ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਈਦ-ਉਲ-ਫਿਤਰ : ਰੰਧਾਵਾ
ਕਬਰਿਸਤਾਨ ਦੇ ਕੰਮ ਕਾਜ ਲਈ 23.50 ਲੱਖ ਦੀ ਰਾਸ਼ੀ ਜਾਰੀ ਤੇ ਜਲਦ ਹੀ ਭਾਈਚਾਰੇ ਲਈ ਬਣਾਕੇ ਦੇਵਾਂਗੇ ਕਮਿਊਨੀਟੀ ਸੈਂਟਰ
ਡੇਰਾਬੱਸੀ, 31 ਮਾਰਚ, ਨੈਸ਼ਨਲ ਟਾਈਮਜ਼ ਬਿਊਰੋ :- ਡੇਰਾਬੱਸੀ ਹਲਕੇ ‘ਚ ਵੱਖ ਵੱਖ ਥਾਈਂ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਈਦ-ਉਲ ਫਿਤਰ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਡੇਰਾਬੱਸੀ,ਕਾਰਕੋਰ, ਬਰੌਲੀ,ਦੱਪਰ ਵਿਖੇ ਇਸ ਪਵਿੱਤਰ ਤਿਉਹਾਰ ਨੂੰ ਹਲਕਾ ਵਿਧਾਇਕ ਕੁਲਜੀਤ ਰੰਧਾਵਾ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲਕੇ ਮਨਾਇਆ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਗਲੇ ਮਿਲ ਕੇ ਈਦ ਦੀ ਮੁਬਾਰਕਵਾਦ ਵੀ ਦਿੱਤੀ। ਡੇਰਾਬੱਸੀ ਮਸਜਿਦ ਵਿਖੇ ਆਯੋਜਿਤ ਸਮਾਗਮ ਦੌਰਾਨ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ ਅਤੇ ਭਾਰਤ ਦੁਨੀਆ ਦਾ ਇੱਕ ਸਿਰਫ਼ ਅਜਿਹਾ ਦੇਸ਼ ਹੈ, ਜਿੱਥੇ ਹਰ ਇੱਕ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ ’ਚ ਮਿਲ ਕੇ ਮਨਾਉਂਦੇ ਹਨ।
ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਮਿਉਂਸੀਪਲ ਕਮੇਟੀ ਦੁਆਰਾ ਪਿਛਲੀ ਮੀਟਿੰਗ ਵਿੱਚ ਕਬਰਿਸਤਾਨ ਦੇ ਵੱਖ ਵੱਖ ਕੰਮ ਕਾਜ ਲਈ 23.50 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਤੇ ਮੁਸਲਿਮ ਭਾਈਚਾਰੇ ਦੀ ਸਲਾਹ ਨਾਲ਼ ਜੋ ਵੀ ਕੰਮ ਹੋਣ ਵਾਲਾ ਹੈ 20 ਅਪ੍ਰੈਲ ਤੋਂ ਪਹਿਲਾ ਸ਼ਰੂ ਕਰ ਦਿਤੇ ਜਾਣਗੇ ਤੇ ਆਉਣ ਵਾਲੀ ਹਾਊਸ ਦੀ ਮੀਟਿੰਗ ਵਿਚ ਮੁਸਲਿਮ ਭਾਈਚਾਰੇ ਨੂੰ ਕਮਿਊਨੀਟੀ ਸੈਂਟਰ ਬਣਾ ਕੇ ਦੇਣ ਹਾਊਸ ਵਿੱਚ ਮਤਾ ਰਖਿਆ ਜਾਵੇਗਾ ਤੇ ਜਲਦ ਹੀ ਬਣਾ ਕੇ ਦਿੱਤਾ ਜਾਵੇਗਾ।
ਉਨਾਂ ਨੇ ਕਿਹਾ ਕਿ ਈਦ-ਉਲ-ਫਿਤਰ ਦਾ ਤਿਉਹਾਰ ਰੱਬ ਦੀ ਰਜ਼ਾ ਲਈ ਸਮਰਪਿਤ, ਸ਼ਰਧਾ, ਦਿਆਲਤਾ ਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਧਰਮ ਆਪਸੀ ਭਾਈਚਾਰੇ, ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਅਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰੂਆਂ-ਪੀਰਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮੁੱਚੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾਂ ਹੀ ਸਰਬ-ਸਾਂਝੀਵਾਲਤਾ ਦਾ ਪੈਗਾਮ ਦਿੱਤਾ ਹੈ ਅਤੇ ਹਰ ਧਰਮ ਦੇ ਤਿਉਹਾਰ ਰਲ ਕੇ ਮਨਾਉਣੇ ਸਾਡੀ ਪ੍ਰੰਪਰਾ ਹੈ।ਉਨ੍ਹਾਂ ਕਿਹਾ ਕਿ ਈਦ ਦਾ ਦਿਨ ਗਿਲੇ-ਸ਼ਿਕਵੇ ਦੂਰ ਕਰਕੇ ਇਕ ਦੂਜੇ ਨਾਲ ਗਲੇ ਮਿਲਣ ਦਾ ਦਿਨ ਹੈ, ਈਦ ਰੰਜਿਸ਼ਾਂ ਨੂੰ ਖਤਮ ਕਰਕੇ ਮੁਹੱਬਤ ਦਾ ਸੁਨੇਹਾ ਦਿੰਦੀ ਹੈ। ਇਸ ਮੌਕੇ ਵੱਡੀ ਗਿਣਤੀ ਭਾਈਚਾਰੇ ਦੇ ਲੋਕਾਂ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।ਫੋਟੋ ਕੈਪਸਨ 01ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਵਿਧਾਇਕ ਕੁਲਜੀਤ ਰੰਧਾਵਾ।
