ਨਸ਼ਿਆਂ ਖ਼ਿਲਾਫ਼ ਜੰਗ ਜਾਰੀ: ਪੰਜਾਬ ਦੇ ਪਿੰਡ ਬਣ ਰਹੇ ਨੇ ਨਸ਼ਾ ਮੁਕਤ, 10 ਹਜ਼ਾਰ ਤੋਂ ਵੱਧ ਤਸਕਰ ਹੋਏ ਗ੍ਰਿਫਤਾਰ – ਕੇਜਰੀਵਾਲ

ਨੈਸ਼ਨਲ ਟਾਈਮਜ਼ ਬਿਊਰੋ :- ਇੱਥੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਨਸ਼ਿਆਂ ਖ਼ਿਲਾਫ਼ ਯੁੱਧ ਛਿੜਿਆ ਹੋਇਆ ਹੈ। ਮੈਨੂੰ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਨਸ਼ਾ ਖ਼ਤਮ ਹੋ ਜਾਵੇਗਾ ਅਤੇ ਪੰਜਾਬ ਦੇ ਲੋਕ ਕਹਿਣਗੇ ਕਿ ਸਾਡਾ ਪਿੰਡ ਨਸ਼ਾ ਮੁਕਤ ਹੋ ਗਿਆ ਹੈ ਅਤੇ ਹੁਣ ਇੱਥੇ ਨਸ਼ਾ ਵਿਕਦਾ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ‘ਚ ਆ ਕੇ ਮੇਰਾ ਦਿਲ ਬਹੁਤ ਖ਼ੁਸ਼ ਹੋ ਗਿਆ ਹੈ ਅਤੇ ਲੋਕਾਂ ਨੇ ਇਹ ਕਿਹਾ ਕਿ ਬੀਜ ਤਾਂ ਅਜੇ ਨਹੀਂ ਗਿਆ ਪਰ ਲਗਭਗ ਨਸ਼ਾ ਖ਼ਤਮ ਹੋ ਗਿਆ ਹੈ, ਹੁਣ ਅਸੀਂ ਇਸ ਬੀਜ ਨੂੰ ਵੀ ਖ਼ਤਮ ਕਰਨਾ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਅੰਦਰ ਪ੍ਰਚਾਰ ਕਰਨ ਜਾਂ ਹੋਰ ਕੰਮਾਂ ਲਈ ਆਉਣਾ-ਜਾਣਾ ਲੱਗਾ ਰਿਹਾ ਹੈ। ਪੂਰੇ ਦੇਸ਼ ‘ਚੋਂ ਪੰਜਾਬ ‘ਚ ਸਭ ਤੋਂ ਜ਼ਿਆਦਾ ਨਸ਼ਾ ਆਇਆ ਅਤੇ ਇਹ ਕਿੱਥੋਂ ਆਇਆ।

ਇਕ ਸਮਾਂ ਸੀ, ਜਦੋਂ ਪੰਜਾਬ ਸੋਨੇ ਦੀ ਚਿੜੀ ਕਹਾਉਂਦਾ ਸੀ ਪਰ ਹੁਣ 16ਵੇਂ-17ਵੇਂ ਨੰਬਰ ‘ਤੇ ਪਹੁੰਚ ਗਿਆ ਹੈ ਕਿਉਂਕਿ ਉਸ ਸਮੇਂ ਦੀਆਂ ਸਰਕਾਰਾਂ ਨੇ ਨਸ਼ਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਪੁਰਾਣੀਆਂ ਸਰਕਾਰਾਂ ਦੇ ਮੰਤਰੀ ਖ਼ੁਦ ਨਸ਼ੇ ਦੇ ਤਸਕਰ ਸਨ ਅਤੇ ਜਿਹੜੀਆਂ ਸਰਕਾਰਾਂ ਨਸ਼ਾ ਵੇਚਦੀਆਂ ਹਨ, ਉਹ ਲੋਕਾਂ ਨੂੰ ਨਸ਼ਿਆਂ ਤੋਂ ਬਾਹਰ ਨਹੀਂ ਕੱਢ ਸਕਦੀਆਂ। ਅੱਜ ਪੰਜਾਬ ‘ਚ ਇਕ ਇਮਾਨਦਾਰ ਪਾਰਟੀ ਦੀ ਸਰਕਾਰ ਆਈ ਹੈ ਅਤੇ ਸਾਡਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ। ਅੱਜ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਫੜ੍ਹ ਕੇ ਜੇਲ੍ਹਾਂ ‘ਚ ਸੁੱਟਿਆ ਜਾ ਰਿਹਾ ਹੈ। 10 ਹਜ਼ਾਰ ਤੋਂ ਜ਼ਿਆਦਾ ਤਸਕਰ ਪਿਛਲੇ ਢਾਈ ਮਹੀਨਿਆਂ ‘ਚ ਫੜ੍ਹੇ ਜਾ ਚੁੱਕੇ ਹਨ। ਸਾਢੇ 8 ਹਜ਼ਾਰ ਵੱਡੇ ਤਸਕਰ ਫੜ੍ਹੇ ਜਾ ਚੁੱਕੇ ਹਨ। ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਤਾਂ ਸਾਨੂੰ ਲੋਕਾਂ ਨੇ ਸਮਝਾਇਆ ਸੀ ਕਿ ਇਹ ਬਹੁਤ ਖ਼ਤਰਨਾਕ ਕੰਮ ਹੈ ਪਰ ਅਸੀਂ ਪਿੱਛੇ ਨਹੀਂ ਹਟੇ।

By Rajeev Sharma

Leave a Reply

Your email address will not be published. Required fields are marked *