02.2025 ਨੂੰ ਮਾਣਯੋਗ ਵਣ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂਚੱਕ ਜੀ ਨੇ ਆਪਣੇ ਕਰ ਕਮਲਾਂ ਨਾਲ ਛੱਤਬੀੜ ਚਿੜੀਆਘਰ ਵਿਖੇ ਨਵੇ ਜੰਮੇ ਟਾਈਗਰ ਦੇ ਬੱਚਿਆਂ ਨੂੰ ਇਨਟੈਂਸਿਵ ਕੇਅਰ ਵਿੱਚੋਂ ਵੱਡੇ ਘਰ (ਕਰਾਲ) ਵਿੱਚ ਛੱਡਿਆ ਗਿਆ। ਇਹ ਜਿਕਰਯੋਗ ਹੈ ਕਿ ਮਾਦਾ ਗੌਰੀ (ਚਿੱਟੀ ਟਾਈਗਰ) ਅਤੇ ਨਰ ਅਰਜੁਨ (ਪੀਲਾ ਟਾਈਗਰ) ਦੇ ਆਪਸੀ ਮੇਲ ਨਾਲ ਮਿਤੀ 31.10.2024 ਨੂੰ ਦਿਵਾਲੀ ਵਾਲੀ ਰਾਤ ਤਕਰੀਬਨ 12 ਵਜੇ ਦੋ ਬੱਚੇ ਜਿੰਨ੍ਹਾ ਵਿੱਚ ਇੱਕ ਚਿੱਟਾ ਅਤੇ ਇੱਕ ਪੀਲਾ ਸੀ, ਦਾ ਜਨਮ ਹੋਇਆ। ਮੰਤਰੀ ਜੀ ਨੇ ਦੱਸਿਆ ਕਿ ਇਹ ਦੋਵੇ ਬੱਚੇ ਤੰਦਰੁਸਤ ਹਨ ਅਤੇ ਇਹਨਾਂ ਨੂੰ ਇੱਕ ਵੈਕਸਿਨ ਹੋਰ ਦੇਣ ਉਪਰੰਤ ਆਮ ਦਰਸ਼ਕਾਂ ਦੇ ਦੇਖਣ ਲਈ ਪਿੰਜਰੇ ਵਿੱਚ ਰਲੀਜ਼ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਮੰਤਰੀ ਜੀ ਨੇ ਛੱਤਬੀੜ ਚਿੜੀਆਘਰ ਵਿਖੇ ਸਾਲ 2024-25 ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਤੇ ਫੰਡਾਂ ਵਿੱਚੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਵਿੱਚੋਂ ਹੇਠ ਲਿਖੇ ਕੰਮ ਪੂਰੇ ਹੋਣ ਉਪਰੰਤ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ:-

  1. ਵੈਟਰਨਰੀ ਹਸਪਤਾਲ ਦੇ ਪੁਰਾਣੇ ਪ੍ਰਸ਼ਾਸ਼ਨਿਕ ਬਲਾਕ ਦਾ ਨਵੀਨੀਕਰਨ ਹੋਣ ਉਪਰੰਤ ਉਦਘਾਟਨ ਕੀਤਾ ਅਤੇ ਸਟਾਫ ਨੂੰ ਸਮਰਪਿਤ ਕੀਤਾ। ਇਸ ਵਿੱਚ ਇੱਕ ਸੀਨੀਅਰ ਵੈਟਰਨਰੀ ਅਫਸਰ ਦਾ ਦਫਤਰ, ਵੈਟਰਨਰੀ ਇੰਸਪੈਕਟਰ ਦਾ ਦਫਤਰ, ਵੈਟਰਨਰੀ ਸਟਾਫ ਦਾ ਕਮਰਾ, ਲੈਬੋਰੇਟਰੀ-1 ਅਤੇ ਲੈਬੋਰੇਟਰੀ-2, ਡਿਸਪੈਂਸਰੀ, ਰਿਸਰਚ ਰੂਮ, ਪੈਂਟਰੀ ਅਤੇ ਦੋ ਵਾਸ਼ਰੂਮ ਸਾਮਲ ਹਨ।
  2. 3500 ਵਰਗਮੀਟਰ ਸਰਵਿਸ ਸਰਕੂਲੇਸ਼ਨ ਪਾਥ ਦਾ ਕੰਮ ਪੂਰਾ ਹੋਣ ਉਪਰੰਤ ਸਰਵਿਸ ਪਾਥ ਨੂੰ ਸਟਾਫ ਦੇ ਆਉਣ ਜਾਣ ਲਈ, ਫੀਡ ਫੋਡਰ ਦੇ ਵਾਹਨ ਅਤੇ ਬੈਸਟ ਐਨੀਮਲ ਮੈਨੇਜਮੈਂਟ ਪ੍ਰੈਕਟਿਸ ਲਾਗੂ ਕਰਨ ਵਾਸਤੇ ਸਰਵਿਸ ਪਾਥ ਦਾ ਉਦਘਾਟਨ ਕੀਤਾ ਅਤੇ ਸਟਾਫ ਨੂੰ ਸਮਰਪਿਤ ਕੀਤਾ। ਇਸ ਨਾਲ ਜਾਨਵਰਾਂ ਜਾਂ ਆਮ ਜਨਤਾ ਨੂੰ ਬਿਨਾਂ ਔਕੜ ਤੋਂ ਜਾਨਵਰਾਂ ਦੇ ਘਰਾਂ ਵਿੱਚ ਫੀਡ/ਚਾਰਾ ਆਦਿ ਦੀ ਸਪਲਾਈ ਕੀਤੀ ਜਾ ਸਕੇਗੀ। ਇਹ ਇੱਕ ਆਧੁਨਿਕ ਚਿੜੀਆਘਰ ਦੀ ਨਿਸ਼ਾਨੀ ਹੈ।
  3. 3200 ਵਰਗਮੀਟਰ ( 800 ਮੀਟਰ ਲੰਬਾਂ ਅਤੇ 4 ਮੀਟਰ ਚੌੜਾ) ਲੰਬਾ ਵਿਜੀਟਰ ਪਾਥ ਦਰਸ਼ਕਾਂ ਦੀ ਸਹੂਲਤ ਲਈ ਵੱਖ ਵੱਖ ਪਿੰਜਰਿਆਂ ਦੇ ਸਾਹਮਣੇ ਬਣਾਇਆ ਗਿਆ, ਜਿਸਦਾ ਉਦਘਾਟਨ ਕੀਤਾ ਅਤੇ ਦਰਸ਼ਕਾਂ ਨੂੰ ਸਮਰਪਿਤ ਕੀਤਾ। ਇਸ ਨਾਲ ਦਰਸ਼ਕਾਂ ਨੂੰ ਹੋਰ ਸਹੂਲਤ ਹੋਵੇਗੀ।
  4. ਚਿੜੀਆਘਰ ਛੱਤਬੀੜ ਵਿਖੇ ਰਾਤ ਸਮੇਂ ਕੰਮ ਕਰਨ ਵਾਲੇ ਚੌਕੀਦਾਰਾਂ ਵਾਸਤੇ ਨਵੇਂ ਬਣੇ ਦੋ ਨਾਈਟ ਸੈਲਟਰ ਦਾ ਉਦਘਾਟਨ ਕੀਤਾ ਅਤੇ ਸਟਾਫ ਨੂੰ ਸਮਰਪਿਤ ਕੀਤਾ।
  5. ਪੰਜਾਬ ਜੂਜ ਡਿਵੈਲਪਮੈਂਟ ਸੋਸਾਇਟੀ ਦੇ ਲੋਗੋ ਦਾ ਉਦਘਾਟਨ ਕੀਤਾ ਗਿਆ।

ਇਸਤੋਂ ਇਲਾਵਾ ਵਣ ਮੰਤਰੀ ਜੀ ਨੇ ਹੇਠ ਲਿਖੇ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਵੀ ਨਿਰੀਖਣ ਕੀਤਾ:-

  1. ਪਾਰਕਿੰਗ ਸਟੈਂਡ ਫਾਰ ਵਾਈਲਡਲਾਈਫ ਸਫਾਰੀ ਬੱਸਾਂ।
  2. ਵਿਜੀਟਰ ਸੈਲਟਰ ਨੇੜੇ ਲਾਇਨ ਸਫਾਰੀ ਕੰਟੀਨ ਅਤੇ ਸ਼ੈਲੋਲੇਕ ਕੰਟੀਨ।
  3. ਮਗਰਮੱਛ ਇਨਕਲੋਜਰ।
  4. ਪਾਰਕਿੰਗ ਸਟੈਂਡ ਫਾਰ ਬੈਟਰੀ ਓਪਰੇਟਡ ਵਹੀਕਲ (ਬੀ.ਓ.ਟੀ)।
  5. ਫੀਡਿੰਗ ਪਲੇਟਫਾਰਮ ਫਾਰ ਅੰਗੂਲੇਟਸ ਇਨ ਡੀਅਰ ਸਫਾਰੀ।

ਇਸਤੋਂ ਇਲਾਵਾ ਮਾਣਯੋਗ ਮੰਤਰੀ ਜੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਚਿੜੀਆਘਰ ਛੱਤਬੀੜ ਸਮੇਂ ਸਮੇਂ ਸਿਰ ਲੋਕਾਂ ਵਿੱਚ ਜੰਗਲੀ ਜੀਵਾਂ ਪ੍ਰਤੀ ਸੰਵੇਦਨਸੀਲਤਾ ਪੈਦਾ ਕਰਨ ਲਈ ਵੱਖੋ ਵੱਖਰੀਆਂ ਗਤੀਵਿਧੀਆਂ ਕਰਦਾ ਰਹਿੰਦਾ ਹੈ, ਜਿਸ ਵਿੱਚ ਖੂਨਦਾਨ ਕੈਂਪ, ਦੌੜ ਮੁਕਾਬਲਾ (ਰਨ ਫਾਰ ਵਾਈਲਡ), ਜੂ ਐਜੂਕੇਸ਼ਨ ਪ੍ਰੋਗਰਾਮ ਆਦਿ ਸ਼ਾਮਲ ਹਨ। ਇਹਨਾਂ ਗਤੀਵਿਧੀਆਂ ਨਾਲ ਬੱਚਿਆਂ, ਨੌਜਵਾਨਾਂ ਅਤੇ ਆਮ ਜਨਤਾ ਨੂੰ ਜੰਗਲੀ ਜੀਵਾਂ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ।

By Gurpreet Singh

Leave a Reply

Your email address will not be published. Required fields are marked *