ਡੇਰਾਬੱਸੀ, 14 ਮਈ (ਗੁਰਪ੍ਰੀਤ ਸਿੰਘ): ਡੇਰਾਬੱਸੀ ਹਲਕੇ ਦੇ ਪਿੰਡਾਂ ਦੀ ਤਰੱਕੀ ਨੂੰ ਨਵਾਂ ਰੁਖ ਦੇਂਦਿਆਂ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੱਖ-ਵੱਖ ਪੰਚਾਇਤਾਂ ਨੂੰ ₹1 ਕਰੋੜ 71 ਹਜ਼ਾਰ 912 ਰੁਪਏ ਦੇ ਵਿਕਾਸੀ ਫੰਡਾਂ ਦੇ ਚੈੱਕ ਵੰਡੇ। ਇਹ ਚੈੱਕ ਪਿੰਡਾਂ ਦੀਆਂ ਮੁਢਲੀਆਂ ਲੋੜਾਂ — ਜਿਵੇਂ ਕਿ ਗਲੀਆਂ, ਨਾਲੀਆਂ, ਪੀਣ ਵਾਲੇ ਪਾਣੀ, ਸੀਵਰੇਜ ਨਿਕਾਸ, ਧਰਮਸ਼ਾਲਾ, ਮੈਰਿਜ ਪੈਲੇਸ ਅਤੇ ਜ਼ਮੀਨ ਦੇ ਵਿਕਾਸ ਲਈ ਦਿੱਤੇ ਗਏ ਹਨ।
ਵਿਧਾਇਕ ਰੰਧਾਵਾ ਨੇ ਪੰਚਾਇਤਾਂ ਨੂੰ ਫੰਡਾਂ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਅਤੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਵਿਧਾਇਕ ਰੰਧਾਵਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਪਿੰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਗੇ ਬਲਕਿ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਨਗੇ।”
ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਪਿੰਡਾਂ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ ਅਤੇ ਉਨ੍ਹਾਂ ਨੂੰ ਇਸ ਪ੍ਰਕਿਰਿਆ ਵਿੱਚ ਸਮਰਥਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਤਹਿਤ ਸਾਧ ਨਗਰ ਕਲੋਨੀ ਦੀਆਂ ਗਲੀਆਂ ਲਈ 2 ਕੱਖ 31 ਹਜਾਰ, ਪਿੰਡ ਟਰੜਕ ਦੇ ਗੰਦੇ ਪਾਣੀ ਦੇ ਨਿਕਾਸ ਲਈ 1 ਲੱਖ 50 ਹਜ਼ਾਰ, ਪੀਣ ਵਾਲੇ ਪਾਣੀ ਲਈ 1 ਲੱਖ, ਪਿੰਡ ਜੋਲਾ ਖੁਰਦ ਗੰਦੇ ਪਾਣੀ ਦੇ ਨਿਕਾਸ ਲਈ 3 ਲੱਖ, ਪੀਣ ਵਾਲੇ ਪਾਣੀ ਲਈ 2 ਲੱਖ, ਮਾਲਣ ਦੇ ਗਲੀਆਂ-ਨਾਲੀਆਂ ਦੇ ਕੰਮ ਲਈ 5 ਲੱਖ ਤਸਿੰਬਲੀ ਪਿੰਡ ਵਿੱਚ ਗਲੀਆਂ-ਨਾਲੀਆਂ ਦੇ ਕੰਮ ਲਈ 1 ਲੱਖ 2 ਹਜਾਰ, ਪਿੰਡ ਧੀਰੇਮਾਜਰਾ ਦੇ ਗੰਦੇ ਪਾਣੀ ਅਤੇ ਪੀਣ ਵਾਲੇ ਪਾਣੀ ਲਈ 5 ਲੱਖ 18 ਹਜ਼ਾਰ,ਚੰਡਿਆਲਾ ਵਿੱਚ ਗੰਦੇ ਪਾਣੀ ਅਤੇ ਪੀਣ ਵਾਲੇ ਪਾਣੀ ਲਈ 6 ਲੱਖ ਰੁਪਏ, ਹੰਸਾਲਾ ਵਿੱਚ ਧਰਮਸ਼ਾਲਾ ਲਈ 5 ਲੱਖ, ਕਾਰਕੋਰ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ 1 ਲੱਖ, ਭੱਖਰਪੁਰ ਵਿੱਚ ਮੈਰਿਜ ਪੈਲਸ ਲਈ 18 ਲੱਖ ਰੁਪਏ, ਪਿੰਡ ਦਫ਼ਰ ਪੁਰ ਵਿੱਚ ਪੀਣ ਵਾਲੇ ਪਾਣੀ, ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਲਈ 7 ਲੱਖ 50 ਹਜ਼ਾਰ ਰੁਪਏ, ਮੋਰਠੀਕਰੀ ਵਿੱਚ ਪੀਣ ਵਾਲੇ ਪਾਣੀ, ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ 7 ਲੱਖ ਰੁਪਏ, ਪਿੰਡ ਹਰਿਪੁਰ ਹਿੰਦੂਆਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ 10 ਲੱਖ ਰੁਪਏ, ਪਿੰਡ ਬੇਹੜਾ ਵਿੱਚ ਪੀਣ ਵਾਲੇ ਪਾਣੀ ਲਈ 9 ਲੱਖ ਰੁਪਏ, ਜੋਲਾ ਕਲਾਂ ਵਿੱਚ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 8 ਲੱਖ 18 ਹਜਾਰ ਰੁਪਏ ਅਤੇ ਜਾਸਤਨਾ ਵਿੱਚ ਗਰਾਉਂਡ ਲਈ 8 ਲੱਖ ਰੁਪਏ ਦੇ ਚੈਕ ਵੰਡੇ ਗਏ। ਇਹ ਚੈੱਕ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਸਥਾਨਕ ਆਗੂਆਂ ਦੀ ਮੌਜੂਦਗੀ ਵਿੱਚ ਵੰਡੇ ਗਏ। ਇਹ ਪਹਿਲ ਵਿਧਾਇਕ ਰੰਧਾਵਾ ਦੀ ਹਲ਼ਕੇ ਦੇ ਪਿੰਡ ਵਾਸੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਉਨ੍ਹਾਂ ਦੇ ਯਤਨਾਂ ਦਾ ਪ੍ਰਮਾਣ ਹੈ।
