SGPC ‘ਚ ਧਾਮੀ ਦੀ ਵਾਪਸੀ! ਅਕਾਲੀ ਦਲ ਦੀ ਚਾਲ ਜਾਂ ਪੰਥਕ ਸਿਆਸਤ ਦਾ ਨਵਾਂ ਖੇਡ? ਜਾਣੋ

ਧਾਮੀ ਵਾਪਸ, SGPC ‘ਚ ਹਲਚਲ

ਅਕਾਲੀ ਦਲ ਦੀ ਨਵੀਂ ਚਾਲ?

SGPC ‘ਚ ਭਰਤੀ ਜਾਂ ਬਦਲਾਅ ਦਾ ਨਾਟਕ?

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਚਾਨਕ ਆਪਣੇ ਅਸਤੀਫੇ ਦੀ ਵਾਪਸੀ ਨੇ ਪੰਥਕ ਖੇਤਰ ‘ਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਫੈਸਲਾ ਕਿਸੇ ਖੁਲ੍ਹੇ ਬਿਆਨ ਜਾਂ ਵਜ੍ਹਾ ਦੇਣ ਬਗੈਰ ਲਿਆ, ਪਰ ਇਹ ਸਵਾਲ ਚੁਭਦੇ ਹੋਏ ਹਨ ਕਿ ਉਨ੍ਹਾਂ ਨੂੰ ਕਿਹੜੀਆਂ ਸਿਆਸੀ ਜਾਂ ਪੰਥਕ ਮਜਬੂਰੀਆਂ ਨੇ ਵਾਪਸ ਆਉਣ ‘ਤੇ ਮਜਬੂਰ ਕੀਤਾ?

ਅਹੁਦੇ ਦੀ ਵਾਪਸੀ – ਵੱਡੀ ਸਿਆਸੀ ਗੇਮ?

ਹਰਜਿੰਦਰ ਸਿੰਘ ਧਾਮੀ ਨੇ ਅਹੁਦੇ ਤੋਂ ਹਟਣ ਦੀ ਘੋਸ਼ਣਾ ਤਾਂ ਕਰ ਦਿੱਤੀ ਸੀ, ਪਰ ਹੁਣ ਉਹ 3-4 ਦਿਨਾਂ ‘ਚ ਦੁਬਾਰਾ SGPC ਪ੍ਰਧਾਨ ਵਜੋਂ ਚਾਰਜ ਸੰਭਾਲਣ ਜਾ ਰਹੇ ਹਨ। ਇਹ ਮਾਮਲਾ ਸਧਾਰਨ ਨਹੀਂ, ਕਿਉਂਕਿ ਪੰਥਕ ਵਾਤਾਵਰਣ ‘ਚ ਪਿਛਲੇ ਕੁਝ ਦਿਨਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ SGPC ਦੀ ਭਰਤੀ ਮੁਹਿੰਮ ਨੂੰ ਲੈ ਕੇ ਨਵੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ, ਇਹ ਸਵਾਲ ਖੜ੍ਹ ਹੋ ਗਿਆ ਕਿ ਕੀ SGPC ਦੀ 5 ਮੈਂਬਰੀ ਕਮੇਟੀ, ਜੋ ਭਰਤੀ ਮੁਹਿੰਮ ਨੂੰ ਦੇਖ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਮੰਗ ‘ਤੇ ਹੀ ਹਰਜਿੰਦਰ ਧਾਮੀ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਹੀ ਸੀ?

