ਲਾਟ ਸਾਹਿਬ’ ਹੋਲੀ ਲਈ ਮਸਜਿਦਾਂ ਤਰਪਾਲਾਂ ਨਾਲ ਢਕੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਇਥੇ ਰਵਾਇਤੀ ‘ਲਾਟ ਸਾਹਿਬ’ ਹੋਲੀ ਯਾਤਰਾ ਦੇ ਰਸਤੇ ਵਿਚ ਪੈਂਦੀਆਂ ਮਸਜਿਦਾਂ ਤਰਪਾਲਾਂ ਨਾਲ ਢੱਕ ਦਿੱਤੀਆਂ ਗਈਆਂ ਹਨ ਅਤੇ ਰੰਗਾਂ ਦੇ ਤਿਉਹਾਰ ਤੋਂ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਐਤਕੀਂ ਜੁਮੇ ਦੀ ਨਮਾਜ਼ ਵਾਲੇ ਦਿਨ ਹੋਲੀ ਆਈ ਹੈ, ਜਿਸ ਕਰਕੇ ਪ੍ਰਸ਼ਾਸਨ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਕਮੀ ਨਹੀਂ ਛੱਡ ਰਿਹਾ। 18ਵੀਂ ਸਦੀ ਦੀ ਪਰੰਪਰਾ ਅਨੁਸਾਰ ਸ਼ਾਹਜਹਾਂਪੁਰ ਵਿੱਚ ਹੋਲੀ ਦੀ ਸ਼ੁਰੂਆਤ ਬੈਲਗੱਡੀ ’ਤੇ ਬੈਠੇ ‘ਲਾਟ ਸਾਹਿਬ’ (ਬਰਤਾਨਵੀ ਲਾਰਡ) ਬਣੇ ਵਿਅਕਤੀ ’ਤੇ ਜੁੱਤੀਆਂ ਸੁੱਟਣ ਨਾਲ ਹੁੰਦੀ ਹੈ।ਹੋਲੀ ਯਾਤਰਾ ਦੇ ਰਸਤੇ ਵਿੱਚ ਪੁਲੀਸ ਅਤੇ ਪ੍ਰਸ਼ਾਸਨ ਨੇ ਬੈਰੀਕੇਡ ਅਤੇ ਸੀਸੀਟੀਵੀ ਕੈਮਰੇ ਲਾਏ ਹਨ। ਪੁਲੀਸ ਸੁਪਰਡੈਂਟ ਰਾਜੇਸ਼ ਐੱਸ. ਨੇ ਦੱਸਿਆ ਕਿ ਸ਼ਹਿਰ ਵਿੱਚ 18 ਹੋਲੀ ਯਾਤਰਾਵਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਦੋ ਵੱਡੀਆਂ ‘ਲਾਟ ਸਾਹਿਬ’ ਯਾਤਰਾਵਾਂ ਵੀ ਸ਼ਾਮਲ ਹਨ। ਸੁਰੱਖਿਆ ਯਕੀਨੀ ਬਣਾਉਣ ਲਈ ਵੱਡੀਆਂ ਯਾਤਰਾਵਾਂ ਨੂੰ ਤਿੰਨ ਜ਼ੋਨਾਂ ਤੇ ਅੱਠ ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜਿਸ ’ਚ ਲਗਪਗ 100 ਮੈਜਿਸਟ੍ਰੇਟ ਤਾਇਨਾਤ ਹਨ। ਐੱਸਪੀ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ 10 ਪੁਲੀਸ ਸਰਕਲ ਅਧਿਕਾਰੀ, 250 ਸਬ-ਇੰਸਪੈਕਟਰ, ਲਗਪਗ 1,500 ਪੁਲੀਸ ਕਰਮਚਾਰੀ ਅਤੇ ਪੀਏਸੀ ਦੀਆਂ ਦੋ ਕੰਪਨੀਆਂ ਲਾਈਆਂ ਗਈਆਂ ਹਨ।ਇਸ ਤੋਂ ਇਲਾਵਾ ਰਸਤੇ ਵਿਚ ਲਗਪਗ 20 ਮਸਜਿਦਾਂ ਨੂੰ ਤਰਪਾਲਾਂ ਨਾਲ ਢਕਿਆ ਗਿਆ ਹੈ। ਸਵਾਮੀ ਸੁਖਦੇਵਾਨੰਦ ਕਾਲਜ ਦੇ ਇਤਿਹਾਸਕਾਰ ਡਾ. ਵਿਕਾਸ ਖੁਰਾਣਾ ਨੇ ਦੱਸਿਆ ਕਿ ਸ਼ਾਹਜਹਾਂਪੁਰ ਵਿੱਚ ਰਹਿਣ ਵਾਲੇ ਨਵਾਬ ਅਬਦੁੱਲਾ ਖਾਨ ਨਰਾਜ਼ ਹੋ ਕੇ ਫਾਰੂਖਾਬਾਦ ਚਲੇ ਗਏ ਸਨ ਅਤੇ ਬਾਅਦ ਵਿੱਚ 1728 ’ਚ ਜਦੋਂ ਉਹ ਸ਼ਾਹਜਹਾਂਪੁਰ ਵਾਪਸ ਆਏ ਤਾਂ ਉਸ ਦਿਨ ਹੋਲੀ ਦਾ ਤਿਉਹਾਰ ਸੀ। ਫਿਰ ਉਨ੍ਹਾਂ ਸ਼ਹਿਰ ਵਿੱਚ ਘੁੰਮਦਿਆਂ ਸਾਰਿਆਂ ਨਾਲ ਹੋਲੀ ਖੇਡੀ

By Gurpreet Singh

Leave a Reply

Your email address will not be published. Required fields are marked *