ਬਜਟ ਦੌਰਾਨ ਪ੍ਤਾਪ ਸਿੰਘ ਬਾਜਵਾ ਨੇ ਸੰਤ ਸੀਚੇਵਾਲ ਤੇ ਸੰਧਵਾਂ ਨੂੰ ਲਿਆ ਨਿਸ਼ਾਨੇ ‘ਤੇ, ਬੋਲੇ- ‘ਗੈਰ-ਜਿੰਮੇਵਾਰ ਬੰਦੇ ਨੂੰ ਕੰਮ ਦੇ ਰਹੇ ਹੋ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਚੱਲਦੇ ਬਜਟ ਦੌਰਾਨ ਵਿਧਾਨ ਸਭਾ ਵਿੱਚ ਲਾਈਵ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਸਿੱਧਾ ਸੰਤ ਸੀਚੇਵਾਲ ਤੇ ਕੁਲਤਾਰ ਸਿੰਘ ਸੰਧਵਾਂ ‘ਤੇ ਤਿੱਖੇ ਹਮਲੇ ਕੀਤੇ। ਬਾਜਵਾ ਨੇ ਸੰਤ ਸੀਚੇਵਾਲ ਦੀ ਯੋਗਤਾ ‘ਤੇ ਸਵਾਲ ਚੁੱਕਦੇ ਕਿਹਾ ਕਿ ਉਹ ਛੱਪੜਾਂ ਤੇ ਤਲਾਬਾਂ ਦੀ ਵੱਡੀ ਜ਼ਿੰਮੇਵਾਰੀ ਨਹੀਂ ਨਿਭਾ ਸਕਣਗੇ। ਉਨ੍ਹਾਂ ਨੇ ਸੰਧਵਾਂ ਨੂੰ ਵੀ ਆੜੇ ਹੱਥਾਂ ਲੈਂਦੇ ਹੋਏ ਦੋ-ਟੁੱਕ ਕਿਹਾ, “ਸੀਚੇਵਾਲ ਤੁਹਾਡੀ ਪਾਰਟੀ ਦਾ ਹੈ, ਇਸ ਲਈ ਤੁਸੀਂ ਅਜਿਹੇ ਗੈਰ-ਜਿੰਮੇਵਾਰ ਬੰਦੇ ਨੂੰ ਕੰਮ ਦੇ ਰਹੇ ਹੋ।”ਸਭਾ ‘ਚ ਹਲਚਲ ਤਦ ਹੋਈ, ਜਦੋਂ ਸੰਧਵਾਂ ਨੇ ਬਾਜਵਾ ਦੀ ਗੱਲ ‘ਤੇ ਹੱਸਦੇ ਹੋਏ “ਵਾਹਿਗੁਰੂ” ਕਿਹਾ। ਪਰ ਬਾਜਵਾ ਨੇ ਇਸ ਦਾ ਤੁਰੰਤ ਜਵਾਬ ਦਿੰਦੇ ਹੋਏ ਫੇਰ ਪਲਟਵਾਰ ਕੀਤਾ, “ਵਾਹਿਗੁਰੂ ਦਾ ਨਾਮ ਲਵੋ, ਪਰ ਪੰਜਾਬ ਨੂੰ ਬਰਬਾਦ ਨਾ ਕਰ ਦਿਓ!” ਉਨ੍ਹਾਂ ਨੇ ਦੋਸ਼ ਲਾਇਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ, ਜੋ ਆਮ ਆਦਮੀ ਪਾਰਟੀ ਤੋਂ MP ਬਣੇ ਹਨ, ਉਨ੍ਹਾਂ ਨੂੰ ਸਿਰਫ ਪਾਰਟੀ ਪੈਟਰਨ ਦੀ ਤਹਿਤ ਹੀ ਪਰਮੋਟ ਕੀਤਾ ਜਾ ਰਿਹਾ ਹੈ। ਇਸ ਤਿੱਖੀ ਬਹਿਸ ਦੌਰਾਨ ਪੰਜਾਬ ਵਿਧਾਨ ਸਭਾ ਗੂੰਜ ਉੱਠੀ, ਜਿਸ ਨੇ ਸਿਆਸੀ ਗਰਮਾਹਟ ਨੂੰ ਹੋਰ ਵਧਾ ਦਿੱਤਾ।

By Gurpreet Singh

Leave a Reply

Your email address will not be published. Required fields are marked *