ਨੈਸ਼ਨਲ ਟਾਈਮਜ਼ ਬਿਊਰੋ :- ਦਲ ਖਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵਲੋਂ ਇੰਸਟਾਗ੍ਰਾਮ ਅਕਾਊਂਟ ਦੀ ਵਧ ਰਹੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇਹ ਖਾਤਾ ਬੰਦ ਕਰ ਦਿੱਤਾ ਗਿਆ ਹੈ।
ਦਲ ਖਾਲਸਾ ਆਗੂਆਂ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਬਣੇ ਇਸ ਖਾਤੇ ਨੇ ਆਪਣੀ ਰੀਚ ਤਕਰੀਬਨ ਇੱਕ ਮਿਲੀਅਨ ਬਣਾ ਲਈ ਸੀ ,ਜਿਸ ਤੋਂ ਸਾਫ਼ ਹੁੰਦਾ ਸੀ ਕਿ ਲੋਕ ਖ਼ਾਲਿਸਤਾਨ ਲਹਿਰ ਨੂੰ ਵੇਖ ,ਸੁਣ ਅਤੇ ਸਮਝ ਰਹੇ ਸਨ। ਬੌਖ਼ਲਾਹਟ ਵਿੱਚ ਆਈ ਭਾਰਤ ਸਰਕਾਰ ਨੇ ਇਸ ਕੰਪੇਨ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇਹ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ।
