50 ਗ੍ਰਨੇਡ ਮਾਮਲੇ ‘ਚ ਬਾਜਵਾ ਨੂੰ ਮੋਹਾਲੀ ਸਾਈਬਰ ਸੈੱਲ ‘ਚ ਤਲਬ, ਪੁਲਿਸ ਨੇ FIR ਕੀਤੀ ਦਰਜ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਸਾਈਬਰ ਸੈੱਲ, ਫੇਜ਼-7, ਮੋਹਾਲੀ ਵਿਖੇ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਇਹ ਸੰਮਨ ਐਸਪੀ ਹਰਬੀਰ ਸਿੰਘ ਅਟਵਾਲ ਵੱਲੋਂ ਜਾਰੀ ਕੀਤੇ ਗਏ ਹਨ।

ਦਰਅਸਲ, ਬਾਜਵਾ ਨੇ ਹਾਲ ਹੀ ਵਿੱਚ ਇੱਕ ਸਨਸਨੀਖੇਜ਼ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ 50 ਗ੍ਰਨੇਡ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 18 ਦੀ ਵਰਤੋਂ ਕੀਤੀ ਜਾ ਚੁੱਕੀ ਹੈ ਜਦੋਂ ਕਿ 32 ਅਜੇ ਵੀ ਕਿਸੇ ਵੀ ਸੰਭਾਵੀ ਹਮਲੇ ਲਈ ਮੌਜੂਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਗ੍ਰਨੇਡਾਂ ਦਾ ਨਿਸ਼ਾਨਾ ਕੌਣ ਹੋਵੇਗਾ। ਉਨ੍ਹਾਂ ਦੇ ਬਿਆਨ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਜਾਂਚ ਦੇ ਹੁਕਮ ਦਿੱਤੇ।

ਪੁਲਿਸ ਅਨੁਸਾਰ ਏਆਈਜੀ ਰਵਜੋਤ ਕੌਰ ਧਾਲੀਵਾਲ ਅਤੇ ਐਸਪੀ ਹਰਬੀਰ ਸਿੰਘ ਅਟਵਾਲ ਜਾਂਚ ਲਈ ਬਾਜਵਾ ਦੇ ਘਰ ਪਹੁੰਚੇ ਸਨ, ਪਰ ਪੁਲਿਸ ਦਾ ਦੋਸ਼ ਹੈ ਕਿ ਬਾਜਵਾ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ। ਇਸ ਤੋਂ ਬਾਅਦ ਦੇਰ ਰਾਤ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਅਤੇ ਹੁਣ ਉਸ ਨੂੰ ਪੁੱਛਗਿੱਛ ਲਈ ਅਧਿਕਾਰਤ ਤੌਰ ‘ਤੇ ਬੁਲਾਇਆ ਗਿਆ ਹੈ।

By Gurpreet Singh

Leave a Reply

Your email address will not be published. Required fields are marked *