Ban

ਪੰਜਾਬ ਦੀਆਂ ਮਾਈਨਿੰਗ ਸਾਈਟਾਂ ‘ਤੇ NGT ਵੱਲੋਂ ਪਾਬੰਦੀ!

ਪੰਜਾਬ ਦੀਆਂ ਮਾਈਨਿੰਗ ਸਾਈਟਾਂ ‘ਤੇ NGT ਵੱਲੋਂ ਪਾਬੰਦੀ!

ਨੈਸ਼ਨਲ ਟਾਈਮਜ਼ ਬਿਊਰੋ :- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਗਾਹਲੜੀ ਦੀ ਪੰਚਾਇਤ ਵੱਲੋਂ ਪ੍ਰਦੂਸ਼ਣ ਅਤੇ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ National Green Tribunal (ਐਨਜੀਟੀ) ਨੇ ਪੰਜਾਬ ਦੀਆਂ 85 ਮਾਈਨਿੰਗ ਸਾਈਟਾਂ ‘ਤੇ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਪਟੀਸ਼ਨ ਵਿੱਚ ਪੰਚਾਇਤ ਨੇ ਦਰਸਾਇਆ ਸੀ ਕਿ ਬੇਤਹਾਸ਼ਾ ਮਾਈਨਿੰਗ ਕਾਰਨ ਦਰਿਆਈ ਖੇਤਰਾਂ ਵਿੱਚ ਪਾਣੀ ਦੇ ਬਹਾਅ ਦੀ ਦਿਸ਼ਾ ਅਤੇ ਗਤੀ ਵਿੱਚ ਵੱਡਾ ਬਦਲਾਅ ਆ ਜਾਂਦਾ ਹੈ। ਇਸ ਕਾਰਨ ਹੜ੍ਹ ਆਉਣ ਸਮੇਂ ਪਾਣੀ ਰੁਕਦਾ ਨਹੀਂ ਅਤੇ ਸਿੱਧਾ ਖੇਤਾਂ ਅਤੇ ਪਿੰਡਾਂ ਵੱਲ ਵੜ ਜਾਂਦਾ ਹੈ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੋਣ…
Read More
ਚੰਡੀਗੜ੍ਹ ਵਿੱਚ ਮੀਟ ਉਤੇ ਲੱਗੀ ਪਾਬੰਦੀ, ਨਿਗਮ ਨੇ ਲਿਆ ਫੈਸਲਾ!

ਚੰਡੀਗੜ੍ਹ ਵਿੱਚ ਮੀਟ ਉਤੇ ਲੱਗੀ ਪਾਬੰਦੀ, ਨਿਗਮ ਨੇ ਲਿਆ ਫੈਸਲਾ!

ਚੰਡੀਗੜ੍ਹ (ਜਤਿਨ ਸ਼ਰਮਾ) :- ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ ਤੇ ਬੁੱਚੜਖਾਨੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ, ਸ਼ਹਿਰ ਦੀ ਹੱਦ ਅੰਦਰ ਸਾਰੇ ਬੁੱਚੜਖਾਨੇ ਅਤੇ ਮੀਟ ਦੀਆਂ ਦੁਕਾਨਾਂ ਐਤਵਾਰ, 15 ਫਰਵਰੀ, 2026 ਨੂੰ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਹ ਫੈਸਲਾ ਮੇਅਰ ਸੌਰਭ ਜੋਸ਼ੀ ਦੇ ਨਿਰਦੇਸ਼ਾਂ 'ਤੇ, ਮਹਾਂਸ਼ਿਵਰਾਤਰੀ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਸਾਰੇ ਅਧਿਕਾਰੀਆਂ ਨੂੰ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਗਰ ਨਿਗਮ ਵੱਲੋਂ ਜਾਰੀ ਇੱਕ ਜਨਤਕ…
Read More
Facebook-Instagram ‘ਤੇ Ban ! ਆਸਟ੍ਰੇਲੀਆ ‘ਚ ਅੱਜ ਤੋਂ ਲਾਗੂ ਹੋਏ ਸਖ਼ਤ ਨਿਯਮ

