ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਨਗਰ ਨਿਗਮ ਵਿੱਚ ਮੇਅਰ ਚੋਣ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ। ਭਾਜਪਾ ਦੇ ਪਾਰਸ਼ਦ ਰਾਜਾ ਇਕਬਾਲ ਸਿੰਘ ਦਿੱਲੀ ਦੇ ਨਵੇਂ ਮੇਅਰ ਚੁਣੇ ਗਏ ਹਨ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਨੂੰ 125 ਵੋਟਾਂ ਦੇ ਭਾਰੀ ਅੰਤਰ ਨਾਲ ਹਰਾ ਦਿੱਤਾ। ਚੋਣ ਵਿੱਚ ਕੁੱਲ 142 ਮੈਂਬਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਇਕ ਵੋਟ ਅਵੈਧ ਪਾਈ ਗਈ।
ਕਾਂਗਰਸ ਨੂੰ ਆਪਣੇ ਪਾਰਸ਼ਦਾਂ ਦੀ ਗਿਣਤੀ ਦੇ ਅਨੁਸਾਰ 8 ਵੋਟਾਂ ਮਿਲੀਆਂ, ਜਦਕਿ ਰਾਜਾ ਇਕਬਾਲ ਸਿੰਘ ਨੂੰ 133 ਵੋਟਾਂ ਦੀ ਹਮਾਇਤ ਮਿਲੀ। ਇਹ ਚੋਣ ਖਾਸ ਤੌਰ ‘ਤੇ ਦਿਲਚਸਪ ਇਸ ਲਈ ਰਹੀ ਕਿਉਂਕਿ ਸੱਤਾਧਾਰੀ ਆਪ ਨੇ ਚੋਣ ਪ੍ਰਕਿਰਿਆ ਤੋਂ ਪੁਰਾ ਬਾਈਕਾਟ ਕਰਦਿਆਂ, ਕਿਸੇ ਵੀ ਉਮੀਦਵਾਰ ਨੂੰ ਖੜਾ ਨਹੀਂ ਕੀਤਾ।
ਦੋਵੇਂ ਪਦਾਂ ਲਈ ਸਿੱਧਾ ਮੁਕਾਬਲਾ ਭਾਜਪਾ ਅਤੇ ਕਾਂਗਰਸ ਦੇ ਪਾਰਸ਼ਦਾਂ ਵਿਚਕਾਰ ਹੋਇਆ। ਐਮਸੀਡੀ ਹਾਊਸ ਵਿੱਚ ਭਾਜਪਾ ਕੋਲ 135 ਵੋਟ ਹਨ, ਕਾਂਗਰਸ ਕੋਲ 8 ਅਤੇ ਆਮ ਆਦਮੀ ਪਾਰਟੀ ਕੋਲ 119 ਵੋਟ ਹਨ।
ਚੋਣੀ ਕਾਰਵਾਈ ਲਈ ਉਪ-ਰਾਜਪਾਲ ਵੀ.ਕੇ. ਸੈਕਸੇਨਾ ਵੱਲੋਂ ਭਾਜਪਾ ਦੀ ਸੀਨੀਅਰ ਪਾਰਸ਼ਦ ਸਤਿਆ ਸ਼ਰਮਾ ਨੂੰ ਪੀਠਾਸੀਨ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਲੋਕ ਸਭਾ ਦੇ 7, ਰਾਜ ਸਭਾ ਦੇ 3 ਸੰਸਦ ਮੈਂਬਰ ਅਤੇ ਵਿਧਾਨ ਸਭਾ ਵੱਲੋਂ ਨਿਯੁਕਤ 14 ਵਿਧਾਇਕ ਵੀ ਵੋਟ ਪਾਉਣ ਦੇ ਹੱਕਦਾਰ ਸਨ।
