ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ‘ਤੇ ਨਿਰਮਾਣ ਅਧੀਨ ਪਿੱਲਰ ਡਿੱਗਣ ਨਾਲ ਵੱਡਾ ਹਾਦਸਾ, ਕਈ ਮਜ਼ਦੂਰ ਦੱਬੇ !

ਨਵੀਂ ਦਿੱਲੀ, ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ‘ਤੇ ਨਿਰਮਾਣ ਅਧੀਨ ਮੋਰਾ ਪਿੰਡ ਨੇੜੇ ਇੱਕ ਪਿੱਲਰ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਐਕਸਪ੍ਰੈਸਵੇਅ ਦੇ ਕੰਮ ਦੌਰਾਨ ਪਿੱਲਰ ਢਹਿ ਗਿਆ, ਜਿਸ ਕਾਰਨ 6-7 ਮਜ਼ਦੂਰ ਹੇਠਾਂ ਦੱਬ ਗਏ। ਹਾਦਸੇ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ।ਸੂਚਨਾ ਮਿਲਦਿਆਂ ਹੀ ਬਡਗਾਓਂ ਪੁਲਿਸ ਅਤੇ ਪਿੰਡ ਮੋਰਾ ਦੇ ਲੋਕ ਮੌਕੇ ‘ਤੇ ਪੁੱਜੇ। ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਹੁਣ ਤੱਕ 5-6 ਮਜ਼ਦੂਰਾਂ ਨੂੰ ਮਲਬੇ ਚੋਂ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ ਹੋਰਾਂ ਦੀ ਭਾਲ ਜਾਰੀ ਹੈ।ਇਸ ਹਾਦਸੇ ਪਿੱਛੇ ਉਸਾਰੀ ਦੌਰਾਨ ਘਟੀਆ ਸਮੱਗਰੀ ਦੀ ਵਰਤੋਂ ਇੱਕ ਵੱਡਾ ਕਾਰਣ ਬਣ ਸਕਦੀ ਹੈ। ਚਸ਼ਮਦੀਦਾਂ ਅਤੇ ਮਜ਼ਦੂਰਾਂ ਮੁਤਾਬਿਕ ਨਿਰਮਾਣ ‘ਚ ਠੇਕੇਦਾਰ ਨੇ ਬੇਹੱਦ ਘਟੀਆ ਮਟੀਰੀਅਲ ਤੇ ਬਾਰੀਕ ਰਾਡਾਂ ਦੀ ਵਰਤੋਂ ਕੀਤੀ, ਜਿਸ ਕਰਕੇ ਪਿੱਲਰ ਟਿਕ ਨਹੀਂ ਸਕਿਆ ਅਤੇ ਡਿੱਗ ਗਿਆ।ਹੁਣ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਹਾਲਾਤ ਦੇਖਦਿਆਂ ਇਨ੍ਹਾਂ ਹਾਦਸਿਆਂ ਲਈ ਕਿੰਨਾ ਜ਼ਿੰਮੇਵਾਰ ਠੇਕੇਦਾਰ ਜਾਂ ਪ੍ਰਸ਼ਾਸਨ ਹੈ, ਇਹ ਤਫ਼ਤੀਸ਼ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ।

By Gurpreet Singh

Leave a Reply

Your email address will not be published. Required fields are marked *