Facebook-Instagram ‘ਤੇ Ban ! ਆਸਟ੍ਰੇਲੀਆ ‘ਚ ਅੱਜ ਤੋਂ ਲਾਗੂ ਹੋਏ ਸਖ਼ਤ ਨਿਯਮ

ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਕਾਨੂੰਨ ਬੁੱਧਵਾਰ ਨੂੰ ਲਾਗੂ ਹੋ ਗਿਆ ਹੈ। ਇਸ ਨਵੇਂ ਕਾਨੂੰਨ ਤਹਿਤ ਫੇਸਬੁੱਕ, ਯੂਟਿਊਬ, ਟਿੱਕਟੌਕ ਅਤੇ ਐਕਸ (X) ਸਮੇਤ 10 ਪ੍ਰਮੁੱਖ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਨਾਬਾਲਗ ਇਨ੍ਹਾਂ 'ਤੇ ਆਪਣੇ ਅਕਾਊਂਟ ਨਾ ਬਣਾ ਸਕਣ। ਆਸਟ੍ਰੇਲੀਆ ਦੀ ਸੰਸਦ ਨੇ ਪਿਛਲੇ ਸਾਲ ਨਵੰਬਰ ਵਿੱਚ 'ਆਨਲਾਈਨ ਸੇਫਟੀ ਅਮੈਂਡਮੈਂਟ (ਸੋਸ਼ਲ ਮੀਡੀਆ ਮਿਨੀਮਮ ਏਜ) ਬਿੱਲ 2024' ਪਾਸ ਕੀਤਾ ਸੀ। ਜਿਹੜੇ ਪਲੇਟਫਾਰਮ ਇਸ ਨਿਯਮ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਨੂੰ 49.5 ਮਿਲੀਅਨ ਆਸਟ੍ਰੇਲੀਆਈ ਡਾਲਰ (ਲਗਭਗ 32.8 ਮਿਲੀਅਨ ਅਮਰੀਕੀ ਡਾਲਰ) ਤੱਕ ਦੇ…
Read More
ਯੂਟਿਊਬ ਨੇ SGPC ਦਾ ਗੁਰਬਾਣੀ ਚੈਨਲ ਕੀਤਾ ਬੰਦ!

ਯੂਟਿਊਬ ਨੇ SGPC ਦਾ ਗੁਰਬਾਣੀ ਚੈਨਲ ਕੀਤਾ ਬੰਦ!

ਨੈਸ਼ਨਲ ਟਾਈਮਜ਼ ਬਿਊਰੋ :- ਵੀਡੀਓ ਸ਼ੇਅਰਿੰਗ ਪਲੇਟਫਾਰਮ YouTube ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ SGPC ਦੇ ਅਧਿਕਾਰਤ 'ਗੁਰਬਾਣੀ ਚੈਨਲ' (Gurbani Channel) ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਹੈ। ਇਹ ਕਾਰਵਾਈ 31 ਅਕਤੂਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਪ੍ਰਸਾਰਿਤ ਕੀਤੇ ਗਏ ਇੱਕ ਪ੍ਰੋਗਰਾਮ ਨੂੰ ਲੈ ਕੇ ਕੀਤੀ ਗਈ ਹੈ। YouTube ਨੇ ਚੈਨਲ 'ਤੇ ਕੰਟੈਂਟ ਨੂੰ ਲੈ ਕੇ ਆਪਣੇ 'ਕਮਿਊਨਿਟੀ ਸਟੈਂਡਰਡਸ' ਦੀ ਉਲੰਘਣਾ (Community Standards Violation) ਦਾ ਹਵਾਲਾ ਦਿੱਤਾ ਹੈ, ਜਿਸ ਤੋਂ ਬਾਅਦ SGPC ਨੇ ਸ਼ਰਧਾਲੂਆਂ ਲਈ ਗੁਰਬਾਣੀ ਦਾ ਲਾਈਵ ਪ੍ਰਸਾਰਣ ਦੇਖਣ ਲਈ ਇੱਕ ਬਦਲਵਾਂ ਚੈਨਲ ਉਪਲਬਧ ਕਰਵਾਇਆ ਹੈ। ਮੀਡੀਆ ਮਾਹਿਰ ਰਬਿੰਦਰ ਨਰਾਇਣ ਨੇ ਦਿੱਤੀ ਸਲਾਹ ਇਸ ਮਾਮਲੇ…
Read More
ਪੰਜਾਬ ‘ਚ 112 ਦਵਾਈਆਂ ‘ਤੇ ਲੱਗੀ ਪਾਬੰਦੀ, ਸਿਹਤ ਮੰਤਰੀ ਬੋਲੇ- ‘ਜੇ ਕੋਈ ਵੇਚਦਾ ਐ ਤਾਂ ਸਾਨੂੰ ਦੱਸੋ’

