ਗੁਪਤ ਅੰਗ ਵਿੱਚ ਨਸ਼ੇ ਦਾ ਲਗਾਇਆ ਟੀਕਾ, ਨੌਜਵਾਨ ਦੀ ਮੌਤ

ਗੁਪਤ ਅੰਗ ਵਿੱਚ ਨਸ਼ੇ ਦਾ ਲਗਾਇਆ ਟੀਕਾ, ਨੌਜਵਾਨ ਦੀ ਮੌਤ

ਤਰਨਤਾਰਨ (ਨੈਸ਼ਨਲ ਟਾਈਮਜ਼): ਨਸ਼ੇ ਦੀ ਓਵਰਡੋਜ਼ ਕਰਕੇ ਆਏ ਦਿਨ ਨੌਜਵਾਨਾਂ ਦੀ ਜ਼ਿਲ੍ਹੇ ਭਰ ਵਿੱਚ ਮੌਤ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸਥਾਨਕ ਸ਼ਹਿਰ ਦੇ ਮੁਰਾਦਪੁਰਾ ਮੁਹੱਲਾ ਦੇ ਨੌਜਵਾਨ ਦੀ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਵੀ ਪਿੰਡ ਵਰਾਣਾ ਦੇ ਨਿਵਾਸੀ ਪਰਮਜੀਤ ਸਿੰਘ ਨਾਮਕ ਨੌਜਵਾਨ ਦੀ ਵੀ ਨਸ਼ੇ ਦਾ ਟੀਕਾ ਲਗਾਉਣ ਉਪਰੰਤ ਮੌਤ ਹੋ ਗਈ ਸੀ।
ਪਰਿਵਾਰਿਕ ਮੈਂਬਰਾਂ ਵੱਲੋਂ ਦੱਸਣ ਅਨੁਸਾਰ ਮ੍ਰਿਤਕ ਦੀ ਪਹਿਚਾਨ ਕਰਨਬੀਰ ਸਿੰਘ ਉਰਫ ਮੋਮਾ (21) ਪੁੱਤਰ ਜਗਜੀਤ ਸਿੰਘ ਵਜੋਂ ਹੋਈ ਹੈ। ਜਿਸ ਨੇ ਆਪਣੇ ਘਰ ਵਿੱਚ ਹੀ ਨਸ਼ੇ ਦੀ ਓਵਰਡੋਜ਼ ਦਾ ਟੀਕਾ ਗੁਪਤ ਅੰਗ ਵਿੱਚ ਲਗਾ ਲਿਆ ਜਿਸ ਤੋਂ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਕਰਨਬੀਰ ਸਿੰਘ ਦੀ ਮਾਂ ਕਮਲਜੀਤ ਕੌਰ ਵੱਲੋਂ ਦੱਸਣ ਅਨੁਸਾਰ ਕਰਨਵੀਰ ਸਿੰਘ ਬੀਤੇ ਚਾਰ ਸਾਲ ਤੋਂ ਨਸ਼ੇ ਦਾ ਆਦੀ ਹੋ ਚੁੱਕਾ ਸੀ। ਜਦੋਂ ਕਰਨਵੀਰ ਸਿੰਘ ਦੇ ਦੋਵੇਂ ਭਰਾ ਹਰਜੀਤ ਸਿੰਘ ਅਤੇ ਗਗਨਦੀਪ ਸਿੰਘ ਅਤੇ ਪਿਤਾ ਜਗਜੀਤ ਸਿੰਘ ਕੰਮ ਲਈ ਘਰੋਂ ਬਾਹਰ ਚਲੇ ਗਏ ਸਨ ਤਾਂ ਸੋਮਵਾਰ ਸਵੇਰੇ 7 ਵਜੇ ਕਰਨਬੀਰ ਸਿੰਘ ਨੇ ਨਸ਼ੇ ਦਾ ਟੀਕਾ ਲਗਾ ਲਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਸਬੰਧੀ ਥਾਣਾ ਸਿਟੀ ਤਰਨ ਤਰਨ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਸ਼ਰੇਆਮ ਜਿੱਥੇ ਚਿੱਟਾ ਵਿਕਦਾ ਨਜ਼ਰ ਆਉਂਦਾ ਹੈ ਉੱਥੇ ਹੀ ਨਸ਼ੇ ਦੇ ਟੀਕੇ ਆਮ ਹੀ ਨੌਜਵਾਨਾਂ ਵੱਲੋਂ ਚੌਂਕ ਚੁਰਾਹਿਆਂ ਵਿੱਚ ਲਗਾਏ ਜਾਂਦੇ ਹਨ। ਇਸ ਮੁਰਾਦਪੁਰਾ ਇਲਾਕੇ ਵਿੱਚ ਵਿਕ ਰਹੇ ਨਸ਼ੇ ਨੂੰ ਰੋਕਣ ਵਿੱਚ ਪੁਲਿਸ ਆਹ ਸਫਲ ਸਾਬਤ ਹੋ ਰਹੀ ਹੈ।

By Gurpreet Singh

Leave a Reply

Your email address will not be published. Required fields are marked *