ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਦੇਸ਼ ਭਰ ਵਿਚ ਭਾਈਚਾਰਕ ਸਾਂਝ ਅਤੇ ਸਰਵ ਧਰਮ ਸਨਮਾਨ ਦੀ ਮਜ਼ਬੂਤੀ ਲਈ ਅੱਜ ਜਨਤਲੁਇਲਮਾ ਜਮਾਤ ਦੇ ਵਫਦ ਦਿੱਲੀ ਦੇ ਮੈਂਬਰਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕਰਕੇ ਭਾਈਚਾਰਕ ਸਾਂਝ ਨੂੰ ਹੋਰ ਵਧਾਉਣ ਦੀ ਗੱਲ ਆਖੀ। ਜਨਤਲੁਇਲਮਾ ਜਮਾਤ ਦਿੱਲੀ ਦੇ ਮੈਂਬਰਾਂ ਨੇ ਦੱਸਿਆ ਕਿ ਦੇਸ਼ ਵਿੱਚ ਮੁਸਲਿਮ ਸਿੱਖ ਭਾਈਚਾਰਕ ਸਾਂਝ ਅਤੇ ਇੱਕਜੁਟਤਾ ਦਾ ਪੈਗਾਮ ਲੈ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਇਸ ਮੁੱਦੇ ਨੂੰ ਸਤਿਕਾਰ ਨਾਲ ਸੁਣਿਆ ਗਿਆ। ਇਸ ਭਾਈਚਾਰਕ ਸਾਂਝ ਨੂੰ ਹੋਰ ਗੂੜਾ ਕਰਨ ਲਈ ਇੱਕਜੁਟਤਾ ਦਾ ਪ੍ਰਮਾਣ ਦਿੰਦਿਆ ਸਾਨੂੰ ਹਰ ਪੱਖੋਂ ਇਕੱਛੇ ਰਹਿਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਧਰਮ ਦੇ ਨਾਮ ਉਪਰ ਅਰਾਜਕਤਾ ਫੈਲਾਉਣ ਵਾਲਿਆਂ ਨੂੰ ਨਕੇਲ ਪਾਉਣ ਲਈ ਅੱਜ ਸਰਵ ਧਰਮ ਸਨਮਾਨ ਦਾ ਨਾਰਾ ਦੇਣ ਦੀ ਜ਼ਰੂਰਤ ਹੈ ਤਾਂ ਜੋ ਹਰ ਵਰਗ ਅਤੇ ਧਰਮ ਦੇ ਲੋਕ ਇਕਜੁੱਟ ਹੋ ਸਕਣ।
