ਰਾਜਸਥਾਨ ‘ਚ ਭਿਆਨਕ ਗਰਮੀ ਦਾ ਕਹਿਰ, ਕਈ ਥਾਵਾਂ ‘ਤੇ ਹੋਈ ਹਲਕੀ ਬਰਸਾਤ

ਨੈਸ਼ਨਲ ਟਾਈਮਜ਼ ਬਿਊਰੋ :- ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆ ਵਿਚ ਪੈ ਰਹੀਭਿਆਨਕ ਗਰਮੀ ਦੇ ਵਿਚਕਾਰ ਰਾਜ ਦੇ ਪੂਰਬੀ ਹਿੱਸਿਆ ਵਿਚ ਕਈ ਥਾਵਾਂ ‘ਤੇ ਹਲਕੀ ਬਰਸਾਤ ਹੋਈ। ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆ ਵਿਚ ਪੂਰਬੀ ਰਾਜਸਥਾਨ ਵਿਚ ਕੁਝ ਥਾਵਾਂ ‘ਤੇ ਹਲਕੀ ਬਰਸਾਤ ਦਰਜ ਕੀਤੀ ਗਈ। ਸਭ ਤੋਂ ਵੱਧ 27 ਮਿਲੀਮੀਟਰ ਬਾਰਿਸ਼ ਝਾਲਾਵਾੜ ਵਿਚ ਦਰਜ ਕੀਤੀ ਗਈ ਹੈ।

ਪੱਛਣੀ ਰਾਜਸਥਾਨ ਇਸ ਸਮੇ ਭਿਆਨਕ ਗਰਮੀ ਦੀ ਲਪੇਟ ਵਿਚ ਹੈ। ਉਥੇ ਸਭ ਤੋਂ ਵੱਧ ਤਾਪਮਾਨ ਗੰਗਾਨਗਰ (46.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.3 ਡਿਗਰੀ ਵੱਧ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਦੋ ਤੋਂ 3 ਦਿਨਾਂ ਤੱਕ ਜੋਧਪੁਰ, ਬੀਕਾਨੇਰ ਡਿਵੀਜ਼ਨ ਦੇ ਸਰਹੱਦੀ ਖੇਤਰਾਂ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ।

ਇਸੇ ਤਰ੍ਹਾਂ, ਬੀਕਾਨੇਰ ਅਤੇ ਸ਼੍ਰੀ ਗੰਗਾਨਗਰ ਜ਼ਿਲ੍ਹਿਆਂ ਵਿੱਚ 20 ਮਈ ਤੱਕ ਵੱਧ ਤੋਂ ਵੱਧ ਤਾਪਮਾਨ 45-46 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਅਤੇ ਕੁਝ ਥਾਵਾਂ ‘ਤੇ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ ਅਤੇ ਬਾਕੀ ਜ਼ਿਆਦਾਤਰ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 42-44 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਰਾਜ ਦੇ ਉੱਤਰੀ ਹਿੱਸਿਆਂ ਵਿੱਚ, 19 ਅਤੇ 20 ਮਈ ਨੂੰ ਕੁਝ ਥਾਵਾਂ ‘ਤੇ ਦੁਪਹਿਰ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ।

By Gurpreet Singh

Leave a Reply

Your email address will not be published. Required fields are marked *