ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਫਿਲਮ ਮਹੋਤਸਵ ਇੱਕ ਮਹਤੱਵਪੂਰਣ ਸਭਿਆਚਾਰਕ ਪ੍ਰਬੰਧ ਹੈ, ਜੋ ਨਾ ਸਿਰਫ ਹਰਿਆਣਾ ਦੇ ਸਭਿਆਚਾਰ ਅਤੇ ਭਾਸ਼ਾ ਨੂੰ ਪ੍ਰੋਤਸਾਹਨ ਦਗੇਵਾ, ਸਗੋ ਸੂਬੇ ਦੀ ਪ੍ਰਤਿਭਾਵਾਂ ਨੂੰ ਵੀ ਨਵੀਂ ਪਹਿਚਾਣ ਦਵੇਗਾ।
ਇਹ ਉਦਗਾਰ ਹਰਿਆਣਾ ਦੇ ਯੂਵਾ ਸ਼ਸ਼ਕਤੀਕਰਣ ਅਤੇ ਉਦਮਤਾ, ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ, ਰੋਹਤਕ ਦੇ ਟੈਗੋਰ ਓਡੀਟੋਰਿਅਮ ਵਿੱਚ ਹਰਿਆਣਾ ਫਿਲਮ ਮਹੋਤਸਵ 2025 ਦੇ ਸ਼ੁਰੂਆਤ ਕਰਦੇ ਹੋਏ ਵਿਅਕਤ ਕੀਤੇ।
ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਬਤੌਰ ਮੁੱਖ ਮਹਿਮਾਨ, ਫਾਊਡੇਸ਼ਨ, ਹਰਿਆਣਾ (ਵਿਸ਼ਵ ਸਵਾਦ ਕੇਂਦਰ) ਅਤੇ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਦੇ ਸੰਯੁਕਤ ਤੱਤਵਾਧਾਨ ਵਿੱਚ ਪ੍ਰਬੰਧਿਤ ਇਸ ਦੋ ਦਿਨਾਂ ਫਿਲਮ ਮਹੋਤਸਵ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੀ ਫਿਲਮ ਇੰਡਸਟਰੀ ਦੇ ਵਿਕਾਸ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਪ੍ਰੋਗਰਾਮ ਹਰਿਆਣਵੀ ਫਿਲਮ ਇੰਡਸਟਰੀ ਨੂੰ ਕੌਮਾਂਤਰੀ ਪੱਧਰ ‘ਤੇ ਉਪਾਧੀ ਦਿਵਾਉਣ ਦੀ ਰਾਹ ਪ੍ਰਸ਼ਸਤ ਕਰਣਗੇ ਅਤੇ ਇਸ ਨਾਲ ਜੁੜੇ ਫਿਲਮ ਕਲਾਕਾਰ, ਨਿਰਮਾਤਾ, ਨਿਦੇਸ਼ਕ ਸਮੇਤ ਹੋਰ ਲੋਕਾਂ ਨੂੰ ਵੀ ਰੁਜਗਾਰ ਦੇ ਵੱਧ ਮੌਕੇ ਮਿਲਣਗੇ।
ਖੇਡ ਮੰਤਰੀ ਗੌਰਵ ਗੌਤਮ ਨੇ ਇਸ ਮੌਕੇ ‘ਤੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਖੇਡ ਤੇ ਕਲਾ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਮੌਕੇ ‘ਤੇ ਐਮਡੀਯੂ ਵਿੱਚ ਖੇਡ ਮੰਤਰਾਲੇ ਵੱਲੋਂ ਐਕਸੀਲੈਂਸ ਸੈਂਟਰ ਬਨਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਸੈਂਟਰ ਆਉਣ ਵਾਲੇ ਸਮੇਂ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨੇ ਇਸ ਫਿਲ ਮਹੋਤਸਵ ਲਈ ਵੀ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਫਿਲਮ ਮਹੋਤਸਵ ਦੀ ਸਮਾਰਿਕਾ ਦੀ ਘੁੰਡ ਚੁਕਾਈ ਕਰਦੇ ਹੋਏ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ‘ਤੇ ਐਮਡੀਯੂ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ ਨੇ ਕਿਹਾ ਕਿ ਫਿਲਮਾਂ ਨਾ ਸਿਰਫ ਮਨੋਰੰਜਨ ਦਾ ਸਾਧਨ ਹਨ, ਸਗੋ ਉਹ ਸਮਾਜ ਵਿੱਚ ਸਮਾਜਿਕ ਅਤੇ ਸਭਿਆਚਾਰਕ ਬਕਲਾਅ ਲਿਆਉਣ ਦਾ ਮਜਬੂਤ ਸਰੋਤ ਹਨ।ਇਸ ਮੌਕੇ ‘ਤੇ ਵਿਸ਼ਵ ਸੰਵਾਦ ਕੇਂਦਰ, ਹਰਿਆਣਾ ਦੇ ਚੇਅਰਮੈਨ ਡਾ. ਮਾਰਕੰਡੇਯ ਆਹੂਜਾ ਸਮੇਤ ਕਈ ਮਾਣਯੋਗ ਲੋਕ ਮੌਜੂਦ ਰਹੇ।