ਪੰਜਾਬ ‘ਚ 112 ਦਵਾਈਆਂ ‘ਤੇ ਲੱਗੀ ਪਾਬੰਦੀ, ਸਿਹਤ ਮੰਤਰੀ ਬੋਲੇ- ‘ਜੇ ਕੋਈ ਵੇਚਦਾ ਐ ਤਾਂ ਸਾਨੂੰ ਦੱਸੋ’

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਸੂਬੇ ਵਿੱਚ 112 ਦਵਾਈਆਂ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਇਨ੍ਹਾਂ ਦਵਾਈਆਂ ਨੂੰ ਘਟੀਆ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਇਨ੍ਹਾਂ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਦਵਾਈਆਂ ਬੁਖਾਰ, ਪੇਟ ਦਰਦ, ਜੁਕਾਮ, ਖਾਂਸੀ, ਦਿਲ ਦੀ ਬੀਮਾਰੀ, ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ, ਦਰਦ, ਸੋਜ, ਅਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੋਲਡਰਿਫ ਕਫ ਸਿਰਪ ਸਮੇਤ ਅੱਠ ਦਵਾਈਆਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ…
Read More
ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ

ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੀ ਸਤੰਬਰ 2025 ਦੀ ਰਿਪੋਰਟ ਨੇ ਦੇਸ਼ ਭਰ ਵਿੱਚ ਦਵਾਈਆਂ ਦੀ ਗੁਣਵੱਤਾ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਰਿਪੋਰਟ ਦੇ ਅਨੁਸਾਰ, ਕੁੱਲ 112 ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚਾਂ ਵਿੱਚ ਫੇਲ੍ਹ ਹੋਏ, ਜਿਨ੍ਹਾਂ ਵਿੱਚੋਂ 11 ਪੰਜਾਬ ਵਿੱਚ ਬਣਾਈਆਂ ਗਈਆਂ ਦਵਾਈਆਂ ਸ਼ਾਮਲ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਿੰਨ ਖੰਘ ਦੇ ਸਿਰਪ ਵੀ ਫੇਲ੍ਹ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਨਕਲੀ ਸੀ। ਇਹ ਦਵਾਈਆਂ ਦਿਲ ਦੀ ਬਿਮਾਰੀ, ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ, ਦਰਦ, ਸੋਜ, ਅਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਰਿਪੋਰਟ…
Read More
ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਖਰੀਦ ਅਤੇ ਵਰਤੋਂ ‘ਤੇ ਰੋਕ

ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਖਰੀਦ ਅਤੇ ਵਰਤੋਂ ‘ਤੇ ਰੋਕ

ਨੈਸ਼ਨਲ ਟਾਈਮਜ਼ ਬਿਊਰੋ :- ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੇ ਤੁਰੰਤ ਪ੍ਰਭਾਵ ਨਾਲ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਖਾਸ ਦਵਾਈਆਂ ਦੀ ਵਰਤੋਂ ਅਤੇ ਖਰੀਦ 'ਤੇ ਪਾਬੰਦੀ ਲਗਾ ਦਿੱਤੀ ਹੈ। ਫੈਸਲੇ ਦਾ ਕਾਰਨਇਹ ਫੈਸਲਾ ਮਰੀਜ਼ਾਂ ਨੂੰ ਇਹ ਦਵਾਈਆਂ ਦੇਣ ਤੋਂ ਬਾਅਦ 'ਐਡਵਰਸ ਰੀਐਕਸ਼ਨ' (Adverse Reaction) ਸਾਹਮਣੇ ਆਉਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਪਾਬੰਦੀ ਦਾ ਦਾਇਰਾ: ਇਹ ਪਾਬੰਦੀ ਤਿੰਨ ਵੱਖ-ਵੱਖ ਫਾਰਮਾ ਕੰਪਨੀਆਂ ਦੁਆਰਾ ਨਿਰਮਿਤ ਅੱਠ ਦਵਾਈਆਂ 'ਤੇ ਲਗਾਈ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਸੰਬੰਧੀ ਸਾਰੇ ਸਰਕਾਰੀ ਹਸਪਤਾਲਾਂ ਨੂੰ ਤੁਰੰਤ ਪ੍ਰਭਾਵ ਨਾਲ ਇਹ ਦਵਾਈਆਂ ਨਾ ਵਰਤਣ ਅਤੇ ਨਾ ਖਰੀਦਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
Read More
ਪੰਜਾਬ ‘ਚ Coldrif ਕਫ ਸਿਰਪ ਬੈਨ!

