ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਹਲਕੇ ਦੀਆਂ ਸਮੱਸਿਆਵਾਂ ‘ਤੇ ਖਾਸ ਧਿਆਨ: ਪਰਮਜੀਤ ਰੰਮੀ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਹਲਕੇ ਦੀਆਂ ਸਮੱਸਿਆਵਾਂ 'ਤੇ ਖਾਸ ਧਿਆਨ: ਪਰਮਜੀਤ ਰੰਮੀ

ਡੇਰਾਬੱਸੀ,25 ਫਰਵਰੀ (ਗੁਰਪ੍ਰੀਤ ਸਿੰਘ): ਆਮ ਆਦਮੀ ਪਾਰਟੀ ਦੇ ਹਲਕਾ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਹਲਕੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਹ ਵਿਧਾਨ ਸਭਾ ਵਿੱਚ ਲਗਾਤਾਰ ਹਲਕੇ ਦੀਆਂ ਮੁਸ਼ਕਲਾਂ ਉਠਾ ਰਹੇ ਹਨ, ਜਿਸ ਕਾਰਨ ਸਮੱਸਿਆਵਾਂ ਦੇ ਹੱਲ ਦੀ ਉਮੀਦ ਹਲਕਾ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ।

ਵਿਧਾਇਕ ਦੇ ਜਨਮਦਿਨ ਮੌਕੇ ਡੇਰਾਬੱਸੀ ਸਰਕਾਰੀ ਕਾਲਜ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ , ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰੈਸ ਸਕੱਤਰ ਅਤੇ ਸਾਬਕਾ ਪ੍ਰਧਾਨ, ਸਾਬਕਾ ਪ੍ਰਧਾਨ ਰੋਟਰੀ ਕਲੱਬ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਪਰਮਾਤਮਾ ਅੱਗੇ ਅਰਦਾਸ ਕੀਤੀl

ਪਰਮਜੀਤ ਸੈਣੀ ਨੇ ਕਿਹਾ ਕੁਲਜੀਤ ਰੰਧਾਵਾ ਪੂਰੀ ਤਨਦੇਹੀ ਨਾਲ ਹਲਕੇ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾ ਰਹੇ ਹਨ। ਉਹ ਹਲਕੇ ਦੇ ਜੰਪਲ ਹੋਣ ਦੇ ਕਾਰਨ ਹਲਕੇ ਦੀਆਂ ਛੋਟੀਆਂ ਵੱਡੀਆਂ ਸਮੱਸਿਆਵਾਂ ਤੋਂ ਭਲੀ ਭਾਂਤੀ ਜਾਣੂ ਹਨ l ਕਈ ਸਾਲਾਂ ਤੱਕ ਡੇਰਾਬੱਸੀ ਟਰੱਕ ਯੂਨੀਅਨ ਦੇ ਪ੍ਰਧਾਨ ਰਹਿਣ ਕਾਰਨ ਉਨਾਂ ਦਾ ਹਲਕੇ ਵਿੱਚ ਪੂਰਾ ਦਬਦਬਾ ਵੀ ਹੈ। ਉਹ ਲਗਾਤਾਰ ਵਿਧਾਨ ਸਭਾ ਵਿੱਚ ਹਲਕਾ ਡੇਰਾਬੱਸੀ ਦੀ ਸਮੱਸਿਆਵਾਂ ਨੂੰ ਉੱਠਾ ਰਹੇ ਹਨ l

By Gurpreet Singh

Leave a Reply

Your email address will not be published. Required fields are marked *