ਲੈਂਡ ਪੂਲਿੰਗ ਨੀਤੀ ਕਿਸਾਨ ਅਤੇ ਪੰਜਾਬ ਵਿਰੋਧੀ, ਭਾਰਤ ਮਾਲਾ ਤੇ ਸਰਕਾਰ ਕਰ ਰਹੀ ਧੱਕਾ – ਸਰਵਣ ਸਿੰਘ ਪੰਧੇਰ

ਨਰਿੰਦਰਦੀਪ ਦਾ ਕਤਲ ਪੰਜਾਬ ਦੇ ਪੁਲਿਸ ਸਟੇਟ ਬਣਨ ਦਾ ਸਬੂਤ, ਕਾਕਾ ਕੋਟੜਾ ਸਮੇਤ ਆਗੂ ਕੀਤੇ ਜਾਣ ਰਿਹਾਅ, ਐਮ. ਐਸ. ਪੀ. ਤੇ ਕੇਂਦਰ ਰਿਹਾ ਗੁੰਮਰਾਹ – ਸਰਵਣ ਸਿੰਘ ਪੰਧੇਰ

ਨੈਸ਼ਨਲ ਟਾਈਮਜ਼ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਅੰਮ੍ਰਿਤਸਰ ਤੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਇੱਕ ਮੱਤ ਹਨ ਅਤੇ ਨਾਗਪੁਰ ਤੋਂ ਆਰ ਐੱਸ ਐੱਸ ਅਤੇ ਕਾਰਪੋਰੇਟ ਪੱਖੀ ਨੀਤੀਆਂ ਤੇ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਿਵੇਂ ਚੋਣਾਂ ਦੇ ਵਿੱਚ ਫਿਰਕੂਪੁਣਾ ਵਰਤ ਕੇ ਭਾਰਤ ਪੱਧਰੀ ਚੋਣ ਜਿੱਤਦੀ ਆ ਰਹੀ, ਪੰਜਾਬ ਸਰਕਾਰ ਵੀ ਉਸਦੀ ਤਰਜ ਤੇ ਚਲਦਿਆ ਪੰਜਾਬ ਅੰਦਰ ਗ੍ਰਹਿ ਮੰਤਰੀ ਦੁਆਰਾ ਦਿੱਤੇ ਮੰਤ੍ਰ ਨੂੰ ਭਗਵੰਤ ਮਾਨ ਦੁਆਰਾ ਵਰਤ ਕੇ ਕਿਸਾਨ ਮਜ਼ਦੂਰ ਬਨਾਮ ਸ਼ਹਿਰੀ ਅਤੇ ਵਪਾਰੀ ਬਣਾ ਕੇ ਲੁਧਿਆਣੇ ਦੀ ਇਲੈਕਸ਼ਨ ਜਿੱਤਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪਾਰਟੀ ਪ੍ਰਧਾਨ ਸਮੇਤ ਸਭ ਸਰਕਾਰੀ ਤੰਤਰ ਦਾ ਜ਼ੋਰ ਅੱਜ ਲੁਧਿਆਣਾ ਅਰਬਨ ਅਸਟੇਟ ਬਣਾਉਣ ਲਈ ਐਕਵਾਇਰ ਕੀਤੀ ਜਾਣ ਵਾਲੀ 24311 ਏਕੜ ਜਮੀਨ ਲਈ ਲਿਆਂਦੀ ਲੈਂਡ ਪੂਲਿੰਗ ਨੀਤੀ ਨੂੰ ਚੰਗੀ ਸਾਬਿਤ ਕਰਨ ਲਈ ਕਰੋੜਾਂ ਰੁਪਏ ਖਰਚਕੇ ਪ੍ਰਚਾਰ ਕਰ ਰਹੇ ਹਨ ਅਸਲ ਵਿੱਚ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਓਹਨਾ ਕਿਹਾ ਕਿ ਜਿਵੇਂ ਕਿਹਾ ਜਾ ਰਿਹਾ ਕਿ 1000 ਗਜ ਰਿਹਾਇਸ਼ੀ ਪਲਾਟ ਜਿਸਦੀ ਕੀਮਤ 30 ਹਜ਼ਾਰ ਪ੍ਰਤੀ ਗਜ ਤੇ 200 ਗਜ ਕਮਰਸ਼ੀਅਲ ਪਲਾਟ ਜਿਸਦੀ ਕੀਮਤ 60 ਹਜ਼ਾਰ ਪ੍ਰਤੀ ਗਜ ਹੋਵੇਗੀ ਇੱਕ ਏਕੜ ਪਿੱਛੇ ਦਿੱਤੇ ਜਾਣਗੇ। ਓਹਨਾ ਕਿਹਾ ਕਿ 45 ਹਜ਼ਾਰ ਨੂੰ ਗਜ ਐਵਰੇਜ਼, ਇੱਕ ਏਕੜ ਚ 4800 ਗਜ, 1200 ਕਿਸਾਨ ਨੂੰ ਦੇ ਕੇ 3600 ਗਜ ਦੀ ਡੇਵਲਪ ਕਰਨ ਤੇ ਨਾ ਤੇ 16,20,00,000 ਦੀ ਭਾਰੀ ਲੁੱਟ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਵਾਲੀਆਂ ਨੀਤੀਆਂ ਦੀ ਲੋੜ ਹੈ ਨਾ ਕਿ ਬਹੁਫਸਲੀ ਜਮੀਨਾਂ ਨੂੰ ਕੰਕਰੀਟ ਦੇ ਜੰਗਲ ਹੇਠ ਦੱਬ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸ ਨੀਤੀ ਤੇ ਸਾਡੇ ਦਰਜ਼ਨਾਂ ਸਵਾਲ ਹਨ ਅਤੇ ਜਿਸ ਤਰਾਂ ਮੁੱਖ ਮੰਤਰੀ ਸਾਬ੍ਹ ਨੇ ਚਰਚਾ ਲਈ ਚੈਲੇਂਜ ਕੀਤਾ ਹੈ ਜ਼ੋ ਕਿ ਅਸੀਂ ਕਬੂਲ ਕਰ ਚੁੱਕੇ ਹਾਂ, ਅਗਰ ਮੁੱਖ ਮੰਤਰੀ ਚਰਚਾ ਲਈ ਆਉਂਦੇ ਹਨ ਤਾਂ ਇਹਨਾ ਸਵਾਲਾਂ ਦਾ ਜਵਾਬ ਜਰੂਰ ਲਵਾਂਗੇ। ਉਹਨਾਂ ਕਿਹਾ ਕਿ ਸਰਕਾਰ ਦੇ ਬੋਲਾਂ ਤੇ ਭਰੋਸਾ ਨਹੀਂ, ਕਿਉਕਿ ਸਰਕਾਰ ਨੇ ਐਮ. ਐਸ. ਪੀ, ਭਾਰਤ ਮਾਲਾ ਪ੍ਰੋਜੇਕਟ ਲਈ ਜਮੀਨਾਂ ਬਿਨਾਂ ਮੁਆਵਜੇ ਦਿੱਤੇ ਨਾ ਲੈਣ ਦਾ, 4 ਮਹੀਨਿਆਂ ਵਿਚ ਬੰਦ ਕਰਨ ਦੇ ਵਾਅਦੇ ਸਮੇਤ ਕੋਈ ਵਾਅਦਾ ਵਫਾ ਨਹੀਂ ਹੋਇਆ। ਉਹਨਾਂ ਕਿਹਾ ਕਿ ਭਾਰਤ ਮਾਲਾ ਪ੍ਰੋਜੇਕਟ ਵਿੱਚ ਜਮੀਨਾਂ ਦੀਆਂ ਤਹਿ ਹੋਈਆਂ ਕੀਮਤਾਂ ਵੀ ਅਦਾ ਨਹੀਂ ਕੀਤੀਆਂ ਜਾ ਰਹੀਆਂ। ਉਹਨਾਂ ਕਿਹਾ ਕਿ ਜਿਵੇਂ ਜਿਲ੍ਹਾ ਅੰਮ੍ਰਿਤਸਰ ਵਿੱਚ ਮਾਨਾਵਾਲਾ ਦੇ ਜਿਸ ਕਿਸਾਨ ਨੂੰ ਜਿਸ ਜਮੀਨ ਦਾ ਮੁੱਲ 2014 ਵਿੱਚ 5 ਕਰੋੜ ਪ੍ਰਤੀ ਏਕੜ ਨਾਲ ਮਿਲਿਆ ਸੀ ਅੱਜ ਉਸੇ ਜਮੀਨ ਦਾ ਮੁੱਲ 2 ਕਰੋੜ 40 ਲੱਖ ਦਿੱਤਾ ਹੈ ਰਿਹਾ ਹੈ, ਜਦਕਿ ਉਸ ਜਮੀਨ ਦੀ ਬਾਜ਼ਾਰ ਵਿਚ ਕੀਮਤ 19 ਕਰੋੜ ਪ੍ਰਤੀ ਏਕੜ ਹੈ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਇੱਕੋ ਪਿੰਡ ਦੇ ਰਕਬੇ ਤੇ ਵੱਖ ਵੱਖ ਕੀਮਤ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਖੇਤੀ ਰਾਜ ਮੰਤਰੀ ਵੈਸ਼ਨਵ ਨੇ ਐਮ ਐਸ ਪੀ ਵਿੱਚ ਵਾਧੇ ਨੂੰ ਲੈ ਕੇ ਗੁਮਰਾਹ ਕੀਤਾ ਹੈ, ਉਹਨਾਂ ਕਿਹਾ ਕਿ ਫ਼ਸਲਾਂ ਦੇ ਭਾਅ ਏ 2 + ਐੱਫ ਐੱਲ ਨਾਲ ਦਿੱਤੇ ਹਨ ਜਦਕਿ ਪ੍ਰਚਾਰੇ ਸੀ 2 + 50% ਨਾਲ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਇਸੇ ਲਈ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਇਸੇ ਕਾਰਨ ਕਰ ਰਹੇ ਹਾਂ ਕਿਉਕਿ ਫ਼ਸਲਾਂ ਦੀ ਖਰੀਦ ਐਮ ਐਸ ਪੀ ਤੇ ਨਹੀਂ ਕੀਤੀ ਜਾ ਰਹੀ। ਇਸ ਮੌਕੇ ਸੂਬਾ ਆਗੂ ਜਰਮਨ ਜੀਤ ਬੰਡਾਲਾ ਅਤੇ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਪੰਜਾਬ ਵਿੱਚ ਪੁਲੀਸ ਰਾਜ ਚਲ ਰਿਹਾ ਹੈ, ਨਰਿੰਦਰਦੀਪ ਸਿੰਘ ਦੇ ਸੀ ਆਈ ਏ 2 ਵੱਲੋਂ ਕੀਤੇ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਰਕਾਰ ਅਤੇ ਪ੍ਰਸ਼ਾਸਨ ਦੇ ਮੱਥੇ ਤੇ ਕਲੰਕ ਹੈ। ਉਹਨਾਂ ਕਿਹਾ ਗੰਦੇ ਨਾਲੇ ਦੇ ਪਾਣੀ ਪਿੰਡ ਵਿਚ ਦੀ ਕੱਢਣ ਦਾ ਵਿਰੋਧ ਕਰਦੇ ਸਮੇਂ ਬੀ ਕੇ ਯੂ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਸਮੇਤ ਸੈਕੜੇ ਕਿਸਾਨਾਂ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦੇ ਹੋਏ ਤੁਰੰਤ ਰਿਹਾਈ ਕਰਨ ਕਿਹਾ ਅਤੇ ਕਿਹਾ ਕਿ ਅਗਰ ਸਰਕਾਰ ਆਪਣਾ ਕਦਮ ਵਾਪਸ ਨਹੀਂ ਲੈਂਦੀ ਤਾਂ ਜਲਦ ਮਾਮਲੇ ਨਾਲ ਸਬੰਧਿਤ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਪ੍ਰੋਗਰਾਮ ਉਲੀਕੇ ਜਾਣਗੇ। ਉਹਨਾਂ ਕਿਹਾ ਕਿ ਕੱਥੂ ਨੰਗਲ ਵਿੱਚ ਧੱਕੇ ਨਾਲ ਫ਼ਸਲ ਵੱਢ ਲੈਣ ਤੇ ਕੀਤੇ ਪਰਚੇ ਤੇ ਪੁਲਿਸ ਨੇ ਮਿਲ ਕਿ ਮੁਜ਼ਰਿਮ ਨੂੰ ਜਮਾਨਤ ਲੈਣ ਵਿਚ ਗੁਪਸ਼ੁਪ ਤਰੀਕੇ ਨਾਲ ਮਦਦ ਕੀਤੀ। ਉਹਨਾਂ ਕਿਹਾ ਕਿ ਬਿਜਲੀ ਅਦਾਰੇ ਨੂੰ ਵੇਚਣ ਲਈ ਪ੍ਰੀਪੇਡ ਮੀਟਰ ਲਗਾਉਣ ਲਈ ਸਰਕਾਰ ਤਤਪਰ ਹੋਈ ਹੈ, ਪਰ ਇਸ ਨੀਤੀ ਦਾ ਪਿੰਡ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੱਕ ਹੇਠ ਦੇਸ਼ ਦੇ ਵੱਡੇ ਕਾਰੋਬਾਰੀ ਅਡਾਨੀ ਇੱਕ ਵਾਰ ਫਿਰ ਤੋਂ ਅਮਰੀਕੀ ਅਦਾਰੇ ਵਾਲ ਸਟਰੀਟ ਜਨਰਲ ਵੱਲੋਂ ਹੇਰਾਫੇਰੀ ਦੇ ਦੋਸ਼ਾਂ ਦੇ ਘੇਰੇ ਵਿੱਚ ਹਨ, ਜ਼ੋ ਸਾਬਿਤ ਕਰਦਾ ਹੈ ਕਿ ਅਡਾਨੀ ਜੀ ਸਰਕਾਰੀ ਸ਼ਹਿ ਤੇ ਵੱਧ ਫੁਲ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਪੰਜਾਬ ਅਤੇ ਕੇਂਦਰ ਸਰਕਾਰ ਦੇ ਕੰਮ ਤੇ ਧਿਆਨ ਰੱਖ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਕਿ ਦੋਨਾਂ ਫੋਰਮਾਂ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਪਿੰਡ ਪੱਧਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਵਾਲ ਕਰਨ ਦੇ ਪ੍ਰੋਗਰਾਮ ਤਹਿਤ ਪਿੰਡਾਂ ਵਿੱਚ ਲੋਕ ਇਕੱਠੇ ਹੋ ਰਹੇ ਹਨ ਜਿਸ ਦੇ ਦਬਾਵ ਦੇ ਚਲਦੇ ਬਹੁਤ ਥਾਵਾਂ ਤੇ ਮੰਤਰੀ ਅਤੇ ਐਮਐਲਏ ਗੁਪ ਛੁਪ ਤਰੀਕੇ ਨਾਲ ਆਪਣੇ ਪ੍ਰੋਗਰਾਮ ਕਰ ਰਹੇ ਹਨ ਅਤੇ ਉਹਨਾਂ ਦੇ ਪਿੰਡ ਪੱਧਰੀ ਸਮਰਥਕ ਉਹਨਾਂ ਦੇ ਪ੍ਰੋਗਰਾਮਾਂ ਨੂੰ ਲੁਕੋ ਕੇ ਰੱਖ ਰਹੇ ਹਨ, ਪਰ ਸਰਕਾਰ ਦਾ ਇਹ ਰਵਈਆ ਗੈਰ ਲੋਕਤਾਂਤਰਿਕ ਅਤੇ ਮੰਤਰੀਆਂ ਕੋਲ ਸਵਾਲਾਂ ਦੇ ਜਵਾਬ ਨਾ ਹੋਣ ਦਾ ਸਬੂਤ ਹੈ ਇਸ ਮੌਕੇ ਲਖਬੀਰ ਸਿੰਘ ਕੱਥੂ ਨੰਗਲ ਸਮੇਤ ਹੋਰ ਕਿਸਾਨ ਹਾਜ਼ਿਰ ਸਨ।

By Gurpreet Singh

Leave a Reply

Your email address will not be published. Required fields are marked *