ਪਤੀ-ਪਤਨੀ ਸਣੇ ਕਈਆਂ ਦੀ ਕੁੱਟਮਾਰ ਕਰਨ ’ਤੇ 13 ਖ਼ਿਲਾਫ਼ ਮਾਮਲਾ ਦਰਜ

ਨੈਸ਼ਨਲ ਟਾਈਮਜ਼ ਬਿਊਰੋ :- ਇਕ ਔਰਤ ਅਤੇ ਉਸ ਦੇ ਪਤੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਪੁਲਸ ਨੇ ਤਾਰਾ ਸਿੰਘ ਅਤੇ ਚੰਨਾ ਸਿੰਘ ਉਰਫ਼ ਚੰਨੀ ਅਤੇ 3/4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮਨਿੰਦਰ ਕੌਰ (ਕਾਲਪਨਿਕ ਨਾਮ) ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਹੈ ਕਿ ਉਹ ਅਤੇ ਉਸ ਦਾ ਪਤੀ ਝੋਨੇ ਦੀ ਫ਼ਸਲ ਬੀਜਣ ਲਈ ਆਪਣੇ ਖੇਤ ਦੀ ਸਫ਼ਾਈ ਕਰਨ ਲਈ ਪਿੰਡ ਅਲੀਕੇ ਗਏ ਸੀ, ਜਿੱਥੇ 2 ਨਾਮਜ਼ਦ ਮੁਲਜ਼ਮ ਪਹਿਲਾਂ ਹੀ 3/4 ਅਣਪਛਾਤੇ ਲੋਕਾਂ ਨਾਲ ਮੌਜੂਦ ਸਨ, ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ।

ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਵੱਲੋਂ ਨਾਮਜ਼ਦ ਮੁਲਜ਼ਮਾਂ ’ਤੇ ਛੇੜਛਾੜ ਦਾ ਦੋਸ਼ ਵੀ ਲਾਇਆ ਹੈ, ਐੱਸ. ਐੱਚ. ਓ. ਖ਼ੁਦ ਮੌਕੇ ’ਤੇ ਜਾ ਕੇ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਉਸ ਤੋਂ ਬਾਅਦ ਘਟਨਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *