‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ: PM ਮੋਦੀ ਪਾਕਿਸਤਾਨ ਨੂੰ ਕਿਉਂ ਭੜਕਾ ਰਹੇ ਹਨ

ਨੈਸ਼ਨਲ ਟਾਈਮਜ਼ ਬਿਊਰੋ :- ‘ਆਪ੍ਰੇਸ਼ਨ ਸਿੰਧੂਰ’ ਨੂੰ ਗੁਪਤ ਢੰਗ ਨਾਲ ਅੰਜਾਮ ਦੇਣ ਤੋਂ ਬਾਅਦ ਪੂਰੇ ਦੇਸ਼ ’ਚ 12 ਤੋਂ ਵੱਧ ਰੈਲੀਆਂ ’ਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾਂ ਤੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਭਾਸ਼ਣ ਨੇ ਇਕ ਭਿਆਨਕ ਮੋੜ ਲੈ ਲਿਆ ਹੈ ਜਿਸ ’ਚ ਜੰਗ ਵਰਗਾ ਅਕਸ ਪੇਸ਼ ਕੀਤਾ ਗਿਆ ਹੈ ਅਤੇ ਪਾਕਿਸਤਾਨ ਨੂੰ ਖੁੱਲ੍ਹੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਮੋਦੀ ਦੇ ਸ਼ਬਦ ਜਾਣਬੁੱਝ ਕੇ ਘਰੇਲੂ ਜੋਸ਼ ਨੂੰ ਭੜਕਾਉਣ ਤੇ ਇਕ ਵਿਸ਼ਵ ਪੱਧਰੀ ਸੰਦੇਸ਼ ਭੇਜਣ ਲਈ ਤਿਆਰ ਕੀਤੇ ਗਏ ਜਾਪਦੇ ਹਨ ਕਿ ਭਾਰਤ ਦੁਬਾਰਾ ਹਮਲਾ ਕਰਨ ਤੋਂ ਝਿਜਕੇਗਾ ਨਹੀਂ।

ਗੁਜਰਾਤ ਦੀ ਇਕ ਰੈਲੀ ’ਚ ਮੋਦੀ ਨੇ ਐਲਾਨ ਕੀਤਾ ਸੀ ਕਿ ਭਾਰਤ ਦੇ ਦੁਸ਼ਮਣਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਘਰਾਂ ’ਚ ਦਾਖਲ ਹੋਵਾਂਗੇ ਤੇ ਜੇ ਲੋੜ ਪਈ ਤਾਂ ਹਮਲਾ ਵੀ ਕਰਾਂਗੇ। ਚੁੱਪ ਦਾ ਯੁੱਗ ਖਤਮ ਹੋ ਗਿਆ ਹੈ।

ਸਰਹੱਦ ਨੇੜੇ ਬੀਕਾਨੇਰ ’ਚ ਉਨ੍ਹਾਂ ਗਰਜਦੇ ਹੋਏ ਕਿਹਾ ਸੀ ਕਿ ਇਹ ਇਕ ਨਵਾਂ ਭਾਰਤ ਹੈ। ਅਸੀਂ ਧਮਕੀਆਂ ਨੂੰ ਬਰਦਾਸ਼ਤ ਨਹੀਂ ਕਰਦੇ, ਜਵਾਬ ਦਿੰਦੇ ਹਾਂ। ਉਹ ਵੀ ਸ਼ਬਦਾਂ ਨਾਲ ਨਹੀਂ ਸਗੋਂ ਅੱਗ ਨਾਲ। ਬਿਹਾਰ ਦੀ ਆਪਣੀ ਦੂਜੀ ਫੇਰੀ ਦੌਰਾਨ ਉਨ੍ਹਾਂ ਪਾਕਿਸਤਾਨ ਨੂੰ ‘ਸੱਪ’ ਦਸਦਿਆਂ ਨਾਟਕੀ ਰੂਪਕਾਂ ਤੋਂ ਪਰਦਾ ਹਟਾਇਅਾ ਤੇ ਕਿਹਾ ਕਿ ਜੇ ਇਹ ਦੁਬਾਰਾ ਆਪਣਾ ਫਨ ਉਠਾਏਗਾ ਤਾਂ ਅਸੀਂ ਉਸ ਨੂੰ ਉਸ ਦੀ ਖੁੱਡ ’ਚੋਂ ਬਾਹਰ ਕੱਢ ਕੇ ਕੁਚਲ ਦਿਆਂਗੇ।

