ਭਾਰਤ-ਪਾਕਿ ਦਰਮਿਆਨ ਸੰਘਰਸ਼ ਅਤਿਵਾਦ ਖ਼ਿਲਾਫ਼ ਲੜਾਈ: ਜੈਸ਼ੰਕਰ

ਨੈਸ਼ਨਲ ਟਾਈਮਜ਼ ਬਿਊਰੋ :- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲ ਵਿੱਚ ਹੋਇਆ ਟਕਰਾਅ ਸਿਰਫ਼ ਦੋ ਗੁਆਂਢੀ ਮੁਲਕਾਂ ਵਿਚਾਲੇ ਜੰਗ ਨਹੀਂ ਸੀ, ਬਲਕਿ ਇਹ ਅਤਿਵਾਦ ਖ਼ਿਲਾਫ਼ ਲੜਾਈ ਹੈ। ਅਤਿਵਾਦ ਜੋ ਕਿ ਅਖ਼ੀਰ ਵਿੱਚ ਪੱਛਮੀ ਦੇਸ਼ਾਂ ਨੂੰ ਪ੍ਰੇਸ਼ਾਨ ਕਰੇਗਾ।

ਜੈਸ਼ੰਕਰ ਨੇ ਅੱਜ ਯੂਰੋਪੀ ਖ਼ਬਰ ਵੈੱਬਸਾਈਟ ‘ਯੂਰੈਕਟਿਵ’ ਨੂੰ ਦਿੱਤੀ ਇੰਟਰਵਿਊ ਵਿੱਚ ਯੂਰਪੀ ਯੂਨੀਅਨ-ਭਾਰਤ ਵਿਚਾਲੇ ਮੁਕਤ ਵਪਾਰ ਦੀ ਵਕਾਲਤ ਵੀ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਭਾਰਤ 1.4 ਅਰਬ ਦੀ ਆਬਾਦੀ ਵਾਲਾ ਦੇਸ਼ ਹੈ ਅਤੇ ਹੁਨਰਮੰਦ ਕਾਮੇ ਤੇ ਚੀਨ ਦੇ ਮੁਕਾਬਲੇ ਵਧੇਰੇ ਭਰੋਸੇਮੰਦ ਆਰਥਿਕ ਸਾਂਝੇਦਾਰੀ ਪ੍ਰਦਾਨ ਕਰਦਾ ਹੈ। ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਵੱਲੋਂ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤੇ ਜਾਣ ਤੋਂ ਮਹੀਨੇ ਬਾਅਦ ਯੂਰਪ ਦੇ ਦੌਰੇ ’ਤੇ ਗਏ ਜੈਸ਼ੰਕਰ ਨੇ ਯੂਰੈਕਟਿਵ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਤੁਹਾਨੂੰ ਗੱਲ ਚੇਤੇ ਕਰਵਾ ਦੇਵਾਂ -ਓਸਾਮਾ ਬਿਨ ਲਾਦੇਨ ਨਾਮ ਦਾ ਇਕ ਵਿਅਕਤੀ ਸੀ। ਉਹ, ਵੈਸਟ ਪੁਆਇੰਟ ਦੇ ਬਿਲਕੁਲ ਨੇੜੇ ਪਾਕਿਸਤਾਨ ਦੇ ਇਕ ਫੌਜੀ ਸ਼ਹਿਰ ਵਿੱਚ ਸਾਲਾਂ ਤੱਕ ਸੁਰੱਖਿਅਤ ਕਿਉਂ ਮਹਿਸੂਸ ਕਰਦਾ ਰਿਹਾ?’’ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿੱਚ ਹੋਏ ਚਾਰ ਰੋਜ਼ਾ ਸੰਘਰਸ਼ ਬਾਰੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਦੁਨੀਆ ਸਮਝੇ ਕਿ ਇਹ ਸਿਰਫ਼ ਭਾਰਤ ਤੇ ਪਾਕਿਸਤਾਨ ਦਾ ਮੁੱਦਾ ਨਹੀਂ ਹੈ। ਇਹ ਅਤਿਵਾਦ ਬਾਰੇ ਹੈ ਅਤੇ ਇਹੀ ਅਤਿਵਾਦ ਅਖ਼ੀਰ ਤੁਹਾਨੂੰ ਪ੍ਰੇਸ਼ਾਨ ਕਰੇਗਾ।’’ ਉਨ੍ਹਾਂ ਅਪਰੇਸ਼ਨ ਸਿੰਧੂਰ ਨੂੰ ਦੋ ਪਰਮਾਣੂ ਹਥਿਆਰਬੰਦ ਗੁਆਂਢੀ ਮੁਲਕਾਂ ਵਿਚਾਲੇ ਬਦਲੇ ਦੇ ਰੂਪ ਵਿੱਚ ਹੋਈ ਕਾਰਵਾਈ ਵਜੋਂ ਪੇਸ਼ ਕਰਨ ਲਈ ਕੌਮਾਂਤਰੀ ਮੀਡੀਆ ਦੀ ਆਲੋਚਨਾ ਵੀ ਕੀਤੀ।

By Rajeev Sharma

Leave a Reply

Your email address will not be published. Required fields are marked *