ਤਲਬੀਰ ਗਿੱਲ ਨੇ ਮਜੀਠੀਆ ਨੂੰ ਅਕਾਲੀ ਦਲ ਦੇ ਪਤਨ ਲਈ ਜ਼ਿੰਮੇਵਾਰ ठਹਿਰਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਬਾਦਲ ਧੜੇ ਵਲੋਂ ਬਦਲੇ ਦੀ ਭਾਵਨਾ ਨਾਲ ਅਹੁੱਦਿਆਂ ਤੋਂ ਹਟਾਏ ਜਾਣ ਕਾਰਨ ਸਮੁੱਚੀ ਸਿੱਖ ਕੋਮ ’ਚ ਭਾਰੀ ਰੋਸ ਹੈ। ਇਹ ਵਿਚਾਰ ਵਿਧਾਨ ਸਭਾ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਨੇ ਅੱਜ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਜਥੇਦਾਰ ਸਹਿਬਾਨ ਨੂੰ ਜਲੀਲ ਕਰਕੇ ਅਹੁੱਦੇ ਤੋਂ ਹਟਾਉਣ ਦੇ ਲਏ ਗਏ ਫ਼ੈਸਲੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਅਜਿਹੇ ਡੂੰਗੇ ਟੋਏ ’ਚ ਸੁੱਟ ਦਿੱਤਾ ਹੈ, ਜਿਥੋਂ ਅਕਾਲੀ ਦਲ ਹੁਣ ਕਦੇ ਵੀ ਬਾਹਰ ਨਹੀ ਨਿਕਲ ਸਕੇਗਾ। ਤਲਬੀਰ ਗਿੱਲ ਨੇ ਜਥੇਦਾਰ ਸਹਿਬਾਨ ਨੂੰ ਅਹੁੱਦੇ ਤੋਂ ਹਟਾਏ ਜਾਣ ਤੋਂ ਬਾਅਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ’ਚ ਆਏ ਬਿਆਨ ’ਤੇ ਟਿੱਪਣੀ ਕਰਦਿਆਂ ਆਖਿਆ ਕਿ ਇਕ ਵਿਸ਼ੇਸ਼ ਵਿਅਕਤੀ ਦੇ ਰੂਪ ’ਚ ਆਪਣੇ ਜੀਜੇ ਸੁਖਬੀਰ ਸਿੰਘ ਬਾਦਲ ਨੂੰ ਦਰਿਆ ਦਿਲੀ ਦਿਖਾਉਣ ਦੀ ਸਲਾਹ ਦੇਣ ਵਾਲੇ ਮਜੀਠੀਆ ਸਾਬ੍ਹ ਹੁਣ ਤੱਕ ਮਾਝੇ ਦੇ ਕਈ ਸੀਨੀਅਰ ਲੀਡਰਾਂ ਨੂੰ ਪਾਰਟੀ ’ਚੋਂ ਕੱਢੇ ਜਾਣ ’ਤੇ ਤੁਸੀਂ ਕਿਉਂ ਨਹੀਂ ਦਰਿਆਦਿਲੀ ਦਿਖਾਈ, ਕਿਉਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇ ਸਮੇਂ ਤੋਂ ਖਤਮ ਕਰਨ ਦੀਆਂ ਸਾਜਿਸ਼ਾਂ ਘੜ ਰਹੇ ਸੀ, ਜਿਸ ਵਿਚ ਤੁਸੀਂ ਹੁਣ ਪੂਰੀ ਤਰ੍ਹਾਂ ਨਾਲ ਸਫਲ ਹੋ ਗਏ ਹੋ, ਇਸ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ।

ਤਲਬੀਰ ਗਿੱਲ ਨੇ ਕਿਹਾ ਕਿ ਮਜੀਠੀਆ ਦੀ ਮਾੜੀ ਤੇ ਗੁੰਝਲਦਾਰ ਰਾਜਨੀਤੀ ਨੇ ਮਾਝੇ ’ਚ ਸ਼੍ਰੋਮਣੀ ਅਕਾਲੀ ਦਲ ਦਾ ਮੁਕੰਮਲ ਸਫਾਇਆ ਕਰਕੇ ਰੱਖ ਦਿੱਤਾ ਹੈ। ਤਲਬੀਰ ਗਿੱਲ ਨੇ ਅਖੀਰ ’ਚ ਕਿਹਾ ਕਿ ਬਾਦਲ ਧੜੇ ਵਲੋਂ ਜਥੇਦਾਰ ਸਹਿਬਾਨ ਦੇ ਮਾਣ ਸਤਿਕਾਰ ਨੂੰ ਢਾਹ ਲਗਾਉਦਿਆਂ ਉਨ੍ਹਾਂ ਨੂੰ ਕਾਹਲੀ ’ਚ ਅਹੁੱਦਿਆਂ ਤੋਂ ਹਟਾਉਣ ਲਈ ਵਰਤੇ ਗਏ ਹੱਥਕੰਡੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣਨਗੇ।

By Gurpreet Singh

Leave a Reply

Your email address will not be published. Required fields are marked *