ਲੁਧਿਆਣਾ : ਕਹਿੰਦੇ ਨੇ ਕਿਸਮਤ ਕਦੋਂ ਰੰਗ ਬਦਲ ਲਵੇ ਕਿਸੇ ਨੂੰ ਨਹੀਂ ਪਤਾ। ਅਜਿਹਾ ਹੀ ਕੁਝ ਲੁਧਿਆਣਾ ਦੇ ਸ਼ਖਸ ਨਾਲ ਵਾਪਰਿਆ ਹੈ, ਜਿੱਥੇ ਬਿਜਲੀ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਉਸ ਦੀ 20 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਅਤੇ ਉਹ ਲੱਖ ਪਤੀ ਬਣ ਗਿਆ। ਦਰਅਸਲ ਇਹ ਸ਼ਖਸ ਬਿਜਲੀ ਦਾ ਕੰਮ ਕਰਦਾ ਹੈ ਅਤੇ ਉਸਨੇ ਇਸ਼ਤਿਹਾਰ ਦੇਖ ਕੇ ਦੂਸਰੀ ਵਾਰ ਇਹ ਲਾਟਰੀ ਪਾਈ ਸੀ। ਜਿਸ ਦਾ ਕਹਿਣਾ ਹੈ ਕਿ ਉਸਨੂੰ ਉਮੀਦ ਸੀ ਕਿ ਉਸਦਾ ਇਨਾਮ ਨਿਕਲੇਗਾ ਅਤੇ ਅੱਜ ਉਸ ਦਾ ਇਨਾਮ ਨਿਕਲ ਆਇਆ ਹੈ। ਲਾਟਰੀ ਦਾ ਪਤਾ ਲੱਗਣ ‘ਤੇ ਜਦੋਂ ਉਕਤ ਵਿਅਕਤੀ ਲਾਟਰੀ ਵਾਲੀ ਦੁਕਾਨ ‘ਤੇ ਪਹੁੰਚਿਆ ਤਾਂ ਉਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਖੁਸ਼ੀ ਵਿਚ ਖੀਵੇ ਹੋਏ ਉਕਤ ਵਿਅਕਤੀ ਨੇ ਕਿਹਾ ਕਿ ਕਿਸਮਤ ਕਦੋਂ ਮੇਹਰਵਾਨ ਹੋ ਜਾਵੇ ਇਹ ਕਿਸੇ ਨੂੰ ਨਹੀਂ ਪਤਾ, ਲਿਹਾਜ਼ਾ ਜ਼ਿੰਦਗੀ ‘ਚ ਹਰ ਕਿਸੇ ਨੂੰ ਆਪਣੀ ਕਿਸਮਤ ਅਜ਼ਮਾ ਕੇ ਦੇਖਣੀ ਚਾਹੀਦੀ ਹੈ।