ਪੰਜਾਬ ‘ਚ Coldrif ਕਫ ਸਿਰਪ ਬੈਨ!

ਨੈਸ਼ਨਲ ਟਾਈਮਜ਼ ਬਿਊਰੋ :- ਪੂਰੇ ਦੇਸ਼ ਵਿੱਚ ਕੋਲਡਰਿਫ ਕਫ ਸਿਰਪ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਇਸ ਵਿਚਾਲੇ ਹੀ ਪੰਜਾਬ ‘ਚ ਵੀ ਕੋਲਡਰਿਫ ਕਫ ਸਿਰਪ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਵਿੱਚ ਇਸ ਕਫ ਸਿਰਪ ਦੀ ਵਰਤੋਂ ਕਾਰਨ 10 ਬੱਚਿਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਵੀ ਇਹ ਕਫ ਸਿਰਪ ਬੈਨ ਕਰਨ ਦਾ ਫੈਸਲਾ ਲਿਆ ਹੈ।ਇਸ ਸਬੰਧੀ ਸਿਹਤ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਦੇ ਸਾਰੇ ਪ੍ਰਚੂਨ ਵਿਕਰੇਤਾ, ਵਿਤਰਕ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਹਸਪਤਾਲ/ਸਿਹਤ ਸੰਭਾਲ ਸੰਸਥਾਵਾਂ, ਆਦਿ ਇਸ ਉਤਪਾਦ ਨੂੰ ਖਰੀਦ ਜਾਂ…
Read More
ਜੁੰਮੇ ਦੀ ਨਮਾਜ ਨੂੰ ਲੈ ਕੇ ਬਰੇਲੀ ‘ਚ ਹਾਈ ਅਲਰਟ; ਡਰੋਨ ਤੈਨਾਤ, 48 ਘੰਟਿਆਂ ਲਈ ਇੰਟਰਨੈਟ ਬੰਦ

ਜੁੰਮੇ ਦੀ ਨਮਾਜ ਨੂੰ ਲੈ ਕੇ ਬਰੇਲੀ ‘ਚ ਹਾਈ ਅਲਰਟ; ਡਰੋਨ ਤੈਨਾਤ, 48 ਘੰਟਿਆਂ ਲਈ ਇੰਟਰਨੈਟ ਬੰਦ

ਨੈਸ਼ਨਲ ਟਾਈਮਜ਼ ਬਿਊਰੋ :- ਉੱਤਰ ਪ੍ਰਦੇਸ਼ ਦੇ ਬਰੇਲੀ (Bareilly News) ਵਿੱਚ ਅਗਲੇ 48 ਘੰਟਿਆਂ ਲਈ ਇੰਟਰਨੈੱਟ ਸੇਵਾ ਮੁਅੱਤਲ (Internet Shut Down) ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਇਹ ਕਦਮ ਸ਼ੁੱਕਰਵਾਰ ਦੀ ਨਮਾਜ਼ ਨੂੰ ਦੇਖਦੇ ਹੋਏ ਚੁੱਕਿਆ ਹੈ। ਅੱਜ ਦੁਪਹਿਰ 3 ਵਜੇ ਤੋਂ 4 ਅਕਤੂਬਰ ਨੂੰ ਦੁਪਹਿਰ 3 ਵਜੇ ਤੱਕ ਇੰਟਰਨੈੱਟ ਬੰਦ ਰਹੇਗਾ। ਗ੍ਰਹਿ ਸਕੱਤਰ ਗੌਰਵ ਦਿਆਲ ਨੇ ਇਸ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕੀਤਾ ਹੈ। ਇੰਟਰਨੈੱਟ ਸੇਵਾਵਾਂ ਕਿੰਨੀ ਦੇਰ ਤੱਕ ਮੁਅੱਤਲ ਰਹਿਣਗੀਆਂ ? ਉੱਤਰ ਪ੍ਰਦੇਸ਼ ਦੇ ਬਰੇਲੀ ਡਿਵੀਜ਼ਨ ਦੇ ਚਾਰ ਜ਼ਿਲ੍ਹਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਸੜਕਾਂ 'ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਡਰੋਨ ਹਵਾ ਵਿੱਚ…
Read More
ਮੈਰਿਜ ਪੈਲਸਾਂ ਦੀ ਚਾਰਦਿਵਾਰੀ ਤੋਂ ਬਾਹਰ ਵਾਹਨਾਂ ਦੀ ਪਾਰਕਿੰਗ ’ਤੇ ਪਾਬੰਦੀ

ਮੈਰਿਜ ਪੈਲਸਾਂ ਦੀ ਚਾਰਦਿਵਾਰੀ ਤੋਂ ਬਾਹਰ ਵਾਹਨਾਂ ਦੀ ਪਾਰਕਿੰਗ ’ਤੇ ਪਾਬੰਦੀ

ਮੋਗਾ-ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ-2023 ਦੀ ਧਾਰਾ-163 (ਜ਼ਾਬਤਾ ਫੌਜਦਾਰੀ ਸੰਘਤਾ-1973 ਦੀ ਧਾਰਾ-144) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਮੋਗਾ ਵਿਚ ਸਥਿਤ ਸਾਰੇ ਮੈਰਿਜ ਪੈਲਸਾਂ ਦੇ ਮਾਲਕ ਕਿਸੇ ਵੀ ਫੰਕਸ਼ਨ ਸਮੇਂ ਵਾਹਨਾਂ ਦੀ ਪਾਰਕਿੰਗ ਆਪਣੇ ਮੈਰਿਜ ਪੈਲਸਾਂ ਦੀ ਚਾਰਦਿਵਾਰੀ ਅੰਦਰ ਹੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਅਜਿਹਾ ਨਾ ਕਰਨ ਦੀ ਸੂਰਤ ਵਿਚ ਮੈਰਿਜ ਪੈਲਸਾਂ ਦੇ ਮਾਲਕ ਅਤੇ ਮੈਰਿਜ ਪੈਲਸਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸਾਗਰ ਸੇਤੀਆ ਨੇ ਦੱਸਿਆ ਕਿ ਮੈਰਿਜ ਪੈਲਸਾਂ ਦੇ ਮਾਲਕਾਂ ਵੱਲੋਂ ਇਹ ਵੀ ਧਿਆਨ ਵਿਚ ਰੱਖਿਆ ਜਾਵੇ ਕਿ ਸਰਕਾਰ ਦੀ ਪ੍ਰਾਪਰਟੀ ਜਿਸਦੀ ਕਿਸੇ ਸੜਕ ਲਈ ਨਿਸ਼ਾਨਦੇਹੀ ਕੀਤੀ…
Read More
ਵੱਡੀ ਖ਼ਬਰ : 86000 ਤੋਂ ਵੱਧ ਕਲਾਸਰੂਮਾਂ ‘ਚ ਪੜ੍ਹਾਈ ਕਰਨ ‘ਤੇ ਲੱਗੀ ਪਾਬੰਦੀ, ਜਾਣੋ ਕਿਉਂ

ਵੱਡੀ ਖ਼ਬਰ : 86000 ਤੋਂ ਵੱਧ ਕਲਾਸਰੂਮਾਂ ‘ਚ ਪੜ੍ਹਾਈ ਕਰਨ ‘ਤੇ ਲੱਗੀ ਪਾਬੰਦੀ, ਜਾਣੋ ਕਿਉਂ

ਰਾਜਸਥਾਨ : ਸੂਬੇ ਦੇ ਸਕੂਲਾਂ ਦੀਆਂ ਖ਼ਰਾਬ ਹੋਈਆਂ ਇਮਾਰਤਾਂ ਨੂੰ ਲੈ ਕੇ ਰਾਜਸਥਾਨ ਹਾਈ ਕੋਰਟ ਨੇ ਇਕ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ 86,000 ਤੋਂ ਵੱਧ ਖ਼ਰਾਬ ਕਲਾਸਰੂਮਾਂ ਵਿੱਚ ਪੜ੍ਹਾਈ 'ਤੇ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਹਨ। ਨਾਲ ਹੀ ਇਨ੍ਹਾਂ ਕਮਰਿਆਂ ਵਿੱਚ ਬੱਚਿਆਂ ਦੇ ਦਾਖਲੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਇਨ੍ਹਾਂ ਖ਼ਤਰਨਾਕ ਕਲਾਸਰੂਮਾਂ ਨੂੰ ਤਾਲਾ ਲਗਾ ਕੇ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇਨ੍ਹਾਂ ਦੇ ਨੇੜੇ ਜਾਣ ਤੋਂ ਰੋਕਿਆ ਜਾਣਾ ਚਾਹੀਦਾ ਹੈ।  ਅਦਾਲਤ ਨੇ ਰਾਜ ਸਰਕਾਰ ਨੂੰ ਬੱਚਿਆਂ ਦੀ ਪੜ੍ਹਾਈ ਲਈ ਵਿਕਲਪਿਕ ਪ੍ਰਬੰਧ ਕਰਨ…
Read More
ਆਨਲਾਈਨ ਪੈਸੇ ਵਾਲੀਆਂ ਗੇਮਾਂ ‘ਤੇ ਲੱਗੇਗੀ ਰੋਕ, ਲੋਕ ਸਭਾ ‘ਚ ਬਿੱਲ ਪਾਸ

ਆਨਲਾਈਨ ਪੈਸੇ ਵਾਲੀਆਂ ਗੇਮਾਂ ‘ਤੇ ਲੱਗੇਗੀ ਰੋਕ, ਲੋਕ ਸਭਾ ‘ਚ ਬਿੱਲ ਪਾਸ

ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਯਾਨੀ ਬੁੱਧਵਾਰ ਨੂੰ ਲੋਕ ਸਭਾ ਵਿਚ ਉਹ ਕਾਨੂੰਨ ਪਾਸ ਕਰ ਦਿੱਤਾ ਜਿਸਦੇ ਤਹਿਤ ਪੈਸਿਆਂ ਨਾਲ ਖੇਡੀਆਂ ਜਾਣ ਵਾਲੀਆਂ ਆਨਲਾਈਨ ਗੇਮਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਵੇਗੀ। ਇਹ ਫ਼ੈਸਲਾ ਵੱਧ ਰਹੀਆਂ ਆਦਤਾਂ, ਮਨੀ ਲਾਂਡਰਿੰਗ ਅਤੇ ਆਰਥਿਕ ਧੋਖਾਧੜੀ ਦੇ ਮਾਮਲਿਆਂ ‘ਤੇ ਰੋਕ ਲਗਾਉਣ ਲਈ ਕੀਤਾ ਗਿਆ ਹੈ। ਇਹ ਬਿੱਲ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਵੱਲੋਂ ਸੰਸਦ ‘ਚ ਰੱਖਿਆ ਗਿਆ ਸੀ ਅਤੇ ਛੋਟੇ ਵਿਚਾਰ-ਵਟਾਂਦਰੇ ਤੋਂ ਬਾਅਦ ਆਵਾਜ਼ੀ ਮਤਦਾਨ ਰਾਹੀਂ ਪਾਸ ਹੋ ਗਿਆ। ਹਾਲਾਂਕਿ, ਇਸ ਦੌਰਾਨ ਵਿਰੋਧੀ ਧਿਰ ਵੱਲੋਂ ਲੋਕ ਸਭਾ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
Read More

ਪੰਜਾਬ ‘ਚ ਐਨਰਜੀ ਡਰਿੰਕਸ ‘ਤੇ ਬੈਨ! ਪੰਚਾਇਤ ਨੇ ਕਰ ਲਿਆ ਫ਼ੈਸਲਾ, ਪਿੰਡ ਦੇ ਮੁੰਡੇ-ਕੁੜੀ ਦਾ ