ਮੋਹਾਲੀ : ਮਹਿਲਾਂ ਦਿਵਸ ਦਾ ਇਤਿਹਾਸ: 8ਮਾਰਚ 1908 ਨੂੰ ਨਿਊਯਾਰਕ ਸ਼ਹਿਰ ਵਿੱਚ 15,000 ਔਰਤਾਂ ਨੇ ਕੰਮ ਕਰਨ ਦੀਆਂ ਵਧੀਆਂ ਪ੍ਰਸਥਿਤੀਆਂ, ਘੱਟ ਕੰਮ ਦੇ ਘੰਟੇ ਅਤੇ ਵੋਟਿੰਗ ਦੇ ਅਧਿਕਾਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ 1910 ਨੂੰ ਡੈਨਮਾਰਗ ਦੀ ਸਮਾਜ ਸੇਵੀ ਨੇਤਾ ਕਲਾਰਾ ਜੈਟਕਿਨ ਨੇ ਔਰਤਾਂ ਦੇ ਸਨਮਾਨ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ।
ਭਾਰਤੀ ਸਮਾਜ ਵਿੱਚ ਨਾਰੀ ਦਾ ਸਥਾਨ: ਭਾਰਤ ਵਿੱਚ ਨਾਰੀ ਨੂੰ ਸਿਰਫ ਸ਼ਕਤੀ ਦੇ ਰੂਪ ਵਿੱਚ ਹੀ ਪੂਜਿਆ ਜਾਂਦਾ ਹੈ। ਭਾਰਤੀ ਔਰਤ ਆਪਣੇ ਉਦਾਰ ਦ੍ਰਿਸ਼ਟੀਕੋਣ, ਬਹਾਦਰੀ ਅਤੇ ਸਮਰਪਣ ਦੇ ਲਈ ਪ੍ਰਸਿੱਧ ਹੈ। ਇਸ ਦੀ ਭੂਮਿਕਾ ਸਮਾਜ ਦੇ ਲਈ ਬਹੁਤ ਮਹੱਤਵਪੂਰਨ ਹੈ। ਇਸ ਨੂੰ ਆਦਰਸ਼ ਭਾਰਤੀ ਨਾਰੀ ਦਾ ਸਥਾਨ ਪ੍ਰਾਪਤ ਹੈ। ਭਾਰਤੀ ਔਰਤ ਦਾ ਸਮਾਜਿਕ ਸਿਰਜਣਾ ਵਿੱਚ ਮਹੱਤਵਪੂਰਨ ਯੋਗ ਦਾਨ ਹੈ।
ਸੁੰਦਰ ਸੰਦੇਸ਼: ਤੁਸੀਂ ਜੋ ਵੀ ਕਰੋ ਉਸ ਵਿੱਚੋਂ ਤੁਹਾਨੂੰ ਹਮੇਸ਼ਾ ਸਫਲਤਾ ਅਤੇ ਖੁਸ਼ੀ ਮਿਲੇ। ਮੇਰੀ ਸਭ ਤੋਂ ਚੰਗੀ ਦੋਸਤ ਉਹੀ ਹੈ ਜੋਮੇਰਾ ਹੌਸਲਾ ਵਧਾਵੇ ਅਤੇ ਮੈਨੂੰ ਲੋੜ ਪੈਣ ਤੇ ਮੇਰਾ ਸਾਥ ਨਿਭਾਵੇ।
ਅੰਤਰਰਾਸ਼ਟਰੀ ਮਹਿਲਾ ਦਿਵਸ: ਸਾਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਹ ਇੱਕ ਅਜਿਹਾ ਦਿਨ ਹੈ ਜਦੋਂ ਸਾਰੀਆਂ ਔਰਤਾਂ ਨੂੰ ਰਾਸ਼ਟਰੀ, ਜਾਤੀ, ਭਾਸ਼ਾ, ਆਰਥਿਕ ਜਾਂ ਰਾਜਨੀਤਿਕ ਦਾ ਭੇਦ ਭਾਵ ਕੀਤੇ ਬਿਨਾਂ ਉਹਨਾਂ ਦੀਆਂ ਪ੍ਰਾਪਤੀਆਂ ਦੀ ਲਈ ਪਹਿਚਾਣਿਆ ਜਾਂਦਾ ਹੈ। ਔਰਤਾਂ ਨੇ ਸਮੱਸਿਆ ਦਾ ਸਾਹਮਣਾ ਕਰਦੇ ਹੋਏ ਵੀ ਸਮਾਜ ਅਤੇ ਦੇਸ਼ ਤਰੱਕੀ ਲਈ ਕੋਈ ਕਸਰ ਨਹੀਂ ਛੱਡੀ।
ਔਰਤਾਂ ਦਾ ਯੋਗਦਾਨ: ਔਰਤਾਂ ਪਰਿਵਾਰ ਬਣਾਉਂਦੀਆਂ ਹਨ। ਪਰਿਵਾਰਾਂ ਤੋਂ ਘਰ ਬਣਦੇ। ਘਰਾਂ ਤੋਂ ਸਮਾਜ ਬਣਦਾ ਹੈ। ਅਤੇ ਸਮਾਜ ਤੋਂ ਅੱਗੇ ਦੇਸ਼ ਬਣਦਾ ਹੈ। ਇਸ ਦਾ ਸਿੱਧਾ ਸਿੱਧਾ ਅਰਥ ਇਹੀ ਬਣਦਾ ਹੈ ਕਿ ਔਰਤਾਂ ਦਾ ਯੋਗਦਾਨ ਹਰ ਥਾਂ ਤੇ ਹੈ। ਔਰਤਾਂ ਦੀ ਯੋਗਤਾ ਨੂੰ ਨਜ਼ਰ ਅੰਦਾਜ਼ ਕਰਕੇ ਵਧੀਆ ਸਮਾਜ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ। ਅਤੇ ਨਾ ਹੀ ਕੋਈ ਦੇਸ਼ ਤਰੱਕੀ ਦੇ ਰਾਹ ਤੇ ਚੱਲ ਸਕਦਾ ਹੈ।
ਲੇਖਣੀ
ਹਰਜਿੰਦਰ ਕੌਰ
ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ (ਮੋਹਾਲੀ )7657894853
