12
Oct
ਰਾਜੀਵ ਸ਼ਰਮਾ :- ਖਾਲਿਸਤਾਨ ਦੇ ਮੁੱਦੇ ਨੂੰ ਲੈਕੇ ਇੱਕ ਵਾਰ ਫੇਰ ਭਾਰਤ ਦੀ ਸਖ਼ਤ ਟਿੱਪਣੀ ਵੇਖਣ ਨੂੰ ਮਿਲੀ ਹੈ। ਕੱਟੜਪੰਥੀਆਂ ਦੇ ਵਿਰੁੱਧ ਭਾਰਤ ਦਾ ਰੁਖ਼ ਸਾਫ਼ ਹੈ ਕਿ ਮੁਲਕ ਦੇ ਅੰਦਰ ਕਿਸੇ ਨੂੰ ਵੀ ਗੜਬੜ ਕਰਨ ਨਹੀਂ ਦਿੱਤੀ ਜਾਵੇਗੀ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਕਿਹਾ ਹੈ ਕਿ ਖਾਲਿਸਤਾਨ ਦਾ ਮੁੱਦਾ ਭਾਰਤ ਦੀ ਬਜਾਇ ਕੈਨੇਡਾ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਸਿਆਸੀ ਪ੍ਰਚਾਰ ਅਤੇ ਹਿੰਸਾ, ਫਿਰੌਤੀ ਤੇ ਸੰਗਠਿਤ ਅਪਰਾਧ ਨਾਲ ਜੁੜੀਆਂ ਕੱਟੜਪੰਥੀ ਗਤੀਵਿਧੀਆਂ ਵਿਚ ਸਪੱਸ਼ਟ ਅੰਤਰ ਕੀਤਾ ਜਾਵੇ। ਕੈਨੇਡੀਅਨ ਜਨਤਕ ਪ੍ਰਸਾਰਕ ਸੀਪੀਏਸੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਪਟਨਾਇਕ ਨੇ ਕਿਹਾ…
