ਬਟਾਲਾ- ਬਟਾਲਾ ਸ਼ਹਿਰ ਦੇ ਅੰਦਰ ਡੀ. ਏ. ਵੀ. ਕਾਲਜ ਅਤੇ ਸਕੂਲ ਦੇ ਨਜ਼ਦੀਕ ਕੁਝ ਨੌਜਵਾਨ ਵੱਖ-ਵੱਖ ਮੋਟਰਸਾਈਕਲ ‘ਤੇ ਸਵਾਰ ਹੋ ਆਏ ਅਤੇ ਉਨ੍ਹਾਂ ਵਲੋਂ ਪਹਿਲਾਂ ਕੁਝ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਸ਼ਰੇਆਮ ਫਾਇਰਿੰਗ ਵੀ ਕੀਤੀ ਗਈ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।
ਉੱਥੇ ਹੀ ਇਸ ਸਭ ਉਸ ਵੇਲੇ ਹੋਇਆ ਜਦ ਸਕੂਲ ‘ਚ ਬੱਚਿਆ ਨੂੰ ਛੁੱਟੀ ਹੋਈ ਸੀ ਅਤੇ ਇਸ ਵਾਰਦਾਤ ‘ਚ ਇਹ ਵੱਡਾ ਬਚਾਅ ਰਿਹਾ।ਉੱਥੇ ਹੀ ਸਥਾਨਿਕ ਲੋਕਾਂ ਮੁਤਾਬਿਕ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫ਼ਰਾਰ ਹੋ ਗਏ । ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਬਟਾਲਾ ਪੁਲਸ ਦੇ ਡੀ. ਐੱਸ. ਪੀ. ਸਿਟੀ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚ ਗਏ ਹਨ। ਨੌਜਵਾਨ ਦੀ ਪਛਾਣ ਕਰ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।