ਡੇਰਾਬੱਸੀ ’ਚ ਧੜੇਬੰਦੀਆਂ ਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਰਾਜਨੀਤਿਕ ਤਣਾਅ, ਕਾਂਗਰਸੀ ਆਗੂਆਂ ਨੇ ਰੰਧਾਵਾ ਉੱਤੇ ਲਾਏ ਗੰਭੀਰ ਦੋਸ਼

ਡੇਰਾਬੱਸੀ (ਗੁਰਪ੍ਰੀਤ ਸਿੰਘ): ਡੇਰਾਬੱਸੀ ਹਲਕੇ ਵਿੱਚ ਰਾਜਨੀਤਿਕ ਤਣਾਅ ਨਵੀਂ ਉਚਾਈਆਂ ’ਤੇ ਪਹੁੰਚ ਗਿਆ ਹੈ ਜਦੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਉੱਤੇ ਗੰਭੀਰ ਦੋਸ਼ ਲਗਾਉਂਦੇ ਹੋਏ ਆਰੋਪ ਲਾਇਆ ਕਿ ਰੰਧਾਵਾ ਨੇ ਪਿੰਡਾਂ ਵਿੱਚ ਧੜੇਬੰਦੀਆਂ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਕਾਰਨ ਹਲਕੇ ਦੀ ਭਾਈਚਾਰਕ ਸਾਂਝ ਖ਼ਤਮ ਹੋਣ ਦੇ ਕਗਾਰ ’ਤੇ ਹੈ। ਢਿੱਲੋਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਨੌਜਵਾਨ ਦੀ ਜਾਨ ਜਾਂ ਮਾਲ ਨੂੰ ਨੁਕਸਾਨ ਹੋਇਆ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਰੰਧਾਵਾ ਦੀ ਹੋਵੇਗੀ।

ਪਿੰਡ ਮੁਕੰਦਪੁਰ ਵਿੱਚ ਇਕ ਕਬੱਡੀ ਟੂਰਨਾਮੈਂਟ ਕਰਵਾਉਣ ਤੇ ਨਾਜਾਇਜ਼ ਮਾਇਨਿੰਗ ਖ਼ਿਲਾਫ਼ ਬੋਲਣ ਤੇ ਰੰਧਾਵਾ ਨੂੰ ਇੰਨੀ ਜ਼ਿਆਦਾ ਮਿਰਚਾਂ ਲੱਗਿਆ ਕਿ ਉਹ ਪਿੰਡ ਦੇ ਨੌਜਵਾਨਾਂ ਨਾਲ ਧੱਕਾ ਕਰਨ ਲੱਗ ਪਿਆ। ਪਹਿਲਾਂ ਉਨ੍ਹਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਇਆ ਤੇ ਉਨ੍ਹਾਂ ਦੇ ਘਰ ਤੇ ਹਮਲਾ ਕਰਵਾਇਆ। ਨੌਜਵਾਨਾਂ ਨੂੰ ਜਖਮੀ ਕੀਤਾ ਪਰ ਉਨ੍ਹਾਂ ਦੀ ਕਿੱਥੇ ਕੋਈ ਸੁਣਵਾਈ ਨਹੀਂ ਹੋਈ। ਜਦ ਜਖਮੀ ਹਾਲਾਤ ਵਿੱਚ ਉਹ ਡੇਰਾਬੱਸੀ ਸਿਵਲ ਹਸਪਤਾਲ ਵਿੱਚ ਦਾਖਿਲ ਸਨ ਤਾਂ ਰਾਤ ਦੇ ਹਨੇਰੇ ਵਿੱਚ ਰੰਧਾਵਾ ਦੀ ਸ਼ਹਿ ਨਾਲ ਪਿੰਡ ਦੇ ਹੀ ਨੌਜਵਾਨਾਂ ਦੇ ਇਕ ਧੜੇ ਵੱਲੋਂ ਉਨ੍ਹਾਂ ਤੇ ਜਾਨ ਲੇਵਾ ਹਮਲਾ ਕਰਵਾਇਆ ਗਿਆ। ਆਪਣਾ ਬਚਾਅ ਕਰਦਿਆਂ ਹਸਪਤਾਲ ਵਿੱਚ ਦਾਖਿਲ ਨੌਜਵਾਨ ਕੀ ਨਾ ਕਰਦਾ।

ਢਿੱਲੋਂ ਨੇ ਕਿਹਾ ਕਿ ਰੰਧਾਵਾ ਦੇ ਦਬਾਅ ਦੇ ਚਲਦੇ ਪੁਲਿਸ ਨੇ ਇਕ ਤਰਫਾ ਕਾਰਵਾਈ ਕੀਤੀ। ਜੌ ਹਸਪਤਾਲ ਵਿੱਚ ਦਾਖਿਲ ਸੀ ਉਨਾਂ ਤੇ ਪਰਚਾ ਦਰਜ ਕਰ ਦਿੱਤਾ ਤੇ ਜਿਨ੍ਹਾਂ ਨੇ ਹਮਲਾ ਕੀਤਾ ਉਨ੍ਹਾਂ ਤੇ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸ ਲੜਾਈ ਨੂੰ ਰੰਧਾਵਾ ਕਿਸੇ ਇਕ ਬਿਰਾਦਰੀ ਦੀ ਲੜਾਈ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਿੰਡਾਂ ਦੇ ਸਰਪੰਚਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਪਰ ਰੰਧਾਵੇ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਢਿੱਲੋਂ ਨੇ ਕਿਹਾ ਕਿ ਰੰਧਾਵਾ ਨੇ ਜੌ ਹਲਕੇ ਵਿੱਚ ਲੁੱਟ ਮਚਾਈ ਹੋਈ ਹੈ। ਤੁਹਾਨੂੰ ਸਾਰਿਆ ਨੂੰ ਪਤਾ ਹੈ। ਨਾਜਾਇਜ਼ ਮਾਈਨਿੰਗ ਬਾਰੇ ਰੋਜ ਖਬਰਾਂ ਵਿੱਚ ਖਬਰਾਂ ਲੱਗ ਰਹੀਆਂ ਹਨ ਪਰ ਜਦ ਕੋਈ ਪਿੰਡ ਦਾ ਨੌਜਵਾਨ ਇਸ ਦੀ ਗੱਲ ਕਰਦਾ ਹੈ ਤਾਂ ਉਸ ਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ। ਮੈ ਪੁੱਛਣਾ ਚਾਹੁੰਦਾ ਹਾਂ ਕਿ ਕਿੱਥੇ ਗਈ ਆਮ ਆਦਮੀ ਪਾਰਟੀ ਦੀ ਇਮਾਨਦਾਰੀ ? ਹਲਕੇ ਵਿੱਚ ਕੋਈ ਕੰਮ ਬਿਨਾਂ ਰਿਸ਼ਵਤ ਤੋਂ ਨਹੀਂ ਹੋ ਰਿਹਾ ਹੈ। ਜੇਕਰ ਕੇਵਲ ਡੇਰਾਬੱਸੀ, ਜ਼ੀਰਕਪੁਰ ਤਹਿਸੀਲਾਂ ਵਿੱਚ ਪਿੱਛਲੇ ਇਕ ਸਾਲ ਵਿੱਚ ਹੋਇਆ ਰਜਿਸਟਰੀਆਂ ਦੀ ਜਾਂਚ ਕੀਤੀ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਕਰੋੜਾ ਦੀ ਧਾਂਦਲੇਬਾਜੀ ਇੱਥੇ ਹੋਈ ਹੈ।

ਢਿੱਲੋਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਮਾ ਆਉਂਦਾ ਜਾਂਦਾ ਰਹਿੰਦਾ ਹੈ ਪਰ ਜੋਂ ਧੱਕੇਸ਼ਾਹੀ ਰੰਧਾਵਾ ਕਰ ਰਿਹਾ ਹੈ ਉਸਦਾ ਮੂੰਹ ਤੋੜਵਾਂ ਜਵਾਬ ਸਮਾ ਆਉਣਾ ਤੇ ਦਿੱਤਾ ਜਾਵੇਗਾ। ਇਹ ਹਲਕਾ ਉਨ੍ਹਾਂ ਦਾ ਪਰਿਵਾਰ ਹੈ ਤੇ ਰਹੇਗਾ। ਕਿਸੇ ਕੀਮਤ ਤੇ ਹਲਕੇ ਦੀ ਭਾਈਚਾਰਕ ਸਾਂਝ ਇਕ ਨਾ-ਸਮਝ ਇਨਸਾਨ ਕਾਰਨ ਖ਼ਤਮ ਨਹੀਂ ਹੋਣ ਦਿੱਤੀ ਜਾਵੇਗੀ। ਪਿੰਡ-ਪਿੰਡ ਜਾ ਕੇ ਭਾਈਚਾਰਕ ਸਾਂਝ ਮੁੜ ਬਹਾਲ ਕੀਤੀ ਜਾਵੇਗੀ।

ਗੱਲ ਕਰਨ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਇਹ ਝਗੜਾ ਕਰਵਾਇਆ ਗਿਆ ਜਿਸ ਵਿੱਚ ਕਈਂ ਮਾਵਾਂ ਦੇ ਪੁੱਤ ਜ਼ਖ਼ਮੀ ਹੋ ਗਏ। ਜਦ ਹੁਣ ਪੁਲੀਸ ਅਸਲ ਦੋਸ਼ੀ ਉਦੈਵੀਰ ਸਿੰਘ ਢਿੱਲੋਂ ਤੱਕ ਪਹੁੰਚੀ ਤਾਂ ਦੀਪਇੰਦਰ ਸਿੰਘ ਢਿੱਲੋਂ ਨੂੰ ਤਕਲੀਫ਼ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਲੜਕੇ ਦੀ ਕੋਈ ਵੀ ਸਮੂਲਿਅਤ ਹੋਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।

By Gurpreet Singh

Leave a Reply

Your email address will not be published. Required fields are marked *