ਜਥੇਦਾਰਾਂ ਦੀ ਭਵਿੱਖ ਦੀ ਸਥਿਤੀ

ਅਹਿਮ ਗੱਲ ਇਹ ਵੀ ਹੈ ਕਿ ਜਿਵੇਂ ਹਰਜਿੰਦਰ ਸਿੰਘ ਧਾਮੀ ਨੇ ਅਹੁਦਾ ਸੰਭਾਲਣ ਦੀ ਤਿਆਰੀ ਕਰ ਲਈ ਹੈ, ਤਾਂ ਕੀ ਨਵੇਂ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਉਨ੍ਹਾਂ ਦੀ ਬਣੇਗੀ ਜਾਂ ਇਹ SGPC ਅਤੇ ਅਕਾਲ ਤਖਤ ਵਿਚਾਲੇ ਤਣਾਅ ਦਾ ਨਵਾਂ ਮੋੜ ਬਣੇਗਾ?ਇਸੇ ਤਰ੍ਹਾਂ, ਇਹ ਵੀ ਚਰਚਾ ‘ਚ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ, ਜੋ ਪਹਿਲਾਂ ਹਟਾਏ ਗਏ ਸਨ, ਕੀ ਉਹ ਵੀ ਹੁਣ ਵਾਪਸੀ ਕਰ ਸਕਦੇ ਹਨ? ਜੇਕਰ SGPC ਦੀ ਅਗਵਾਈ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਨੀਤੀ ‘ਤੇ ਤੁਰ ਰਹੀ ਹੈ, ਤਾਂ ਕੀ ਨਵੇਂ ਜਥੇਦਾਰ ਨੂੰ ਬਰਕਰਾਰ ਰੱਖਿਆ ਜਾਵੇਗਾ ਜਾਂ ਪੁਰਾਣੇ ਹੀ ਮੁੜ ਕਾਬੂ ਹਾਸਲ ਕਰਣਗੇ?

ਭਵਿੱਖ ‘ਚ SGPC ਦੀ ਭਰਤੀ ਮੁਹਿੰਮ – ਨਵੇਂ ਚਿਹਰੇ ਜਾਂ ਪੁਰਾਣੀ ਗੇਮ?

ਅੱਜ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੀ ਨਵੀਂ ਭਰਤੀ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਤੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। SGPC ਦੇ ਆਉਣ ਵਾਲੇ ਡੈਲੀਗੇਟ, ਭਵਿੱਖ ਦੀ ਅਗਵਾਈ ਤੇ ਅਕਾਲੀ ਦਲ ਦੀ ਆਉਣ ਵਾਲੀ ਰਣਨੀਤੀ ਉੱਤੇ ਸਭ ਦੀ ਨਜ਼ਰ ਟਿਕੀ ਹੋਈ ਹੈ।ਇਸ ਵਿਵਾਦ ਵਿਚ ਇਹ ਸਭ ਤੋਂ ਵੱਡਾ ਸਵਾਲ ਹੈ ਕਿ SGPC ਵਿੱਚ ਹਾਲਾਤ ਪੁਰਾਣੇ ਚਿਹਰਿਆਂ ਦੀ ਵਾਪਸੀ ਵਲ ਜਾ ਰਹੇ ਹਨ ਜਾਂ ਨਵੇਂ ਲੋਕਾਂ ਦੀ ਭਰਤੀ ਕਰਕੇ ਕੋਈ ਅਸਲ ਬਦਲਾਅ ਕੀਤਾ ਜਾਵੇਗਾ?

ਇਹ ਮਾਮਲਾ ਹੁਣ ਪੰਥਕ ਸਿਆਸਤ ‘ਚ ਤਿੱਖੀ ਰੂਪ ਰੇਖਾ ਧਾਰਨ ਕਰ ਚੁੱਕਾ ਹੈ। SGPC ਦੇ ਹਾਲਾਤ, ਅਕਾਲ ਤਖਤ ਦੀ ਨਵੀਂ ਭੂਮਿਕਾ, ਜਥੇਦਾਰਾਂ ਦੀ ਸਥਿਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਭਵਿੱਖ ਦੀ ਯੋਜਨਾ – ਇਹ ਸਾਰੇ ਮੋੜ ਹੁਣ ਪੰਥ ਦੀਆਂ ਨਵੀਆਂ ਦਿਸਾਵਾਂ ਤੈਅ ਕਰਨਗੇ।

By Gurpreet Singh

Leave a Reply

Your email address will not be published. Required fields are marked *