ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਅਗਵਾ, ਫਿਰ ਚੂੜਾ ਪਹਿਨਾ ਕੇ ਕੀਤਾ…

ਬਟਾਲਾ- ਨਾਬਾਲਿਗਾ ਨਾਲ ਸਰੀਰਿਕ ਸੰਬੰਧ ਬਣਾਉਣ ਵਾਲੇ ਨੌਜਵਾਨ ਖਿਲਾਫ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਸਬ-ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ 15 ਸਾਲਾ ਨਾਬਾਲਿਗ ਪੀੜਤਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਲਿਖਵਾਇਆ ਹੈ ਕਿ ਨੌਜਵਾਨ ਪੀਟਰ ਮਸੀਹ ਵਾਸੀ ਜੌਹਲ ਨੰਗਲ ਦਾ ਉਸਦੀ ਦਾਦੀ ਦੇ ਘਰ ਆਉਣਾ-ਜਾਣਾ ਸੀ, ਜਿਸ ’ਤੇ ਉਸਦੀ ਉਕਤ ਨੌਜਵਾਨ  ਨਾਲ ਦੋਸਤੀ ਹੋਣ ’ਤੇ ਉਹ ਦੋਵੇਂ ਫੋਨ ’ਤੇ ਗੱਲਬਾਤ ਕਰਨ ਲੱਗ ਪਏ ਤਾਂ ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਉਸ ਨੂੰ ਕਹੀ। 

ਉਕਤ ਪੀੜਤਾ ਮੁਤਾਬਕ ਬੀਤੀ 2 ਜੂਨ ਨੂੰ ਦੁਪਹਿਰ ਡੇਢ ਵਜੇ ਦੇ ਕਰੀਬ ਉਸਦੀ ਦਾਦੀ ਨੇ ਉਸ ਨੂੰ ਆਵਾਜ਼ ਲਗਾ ਕੇ ਆਟਾ ਚੱਕੀ ਤੋਂ ਆਟਾ ਲਿਆਉਣ ਵਾਸਤੇ ਆਖਿਆ, ਜਿਥੇ ਪਹਿਲਾਂ ਹੀ ਉਕਤ ਨੌਜਵਾਨ ਖੜਾ ਸੀ, ਜੋ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਘਰ ਪਿੰਡ ਜੌਹਲ ਨੰਗਲ ਲੈ ਗਿਆ, ਜਿਥੇ ਉਕਤ ਨੌਜਵਾਨ ਪੀਟਰ ਮਸੀਹ ਨੇ ਉਸ ਨੂੰ ਚੂੜਾ ਪਹਿਨਾ ਦਿੱਤਾ ਅਤੇ ਫਿਰ ਉਸ ਨਾਲ ਸਰੀਰਿਕ ਸੰਬੰਧ ਬਣਾਏ ਤੇ ਬਾਅਦ ‘ਚ ਛੱਡ ਦਿੱਤਾ ਜਿਸ ਤੋਂ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ।

ਮਹਿਲਾ ਸਬ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਨਾਬਾਲਿਗ ਪੀੜਤਾ ਦੇ ਬਿਆਨ ’ਤੇ ਉਕਤ ਨੌਜਵਾਨ ਖਿਲਾਫ ਬਣਦੀਆਂ ਧਾਰਾਵਾਂ ਅਤੇ ਪੋਕਸੋ ਐਕਟ ਤਹਿਤ ਥਾਣਾ ਸਦਰ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *