ਇੰਡੀਅਨ ਪ੍ਰੀਮੀਅਰ ਲੀਗ (IPL) 2025 ਸੀਜ਼ਨ ਦਾ ਚੌਥਾ ਮੈਚ ਦਿੱਲੀ ਕੈਪੀਟਲਜ਼ (DC) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਕਾਰ ਖੇਡਿਆ ਜਾ ਰਿਹਾ ਹੈ। ਵਿਸ਼ਾਖਾਪਟਨਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੇਐੱਲ ਰਾਹੁਲ ਇਸ ਪਹਿਲੇ ਮੈਚ ਵਿੱਚ ਨਹੀਂ ਖੇਡ ਰਹੇ।
ਦਿੱਲੀ ਅਤੇ ਲਖਨਊ ਦੋਵਾਂ ਟੀਮਾਂ ਦਾ ਟੀਚਾ ਆਈਪੀਐੱਲ ਦੇ ਇਸ ਨਵੇਂ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਹੈ। ਇਸ ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਰਿਸ਼ਭ ਪੰਤ ਅਤੇ ਅਕਸ਼ਰ ਪਟੇਲ ‘ਤੇ ਹਨ। ਪੰਤ ਪਿਛਲੇ ਆਈਪੀਐੱਲ ਸੀਜ਼ਨ ਤੱਕ ਦਿੱਲੀ ਟੀਮ ਦਾ ਹਿੱਸਾ ਸਨ।
ਮੈਚ ਵਿੱਚ ਦਿੱਲੀ ਅਤੇ ਲਖਨਊ ਦੀ ਪਲੇਇੰਗ-11
ਦਿੱਲੀ ਟੀਮ: ਜੈਕ ਫਰੇਜ਼ਰ-ਮੈਕਗੁਰਕ, ਫਾਫ ਡੂ ਪਲੇਸਿਸ, ਅਭਿਸ਼ੇਕ ਪੋਰੇਲ (ਵਿਕਟਕੀਪਰ), ਸਮੀਰ ਰਿਜ਼ਵੀ, ਅਕਸ਼ਰ ਪਟੇਲ (ਕਪਤਾਨ), ਟ੍ਰਿਸਟਨ ਸਟੱਬਸ, ਵਿਪ੍ਰਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਮੋਹਿਤ ਸ਼ਰਮਾ ਅਤੇ ਮੁਕੇਸ਼ ਕੁਮਾਰ।
ਲਖਨਊ ਟੀਮ: ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਡੇਵਿਡ ਮਿਲਰ, ਆਯੁਸ਼ ਬਡੋਨੀ, ਮਿਸ਼ੇਲ ਮਾਰਸ਼, ਪ੍ਰਿੰਸ ਯਾਦਵ, ਦਿਗਵੇਸ਼ ਸਿੰਘ, ਨਿਕੋਲਸ ਪੂਰਨ, ਸ਼ਾਹਬਾਜ਼ ਅਹਿਮਦ, ਏਡੇਨ ਮਾਰਕਰਮ, ਸ਼ਾਰਦੁਲ ਠਾਕੁਰ ਅਤੇ ਰਵੀ ਬਿਸ਼ਨੋਈ।