28
Oct
ਨਵੀਂ ਦਿੱਲੀ 28 ਅਕਤੂਬਰ (ਗੁਰਪ੍ਰੀਤ ਸਿੰਘ) : ਇੱਕ ਪਾਸੇ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਫੈਲਾਉਣ ਵਾਲੇ ਮਜੀਠੀਆ ਵਰਗੇ ਤਾਕਤਵਰ ਨੇਤਾ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ਮਜੀਠੀਆ ਦੀ ਪਾਰਟੀ ਨਾਲ ਗਠਜੋੜ ਕਰਕੇ ਫਿਰ ਤੋਂ ਨਸ਼ਾ ਵਧਾਉਣ ਦੀ ਫਿਰਾਕ ਵਿੱਚ ਹੈ। ਭਾਜਪਾ ਦੀ ਇਸ ਨਾਪਾਕ ਕੋਸ਼ਿਸ਼ 'ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਹੋਰ ਸੀਨੀਅਰ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਨੇ ਪੰਜਾਬ ਵਿੱਚ 736 ਕਰੋੜ ਰੁਪਏ ਦਾ ਨਸ਼ਾ ਵੇਚ ਕੇ ਉਹ ਪੈਸੇ ਆਪਣੇ ਬੈਂਕਾਂ ਵਿੱਚ ਜਮ੍ਹਾਂ ਕਰਵਾਏ, ਅਮਿਤ ਸ਼ਾਹ ਉਸ ਨਾਲ ਗਠਜੋੜ…
