26
Mar
ਸ੍ਰੀ ਹਰਿਮੰਦਰ ਸਾਹਿਬ ’ਚ ਬੇਰੀਆਂ ਨੂੰ ਲੱਗੇ ਫਲ, ਸੰਗਤ ਵਿੱਚ ਖੁਸ਼ੀ ਵਿੱਚ ਸਥਿਤ ਇਤਿਹਾਸਕ ਬੇਰੀਆਂ ਦੇ ਰੁੱਖਾਂ ‘ਤੇ ਇਸ ਸਾਲ ਵੀ ਬੇਰ ਲੱਗਣ ਨਾਲ ਸੰਗਤ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਬੇਰੀਆਂ ਸਿਰਫ਼ ਰੁੱਖ ਨਹੀਂ, ਸਿੱਖ ਧਰਮ ਵਿੱਚ ਡੂੰਘੀ ਆਸਥਾ ਅਤੇ ਇਤਿਹਾਸਕ ਮਹੱਤਵ ਨਾਲ ਜੁੜੀਆਂ ਹੋਈਆਂ ਹਨ। ਦਰਬਾਰ ਸਾਹਿਬ ਪ੍ਰੰਗਣ ਵਿੱਚ ਮੌਜੂਦ ਤਿੰਨ ਪ੍ਰਸਿੱਧ ਬੇਰੀਆਂ—ਦੁਖਭੰਜਨੀ ਬੇਰੀ, ਬੇਰ ਬਾਬਾ ਬੁੱਢਾ ਜੀ ਅਤੇ ਲਾਚੀ ਬੇਰੀ—ਇਸ ਵੇਲੇ ਫਲਾਂ ਨਾਲ ਭਰਪੂਰ ਹਨ। ਇਹਨਾਂ ਵਿੱਚੋਂ ਕੁਝ ਰੁੱਖ ਲਗਭਗ 400 ਸਾਲ ਪੁਰਾਣੇ ਮੰਨੇ ਜਾਂਦੇ ਹਨ ਅਤੇ ਸਿੱਖ ਇਤਿਹਾਸ ਨਾਲ ਸਿੱਧਾ ਸੰਬੰਧ ਰੱਖਦੇ ਹਨ। ਜਿਵੇਂ ਹੀ ਇਹਨਾਂ ਬੇਰੀਆਂ ‘ਤੇ ਫਲ ਆਉਂਦੇ ਹਨ, ਦੇਸ਼-ਵਿਦੇਸ਼ ਤੋਂ…
