ਚੀਨ-ਅਮਰੀਕਾ ਵਪਾਰ ਜੰਗ ਤੇਜ਼, ਦੋਵੇਂ ਪਾਸੇ ਵਧੇ ਟੈਰਿਫ, WTO ਤੱਕ ਪਹੁੰਚੀ ਚੀਨ!

ਨੈਸ਼ਨਲ ਟਾਈਮਜ਼ ਬਿਊਰੋ :- ਚੀਨ ਨੇ ਅਮਰੀਕਾ ਵੱਲੋਂ ਇਸ ਹਫ਼ਤੇ ਲਗਾਏ 34% ਟੈਰਿਫਾਂ ਦੇ ਜਵਾਬ ਵਿਚ ਬਰਾਬਰ ਦੇ ਟੈਰਿਫਾਂ ਦੀ ਘੋਸ਼ਣਾ ਕੀਤੀ ਹੈ। ਚੀਨ ਦੇ ਵਣਜ ਮੰਤਰਾਲੇ ਨੇ ਐਲਾਨ ਕੀਤਾ ਕਿ ਉਹ ਖਣਿਜਾਂ ਦੀ ਨਿਰਯਾਤ ਉੱਤੇ ਵੀ ਹੋਰ ਨਿਯੰਤਰਣ ਲਗਾਏਗਾ। ਇਹ ਉਨ੍ਹਾਂ ਤੱਤਾਂ ‘ਤੇ ਲਾਗੂ ਹੋਵੇਗਾ ਜੋ ਚਿੱਪ ਨਿਰਮਾਣ, ਇਲੈਕਟ੍ਰਿਕ ਵਾਹਨ ਅਤੇ ਰੱਖਿਆ ਖੇਤਰ ਲਈ ਜਰੂਰੀ ਹਨ।

ਨਵੇਂ ਨਿਯੰਤਰਣਾਂ ਵਿੱਚ ਸੈਮਰੀਅਮ, ਗੈਡੋਲੀਨੀਅਮ ਵਰਗੇ ਤੱਤ ਸ਼ਾਮਲ ਹਨ। ਚੀਨ ਨੇ 27 ਅਮਰੀਕੀ ਫਰਮਾਂ ਨੂੰ ਨਿਰਯਾਤ ਪਾਬੰਦੀਆਂ ਦੀ ਸੂਚੀ ਵਿੱਚ ਰੱਖਿਆ ਹੈ, ਜਿਨ੍ਹਾਂ ਵਿੱਚ ਰੱਖਿਆ ਅਤੇ ਲੋਜਿਸਟਿਕਸ ਸੈਕਟਰ ਦੀਆਂ ਕੰਪਨੀਆਂ ਸ਼ਾਮਲ ਹਨ।

ਚੀਨ ਨੇ WTO ਵਿਚ ਅਮਰੀਕਾ ਵਿਰੁੱਧ ਮਾਮਲਾ ਦਰਜ ਕਰਦਿਆਂ ਕਿਹਾ ਕਿ ਇਹ ਟੈਰਿਫ WTO ਨਿਯਮਾਂ ਦੀ ਉਲੰਘਣਾ ਹਨ ਅਤੇ ਵਿਸ਼ਵ ਆਰਥਿਕਤਾ ਲਈ ਖ਼ਤਰਾ ਹਨ। ਚੀਨ ਨੇ ਇਨ੍ਹਾਂ ਪਾਬੰਦੀਆਂ ਨੂੰ ‘ਇਕਪਾਸੀ ਧੱਕੇਸ਼ਾਹੀ’ ਕਰਾਰ ਦਿੱਤਾ ਹੈ।

ਫਰਵਰੀ ਵਿੱਚ ਵੀ ਚੀਨ ਨੇ ਅਮਰੀਕਾ ਤੋਂ ਕੋਲਾ, ਗੈਸ, ਤੇਲ ਅਤੇ ਖੇਤੀ ਮਸ਼ੀਨਰੀ ਉਤਪਾਦਾਂ ‘ਤੇ ਟੈਰਿਫ ਲਗਾਏ ਸਨ। WTO ਨੇ ਚੇਤਾਵਨੀ ਦਿੱਤੀ ਹੈ ਕਿ ਇਹ ਉਪਾਅ ਵਿਸ਼ਵ ਵਪਾਰ ਵਿੱਚ 1% ਦੀ ਗਿਰਾਵਟ ਦਾ ਕਾਰਨ ਬਣ ਸਕਦੇ ਹਨ।

ਅਮਰੀਕਾ ਨੇ ਹੋਰ ਏਸ਼ੀਆਈ ਦੇਸ਼ਾਂ ‘ਤੇ ਵੀ ਵਧੇਰੇ ਟੈਰਿਫ ਲਗਾਏ ਹਨ, ਜਿਸ ਨਾਲ ਭਾਰਤ, ਬੰਗਲਾਦੇਸ਼, ਮਲੇਸ਼ੀਆ, ਕੰਬੋਡੀਆ ਅਤੇ ਵੀਅਤਨਾਮ ਦੀ ਨਿਰਯਾਤ ਤੇ ਵੀ ਅਸਰ ਪੈ ਸਕਦਾ ਹੈ।

ਇਸ ਸਾਰੀ ਹਲਚਲ ਵਿਚ, ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਨੇ ਆਪਣੀ ਪੰਜ ਸਾਲ ਬਾਅਦ ਦੀ ਪਹਿਲੀ ਵਪਾਰਕ ਮੀਟਿੰਗ ਕੀਤੀ ਅਤੇ ਖੇਤਰੀ ਮੁਕਤ ਵਪਾਰ ਸਮਝੌਤੇ ਨੂੰ ਤੇਜ਼ੀ ਨਾਲ ਅੱਗੇ ਵਧਾਉਣ ‘ਤੇ ਸਹਿਮਤੀ ਬਣਾਈ।

By Rajeev Sharma

Leave a Reply

Your email address will not be published. Required fields are marked *