Punjab: ਪਾਦਰੀ ਬਜਿੰਦਰ ਸਿੰਘ ਨੇ ਔਰਤ ਦੇ ਜੜੇ ਥੱਪੜ! ਵਾਇਰਲ ਹੋਈ ਵੀਡੀਓ ਦੀ ਕੀ ਹੈ ਸੱਚਾਈ

ਜਲੰਧਰ – ਹਮੇਸ਼ਾ ਵਿਵਾਦਾਂ ’ਚ ਰਹਿਣ ਵਾਲੇ ਪਾਦਰੀ ਬਜਿੰਦਰ ਦੀਆਂ ਇਕ ਵਾਰ ਫਿਰ ਮੁਸ਼ਕਿਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਤਾਜਪੁਰ ਚਰਚ ਦੇ ਪਾਦਰੀ ਬਜਿੰਦਰ ਦੀ ਇਕ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋਕਿ ਉਨ੍ਹਾਂ ਦੇ ਦਫ਼ਤਰ ਦੀ ਹੈ। ਵੀਡੀਓ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਬਜਿੰਦਰ ਆਪਣਾ ਗੁੱਸਾ ਲੋਕਾਂ ‘ਤੇ ਕੱਢ ਰਹੇ ਹਨ।  ਪਾਦਰੀ ਬਜਿੰਦਰ ਦੇ ਦਫ਼ਤਰ ਵਿੱਚ ਕੁਝ ਲੋਕ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਹਨ ਪਰ ਪਾਦਰੀ ਇਸ ਦੌਰਾਨ ਉਨ੍ਹਾਂ ‘ਤੇ ਭੜਕ ਜਾਂਦੇ ਹਨ ਅਤੇ ਉਹ ਇਕ ਆਦਮੀ ਕੋਲ ਜਾ ਕੇ ਉਨ੍ਹਾਂ ਨਾਲ ਲੜਾਈ ਕਰਨ ਲੱਗ ਜਾਂਦੇ ਹਨ। 

PunjabKesari

ਇਸ ਤੋਂ ਬਾਅਦ ਬਜਿੰਦਰ ਕੋਲ ਬੈਠੀ ਮਹਿਲਾ ਨਾਲ ਵੀ ਲੜਾਈ ਕਰਦੇ ਹਨ ਅਤੇ ਉਸ ਦੇ ਥੱਪੜ ਜੜ ਦਿੰਦੇ ਹਨ। ਪਾਦਰੀ ਮਹਿਲਾ ਦੇ ਮੂੰਹ ‘ਤੇ ਇਕ ਕਾਪੀ ਵੀ ਸੁੱਟਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 14 ਫਰਵਰੀ ਨੂੰ ਚੰਡੀਗੜ੍ਹ ਸਥਿਤ ਬਜਿੰਦਰ ਸਿੰਘ ਦੇ ਦਫ਼ਤਰ ਵਿੱਚ ਵਾਪਰੀ ਸੀ। ਹਾਲਾਂਕਿ ਇਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। 

PunjabKesari

ਫਿਲਹਾਲ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਬਜਿੰਦਰ ਸਿੰਘ ਨੇ ਔਰਤ ਅਤੇ ਨੌਜਵਾਨ ਦੀ ਕੁੱਟਮਾਰ ਕਿਉਂ ਕੀਤੀ। ਬਜਿੰਦਰ ਸਿੰਘ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਾਦਰੀ ਦੀਆਂ ਮੁਸ਼ਕਿਲਾਂ ਜ਼ਰੂਰ ਵਧ ਸਕਦੀਆਂ ਹਨ। ਉਥੇ ਹੀ ਵਾਇਰਲ ਹੋਈ ਇਸ ਵੀਡੀਓ ਬਾਰੇ ਬਜਿੰਦਰ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਕਤ ਵੀਡੀਓ ਫੇਕ ਹੈ। ਇਥੇ ਦੱਸ ਦੇਈਏ ਕਿ ਪਾਦਰੀ ਬਜਿੰਦਰ ਵਿਰੁੱਧ ਪਹਿਲਾਂ ਤੋਂ ਦੋ ਜਿਨਸੀ ਸੋਸ਼ਣ ਦੇ ਮਾਮਲੇ ਵੀ ਦਰਜ ਹਨ, ਜਿਨ੍ਹਾਂ ਵਿਚ ਇਕ ਮਾਮਲਾ ਕਪੂਰਥਲਾ ਅਤੇ ਦੂਜਾ ਮੋਹਾਲੀ ਨਾਲ ਸਬੰਧਤ ਹੈ। 

PunjabKesari

By Gurpreet Singh

Leave a Reply

Your email address will not be published. Required fields are marked *