ਚੰਡੀਗੜ੍ਹ, 4 ਮਾਰਚ (ਗੁਰਪ੍ਰੀਤ ਸਿੰਘ): ਸੰਯੁਕਤ ਕਿਸਾਨ ਮੋਰਚਾ (SKM) ਡੇਰਾ ਬੱਸੀ ਵੱਲੋਂ ਅੱਜ ਪਿੰਡ ਦੱਪਰ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੋਰਚਾ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨ ਮੰਗਾਂ ‘ਤੇ ਚੱਲ ਰਹੀ ਗੱਲਬਾਤ ਵਿਚੋਂ ਵਾਪਸ ਹਟਣ ਤੋਂ ਬਾਅਦ ਵੱਡੇ ਪੱਧਰ ‘ਤੇ ਕਿਸਾਨ ਲੀਡਰਾਂ ਦੀ ਗਿਰਫ਼ਤਾਰੀਆਂ ਕਰ ਲਈਆਂ ਹਨ । ਡੇਰਾ ਬੱਸੀ ਤੇਹਿਸੀਲ ਸਮੇਤ ਦਰਜਨਾਂ ਕਿਸਾਨ ਆਗੂ ਗ੍ਰਿਫ਼ਤਾਰ ਕੀਤੇ ਗਏ ਹਨ।
ਸੰਯੁਕਤ ਕਿਸਾਨ ਮੋਰਚਾ ਡੇਰਾਬਸੀ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦੀ ਜਬਰ ਦੀ ਨੀਤੀ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਪੰਜਾਬ ਵਿੱਚ ਗਿਰਫਤਾਰ ਕੀਤੇ ਸਾਰੇ ਕਿਸਾਨ ਲੀਡਰ ਰਿਹਾ ਕੀਤੇ ਜਾਣ ਕਿਉਂਕਿ ਚੰਡੀਗੜ ਵਿੱਚ ਆਪਣੀਆਂ ਮੰਗਾਂ ਲਈ ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਿਕ ਹੱਕ ਹੈ। ਇੰਝ ਲਗਦਾ ਹੈ ਕਿ ਮੁੱਖ ਮੰਤਰੀ ਪੰਜਾਬ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਕਿਸਾਨਾਂ, ਮੁਲਾਜਮਾਂ ਅਤੇ ਮਜ਼ਦੂਰਾਂ ਦੀ ਐਂਟਰੀ ਚੰਡੀਗੜ ਵਿੱਚ ਰੋਕ ਰਿਹਾ ਹੈ ਅਤੇ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਕਾਰਵਾਈ ਕਰ ਰਿਹਾ ਹੈ।
ਜੇਕਰ ਫੋਰੀ ਤੌਰ ਤੇ ਕਿਸਾਨ ਲੀਡਰ ਰਿਹਾ ਨਾ ਕੀਤੇ ਤਾਂ ਹਾਲਾਤ ਵਿਗੜਦੇ ਜਾਂ ਸੜਕਾਂ ਤੇ ਜਾਮ ਲਗਦੇ ਹਨ ਤਾਂ ਇਸ ਲਈ ਪੰਜਾਬ ਸਰਕਾਰ ਅਤੇ ਵਿਸੇ਼ਸ਼਼ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਮੇਵਾਰ ਹੋਏਗਾ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮਿਤੀ 5 ਮਾਰਚ 2025 ਨੂੰ ਮੋਹਾਲੀ ਅੰਬ ਸਾਹਿਬ ਗੁਰਦੁਆਰੇ ਦੇ ਸਾਹਮਣੇ ਇਕੱਠੇ ਹੋ ਕੇ ਚੰਡੀਗੜ੍ਹ ਵੱਲ ਕੂਚ ਕਰਨਗੇ ਧਰਨੇ ਵਿੱਚ ਡੇਰਾ ਬੱਸੀ ਤੋਂ ਵੱਧ ਚੜ ਕੇ ਸਾਥੀ ਸ਼ਾਮਿਲ ਹੋਣਗੇ ਮੀਟਿੰਗ ਵਿੱਚ ਛੱਜਾ ਸਿੰਘ ਅਵਤਾਰ ਸਿੰਘ ਦੱਪਰ ਹਰੀ ਸਿੰਘ ਗੁਰਪਾਲ ਸਿੰਘ ਹਰਚੰਦ ਸਿੰਘ ਰਾਮ ਸਿੰਘ ਜਗਤਾਰ ਸਿੰਘ ਦਰਬਾਰਾ ਸਿੰਘ ਰਵਿੰਦਰ ਸਿੰਘ ਕੇਹਰ ਸਿੰਘ ਲਾਲ ਸਿੰਘ ਰਣਜੀਤ ਸਿੰਘ ਪਰਮਜੀਤ ਸਿੰਘ ਰਘਵੀਰ ਸਿੰਘ ਜਗਤਾਰ ਸਿੰਘ ਬਲਦੇਵ ਸਿੰਘ ਕਰਨੈਲ ਸਿੰਘ ਸਾਹਿਬ ਸਿੰਘ ਬਲਦੇਵ ਸਿੰਘ ਜਸਮੇਰ ਰਾਣਾ ਕੁਲਤਾਰ ਸਿੰਘ ਸ਼ੇਰ ਸਿੰਘ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਸਨ।
