ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ (Shiromni Akali Dal) ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਦੀ Z+ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਸ ਤੋਂ ਬਾਅਦ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਇਸ ਨੂੰ ਆਪ ਦੀ ਖਤਰਨਾਕ ਸਾਜਿਸ਼ ਕਰਾਰ ਦਿੱਤਾ ਸੀ। ਹੁਣ ਇਸ ‘ਤੇ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ, ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵੀਡੀਓ ਪਾ ਕੇ ਭਗਵੰਤ ਮਾਨ (CM Bhagwant Mann) ਨੂੰ ਸਿੱਧੀ ਚੇਤਾਵਨੀ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਨੇ, ਮੈਨੂੰ ਗੋਲੀ ਮਰਵਾ ਦੇ ਭਗਵੰਤ ਮਾਨ, ਦਾਸ ਫਿਰ ਹੀ ਚੁੱਪ ਹੋ ਸਕਦਾ, ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਹਿੱਕ ਠੋਕ ਕੇ ਚੁੱਕਾਂਗਾ। ਅਟੈਕ ਹੁਣ ਕੋਈ ਵੱਡਾ ਹੀ ਕਰਵਾਇਉ ਨਹੀਂ ਤੇ ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ……
