ਗੁਰਪ੍ਰੀਤ ਸਿੰਘ :- ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ-ਭਾਜਪਾ ਅਤੇ ਕੇਂਦਰ ਸਰਕਾਰ ਉੱਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਹਨ। ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ 2007 ਤੋਂ 2017 ਦੌਰਾਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸ਼ਾਸਨਕਾਲ ਵੇਲੇ ਸੂਬੇ ਅੰਦਰ ਨਸ਼ਿਆਂ ਦਾ ਹੜ੍ਹ ਆਇਆ ਸੀ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ‘ਚਿੱਟਾ’ ਸ਼ਬਦ ਪਹਿਲੀ ਵਾਰ ਅਕਾਲੀ-ਭਾਜਪਾ ਦੇ ਇਸੇ ਨਾ-ਪਾਕ ਗਠਜੋੜ ਦੇ ਸਮੇਂ ਹੀ ਸੁਣਿਆ ਸੀ, ਜਿਸ ਤੋਂ ਪਹਿਲਾਂ ਇੱਥੇ ਇਸ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ।
ਮੰਤਰੀ ਹਰਪਾਲ ਸਿੰਘ ਚੀਮਾ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਸ ਸਮੇਂ ਦੀ ਸਰਕਾਰ ਦੇ ਅਹੁਦੇਦਾਰਾਂ ਅਤੇ ਆਗੂਆਂ ਦੁਆਰਾ ਸਰਕਾਰੀ ਗੱਡੀਆਂ ਦਾ ਸ਼ਰੇਆਮ ਦੁਰਉਪਯੋਗ ਕੀਤਾ ਜਾਂਦਾ ਸੀ। ਨਸ਼ਾ ਵੇਚਣ ਲਈ ਅੱਗੇ-ਪਿੱਛੇ ਸਰਕਾਰੀ ਗੱਡੀਆਂ ਲਗਾ ਕੇ ਸਪਲਾਈ ਕੀਤੀ ਜਾਂਦੀ ਸੀ ਅਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਉਹਨਾਂ ਯਾਦ ਦਿਵਾਇਆ ਕਿ ਜਦੋਂ ਜਲੰਧਰ ਵਿੱਚ ਈ.ਡੀ. (ਇੰਫੋਰਸਮੈਂਟ ਡਾਇਰੈਕਟੋਰੇਟ) ਦੇ ਇੱਕ ਅਹਿਮ ਅਧਿਕਾਰੀ ਨੇ ਡਰੱਗ ਕੇਸਾਂ ਦੀ ਜਾਂਚ ਕਰਦਿਆਂ ਅਕਾਲੀ ਅਤੇ ਭਾਜਪਾ ਨੇਤਾਵਾਂ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ, ਤਾਂ ਉਸ ਦਾ ਤੁਰੰਤ ਤਬਾਦਲਾ ਕਰ ਦਿੱਤਾ ਗਿਆ। ਜੋ ਵੀ ਕੋਈ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਂਦਾ ਸੀ, ਅਕਾਲੀ-ਭਾਜਪਾ ਸਰਕਾਰ ਮਿਲ ਕੇ ਉਸ ਨੂੰ ਰਸਤੇ ਤੋਂ ਹਟਾ ਦਿੰਦੀ ਸੀ।
ਕੇਂਦਰ ਸਰਕਾਰ ਅਤੇ ਬੀ.ਐਸ.ਐਫ. (BSF) ਦੀ ਭੂਮਿਕਾ ‘ਤੇ ਸਵਾਲ ਚੁੱਕਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ 555 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਦਾ 55 ਕਿਲੋਮੀਟਰ ਦਾ ਦਾਇਰਾ ਸਿੱਧਾ ਬੀ.ਐਸ.ਐਫ. ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਅਧੀਨ ਆਉਂਦਾ ਹੈ। ਭਾਜਪਾ ਸਰਕਾਰ ਬਾਰਡਰ ਤੋਂ ਹੁੰਦੀ ਸਮਗਲਿੰਗ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ
