ਆਪਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ‘ਚ ਕੀ ਨੇ ਹਾਲਾਤ!

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਵੱਲੋਂ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਢਾਂਚਿਆਂ ‘ਤੇ ਕੀਤੇ ਗਏ “ਆਪਰੇਸ਼ਨ ਸਿੰਦੂਰ” ਦੇ ਤੁਰੰਤ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਬੁਲੰਦ ਕਰ ਦਿੱਤੀ ਗਈ ਹੈ। ਬੀਐਸਐਫ਼ ਨੇ ਵਾਧੂ ਜਵਾਨ ਤਾਇਨਾਤ ਕਰ ਦਿੱਤੇ ਹਨ ਅਤੇ ਸਾਰੇ ਸਰਹੱਦੀ ਥਾਣਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।

ਸੂਬੇ ਦੇ ਗੁਰਦਾਸਪੁਰ, ਫਾਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ ਅਤੇ ਪਠਾਨਕੋਟ ‘ਚ ਸਕੂਲ ਬੰਦ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਗ਼ੈਰ-ਜਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ “ਭਾਰਤ ਦੀ ਸਾਂਝੀ ਸੰਪ੍ਰਭਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਮੁੰਹਤੋੜ ਜਵਾਬ ਦਿੱਤਾ ਗਿਆ ਹੈ। ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।”

ਵਿਧਾਇਕਾਂ ਅਤੇ ਵਿਰੋਧੀ ਧਿਰਾਂ ਨੇ ਵੀ ਭਾਰਤੀ ਸੈਨਾ ਦੀ ਕਾਰਵਾਈ ਦੀ ਸਮਰਥਨਾ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਜਦੋਂ ਗੱਲ ਦੇਸ਼ ਦੀ ਸੁਰੱਖਿਆ ਦੀ ਹੋਵੇ ਤਾਂ ਸਿਆਸੀ ਸਰਹੱਦਾਂ ਮਿਟ ਜਾਂਦੀਆਂ ਹਨ।

ਇਸਦੇ ਨਾਲ ਹੀ ਸਰਹੱਦ ਨੇੜੇ ਵੱਸਦੇ ਲੋਕਾਂ ‘ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕਈ ਪਰਿਵਾਰ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੇ ਵੇਖੇ ਗਏ ਹਨ। ਕਿਸਾਨਾਂ ਨੇ ਵੀ ਖੇਤਾਂ ਵਿੱਚ ਕੰਮ ਘੱਟ ਕਰ ਦਿੱਤਾ ਹੈ।

ਦੂਜੇ ਪਾਸੇ, ਕਸ਼ਮੀਰ ਅਤੇ ਪੰਜਾਬ ਵਿਚ ਆਤੰਕਵਾਦੀ ਸਰਗਰਮੀਆਂ ‘ਚ ਸਾਜ਼ਿਸ਼ ਰਚ ਰਹੀਆਂ ਤਾਕਤਾਂ ਵਿਰੁੱਧ ਅਜਿਹੇ ਕਰਾਰੇ ਹਮਲੇ ਭਾਰਤ ਦੀ ਨਵੀਂ ਰਣਨੀਤੀ ਨੂੰ ਦਰਸਾਉਂਦੇ ਹਨ।

ਸੂਬੇ ਚ ਅਲਰਟ ਜਾਰੀ ਹੈ, ਲੋਕਾਂ ਨੂੰ ਅਧਿਕਾਰਿਕ ਸੂਚਨਾ ਤੋਂ ਇਲਾਵਾ ਕਿਸੇ ਵੀ ਅਫ਼ਵਾਹ ‘ਤੇ ਧਿਆਨ ਨ ਦੇਣ ਦੀ ਅਪੀਲ।
ਸੂਬਾ ਸਰਕਾਰ ਨੇ ਹਲਾਤਾਂ ਦੀ ਨਜ਼ਾਕਤ ਦੇ ਮੱਦੇਨਜ਼ਰ ਐਮਰਜੈਂਸੀ ਰਿਸਪਾਂਨਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ।

By Gurpreet Singh

Leave a Reply

Your email address will not be published. Required fields are marked *