10 ਮਈ ਨੂੰ ਫਰੀਦਕੋਟ ’ਚ ਲੱਗੇਗੀ ਕੌਮੀ ਲੋਕ ਅਦਾਲਤ

ਨੈਸ਼ਨਲ ਟਾਈਮਜ਼ ਬਿਊਰੋ :- ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਗੁਰਪ੍ਰੀਤ ਕੌਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਿੱਲੀ ਦੇ ਹੁਕਮਾਂ ਅਨੁਸਾਰ 10 ਮਈ 2025 ਨੂੰ ਫਰੀਦਕੋਟ ’ਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਾਲ 2025 ਦੀ ਦੂਜੀ ਕੌਮੀ ਲੋਕ ਅਦਾਲਤ ਹੋਵੇਗੀ, ਜਿਸ ਦੀ ਅਗਵਾਈ ਸ੍ਰੀ ਵੀਰਇੰਦਰ ਅਗਰਵਾਲ, ਜ਼ਿਲ੍ਹਾ ਤੇ ਸੈਸ਼ਨ ਜੱਜ ਕਰ ਰਹੇ ਹਨ।

ਇਸ ਲੋਕ ਅਦਾਲਤ ਵਿੱਚ ਦੀਵਾਨੀ, ਲੇਬਰ, ਕੰਜਿਊਮਰ, ਮਾਲ, ਰਾਜ਼ੀਨਾਮਾ ਯੋਗ ਫੌਜਦਾਰੀ, ਪਰਿਵਾਰਕ ਝਗੜੇ, ਚੈੱਕ ਬਾਊਂਸ, ਟ੍ਰੈਫਿਕ ਚਲਾਨ ਅਤੇ ਹੋਰ ਛੋਟੇ ਜੁਰਮਾਂ ਵਾਲੇ ਕੇਸ ਸੁਣੇ ਜਾਣਗੇ। ਇਨ੍ਹਾਂ ਦੇ ਨਾਲ ਨਾਲ ਅਜਿਹੇ ਮਾਮਲੇ ਵੀ ਸੁਣੇ ਜਾਣਗੇ ਜੋ ਅਜੇ ਅਦਾਲਤ ਵਿੱਚ ਦਾਖ਼ਲ ਨਹੀਂ ਹੋਏ, ਜਿਵੇਂ ਕਿ ਬੈਂਕ, ਇਨਸ਼ੋਰੈਂਸ ਅਤੇ ਟੈਲੀਕਮਿਊਨੀਕੇਸ਼ਨ ਕੰਪਨੀਆਂ ਨਾਲ ਜੁੜੇ ਪ੍ਰੀ-ਲਿਟੀਗੇਟਿਵ ਕੇਸ।

By Gurpreet Singh

Leave a Reply

Your email address will not be published. Required fields are marked *