ਇਹ ਲਹਿਜਾ ਇਜ਼ਰਾਈਲ ਦੇ ਬੇਲੋੜੇ ਬਦਲੇ ਦੇ ਸਿਧਾਂਤ ਦੀ ਸਪੱਸ਼ਟ ਯਾਦ ਦਿਵਾਉਂਦਾ ਹੈ। ਇਹ ਸਵਾਲ ਉਠਾਉਂਦਾ ਹੈ ਕਿ ਕੀ ਮੋਦੀ ਜਨਤਕ ਇਸ਼ਾਰਿਆਂ ਰਾਹੀਂ ਭਾਰਤ ਦੀ ਰਣਨੀਤਕ ਸਥਿਤੀ ਨੂੰ ਮੁੜ ਨਾਪ ਰਹੇ ਹਨ? ਆਲੋਚਕ ਇਸ ਨੂੰ ਜੰਗਜੂ ਤੇ ਚੋਣ ਪ੍ਰਚਾਰ ਵਜੋਂ ਵੇਖ ਰਹੇ ਹਨ।

ਸਾਬਕਾ ਡਿਪਲੋਮੈਟ ਸ਼ਿਵਸ਼ੰਕਰ ਮੈਨਨ ਕਹਿੰਦੇ ਹਨ ਕਿ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨੀ ਇਕ ਗੱਲ ਹੈ, ਸਟੇਜ ’ਤੇ ਲੁਕੀਆਂ ਹੋਈਆਂ ਧਮਕੀਆਂ ਦੇਣੀਆਂ ਦੂਜੀ ਗੱਲ ਹੈ। ਦੂਜੇ ਦਲੀਲ ਦਿੰਦੇ ਹਨ ਕਿ ਇਹ ਇਸਲਾਮਾਬਾਦ ਅਤੇ ਵਿਸ਼ਵ ਦੀਆਂ ਵੱਖ-ਵੱਖ ਰਾਜਧਾਨੀਆਂ ਲਈ ਇੱਕ ਗਿਣਿਆ-ਮਿਥਿਆ ਸੁਨੇਹਾ ਹੈ: ਕਿ ਭਾਰਤ ਅੰਤਰਰਾਸ਼ਟਰੀ ਹਮਾਇਤ ਦੇ ਨਾਲ ਜਾਂ ਉਸ ਤੋਂ ਬਿਨਾਂ ਵੀ ਇੱਕਪਾਸੜ ਕਾਰਵਾਈ ਕਰਨ ਲਈ ਤਿਆਰ ਹੈ।

ਵਾਰ-ਵਾਰ ‘ਸਰਜੀਕਲ ਸੰਕਲਪ’ ਅਤੇ ‘ਅੰਦਰੂਨੀ ਸਫਾਈ’ ਦੀ ਮੰਗ ਕਰ ਕੇ ਮੋਦੀ ਆਪਣੇ ਆਪ ਨੂੰ ਇਕ ਤਾਕਤਵਰ ਵਿਅਕਤੀ ਵਜੋਂ ਪੇਸ਼ ਕਰ ਰਹੇ ਹਨ ਜੋ ਵਿਸ਼ਵ ਪੱਧਰੀ ਨਿਯਮਾਂ ਨੂੰ ਚੁਣੌਤੀ ਦੇਣ ਲਈ ਤਿਆਰ ਹੈ। ਭਾਰਤ ਅੱਤਵਾਦ ਦੇ ਸਾਹਮਣੇ ਦੁਨੀਲਆ ਦੀ ਹਮਦਰਦੀ ਦੀ ਉਡੀਕ ਨਹੀਂ ਕਰੇਗਾ।

ਜਿਵੇਂ-ਜਿਵੇਂ ਤਣਾਅ ਵਧਦਾ ਜਾ ਰਿਹਾ ਹੈ, ਮੋਦੀ ਦੀ ਬਿਆਨਬਾਜ਼ੀ ਇਕ ਪਰੇਸ਼ਾਨ ਕਰਨ ਵਾਲਾ ਸਵਾਲ ਉਠਾਉਂਦੀ ਹੈ। ਕੀ ਇਹ ਰੋਕਥਾਮ ਹੈ ਜਾਂ ਕੀ ਅਸੀਂ ਖੁੱਲ੍ਹੇ ਟਕਰਾਅ ਵੱਲ ਨੀਤੀ ਤਬਦੀਲੀ ਦੇ ਸ਼ੁਰੂਆਤੀ ਸੰਕੇਤ ਵੇਖ ਰਹੇ ਹਾਂ? ਮੋਦੀ ਪਾਕਿਸਤਾਨ ਨੂੰ ਕਿਉਂ ਭੜਕਾ ਰਹੇ ਹਨ? ਇਸ ਦਾ ਕਿਸੇ ਕੋਲ ਜਵਾਬ ਨਹੀਂ ਹੈ।

By Rajeev Sharma

Leave a Reply

Your email address will not be published. Required fields are marked *