ਨੈਸ਼ਨਲ ਟਾਈਮਜ਼ ਬਿਊਰੋ :- ਬੁਲਾਰਿਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਰਾਜ ਕੁਮਾਰ ਰਾਜਾ, ਬਲਵਿੰਦਰ ਸਿੰਘ ਮੱਲੀ ਨੰਗਲ, ਗੁਰਦੀਪ ਸਿੰਘ ਚੱਕ ਝੱਡੂ, ਅਸ਼ਵਨ ਭੱਲਾ, ਰਕੇਸ਼ ਬੱਗਾ, ਅੰਮ੍ਰਿਤਪਾਲ ਸਿੰਘ ਖਰਲ, ਵਿਸ਼ਾਲ ਬਹਿਲ, ਗੁਰਪ੍ਰੀਤ ਸਿੰਘ ਅਟਵਾਲ ਤੇ ਲੱਕੀ ਤੂਰ ਨੇ ਮੰਗ ਕੀਤੀ ਕਿ ਭੋਗਪੁਰ ਵਿੱਚ ਲੱਗ ਰਿਹਾ ਸੀਐੱਨਜੀ ਬਾਇਓ ਗੈਸ ਪਲਾਂਟ ਚਾਲੂ ਹੋ ਜਾਣ ਕਰਕੇ ਹਵਾ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਜਾਣਗੇ ਜਿਸ ਨਾਲ ਲੋਕ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋਣਗੇ। ਵਿਧਾਇਕ ਕੋਟਲੀ ਨੇ ਤਾਂ ਇੱਥੋਂ ਤੱਕ ਕਿ ਉਹ ਵਿਧਾਨ ਸਭਾ ਵਿੱਚ ਸਰਕਾਰ ਨੂੰ ਕੁੰਭਕਰਨ ਦੀ ਨੀਂਦ ਤੋਂ ਉਠਾਉਣ ਲਈ ਇਸ ਬਾਇਓ ਗੈਸ ਪਲਾਂਟ ਬੰਦ ਕਰਾਉਣ ਲਈ ਅਵਾਜ਼ ਬੁਲੰਦ ਕਰਨਗੇ। ਇਸ ਮੌਕੇ ਐੱਸਡੀਐੱਮ ਵਿਵੇਕ ਮੋਦੀ ਅਤੇ ਡੀਐੱਸਪੀ ਕੁਲਵੰਤ ਸਿੰਘ ਨੇ ਧਰਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਦੇ ਉੱਚ ਅਫ਼ਸਰਾਂ ਦੀ ਟੀਮ ਤਾਲਮੇਲ ਸੰਘਰਸ਼ ਕਮੇਟੀ ਨਾਲ ਗੱਲਬਾਤ ਕਰ ਕੇ ਪਲਾਂਟ ਬੰਦ ਕਰਵਾ ਦੇਵੇਗੀ ਜਿਸ ਕਰਕੇ ਦੁਕਾਨਦਾਰਾਂ ਨੇ ਦੁਪਹਿਰ ਤੋਂ ਬਾਅਦ ਦੁਕਾਨਾਂ ਖੋਲ੍ਹੀਆਂ। ਤਾਲਮੇਲ ਸੰਘਰਸ਼ ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ 24 ਮਾਰਚ ਨੂੰ ਇਲਾਕੇ ਦੀਆਂ ਕਿਸਾਨ ਯੂਨੀਅਨਾਂ, ਸਿਆਸੀ ਪਾਰਟੀਆਂ ਅਤੇ ਮਾਰਕਿਟ ਐਸੋਸੀਏਸ਼ਨ ਭੋਗਪੁਰ ਵੱਲੋਂ ਬਾਇਓ ਗੈਸ ਪਲਾਂਟ ਅੱਗੇ ਵਿਸ਼ਾਲ ਇਕੱਠ ਕਰਕੇ ਪਲਾਂਟ ਬੰਦ ਕਰਵਾਇਆ ਜਾਵੇਗਾ।
ਬਾਇਓ ਗੈਸ ਪਲਾਂਟ ਬੰਦ ਕਰਾਉਣ ਲਈ ‘ਸ਼ਹਿਰ ਬੰਦ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ
