ਕੈਨੇਡਾ ‘ਚ MP ਸੋਨੀਆ ਸਿੱਧੂ ਵੱਲੋਂ ਮੋਗਾ ਤੋਂ ਗੁਰਪ੍ਰੀਤ ਸਿੰਘ ਧਾਮੀ ਅਤੇ ਪਰਿਵਾਰ ਦਾ ਗਰਮਜੋਸ਼ੀ ਨਾਲ ਸਵਾਗਤ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਬਰੈਂਪਟਨ ਸਾਊਥ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਦੇ ਦੌਰੇ ‘ਤੇ ਆਏ ਮੋਗਾ ਦੇ ਸ਼ੋਸਲ ਵਰਕਰ ਅਤੇ ਵਿੱਦਿਅਕ ਖੇਤਰ ਦੇ ਨਾਮਵਰ ਟੀਚਰ ਗੁਰਪ੍ਰੀਤ ਸਿੰਘ ਧਾਮੀ ਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਧਾਮੀ ਤੇ ਬੇਟੇ ਗੁਰਮੇਹਰ ਸਿੰਘ ਧਾਮੀ ਦਾ ਉਨ੍ਹਾਂ ਦੇ ਆਫਿਸ਼ ਪੁੱਜਣ ਤੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ‘ਤੇ ਗੁਰਪ੍ਰੀਤ (ਨੋਨੀ) ਸਿੰਘ ਧਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਵਿੱਚ ਮੌਸਮ ਅਤੇ ਸਿਸਟਮ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਬੀਬੀ ਸੋਨੀਆ ਸਿੱਧੂ ਦੇ ਲਗਾਤਾਰ ਚੌਥੀ ਵਾਰ ਜਿੱਤਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਜੀਤ ਸਿੰਘ ਸਿੱਧੂ ਤੇ ਬਲਜਿੰਦਰ ਸੇਖਾ, ਸੁਖਵਿੰਦਰ ਧਾਮੀ ਵੀ ਹਾਜ਼ਰ ਸਨ ।

By Rajeev Sharma

Leave a Reply

Your email address will not be published. Required fields are marked *