ਜਲੰਧਰ – ਜਲੰਧਰ ਵਿਖੇ ਘਾਹ ਮੰਡੀ ਕੋਲ ਸਥਿਤ ਰਬੜ ਦੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਸੂਚਨਾ ਪਾ ਕੇ ਮੌਕੇ ਉਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀਆਂ 5 ਤੋਂ ਵਧ ਗੱਡੀਆਂ ਪਹੁੰਚ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਜਿਸ ਰਬੜ ਦੀ ਫੈਕਟਰੀ ਵਿਚ ਅੱਗ ਲੱਗੀ ਹੈ, ਉਹ ਰਿਹਾਇਸ਼ੀ ਇਲਾਕਾ ਹੈ। ਅਚਾਨਕ ਅੱਗ ਲੱਗਣ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਿਕਲ ਦੇ ਭੱਜੇ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।