ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਉਂਟਾਰੀਓ ਸੂਬੇ ਵਿਚ ਹੋਈ 21 ਸਾਲਾ ਹਰਸਿਮਰਤ ਕੌਰ ਰੰਧਾਵਾ ਦੀ ਹੱਤਿਆ ਮਾਮਲੇ ‘ਚ ਹੈਮਿਲਟਨ ਪੁਲਸ ਨੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਰੰਧਾਵਾ 17 ਅਪ੍ਰੈਲ ਨੂੰ ਕੰਮ ਤੋਂ ਘਰ ਜਾਂਦਿਆਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਹੋ ਗਈ ਸੀ।
ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਚਿੱਟੀ ਹੁੰਡਈ ਅਲਾਂਟਰਾ ਅਤੇ ਕਾਲੀ ਮਰਸੀਡੀਜ਼ ਕਾਰ ਕਬਜ਼ੇ ‘ਚ ਲੈ ਲੀਅਾਂ। ਦੋਹਾਂ ਕਾਰਾਂ ਦੀ ਜਾਂਚ ਤੋਂ ਪੁਲੀਸ ਨੂੰ ਦੋਸ਼ੀਆਂ ਖਿਲਾਫ ਠੋਸ ਸਬੂਤ ਮਿਲੇ ਹਨ। ਤਫਤੀਸ਼ੀ ਅਧਿਕਾਰੀ ਐਲੇਕਸ ਬੱਕ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਕਾਰਵਾਈ ਚੱਲ ਰਹੀ ਹੈ।
ਪੁਲਸ ਮੁਤਾਬਕ ਹਰਸਿਮਰਤ ਕਿਸੇ ਟਾਰਗਟ ਦਾ ਹਿੱਸਾ ਨਹੀਂ ਸੀ, ਪਰ ਗੋਲੀਬਾਰੀ ਦੌਰਾਨ ਉਹ ਦਰਦਨਾਕ ਤਰੀਕੇ ਨਾਲ ਜ਼ਿੰਦਗੀ ਗੁਆ ਬੈਠੀ। ਪੜਾਈ ਲਈ ਕੁਝ ਸਾਲ ਪਹਿਲਾਂ ਕੈਨੇਡਾ ਆਈ ਹਰਸਿਮਰਤ ਰੰਧਾਵਾ ਹੈਮਿਲਟਨ ਵਿੱਚ ਰਹਿ ਰਹੀ ਸੀ।
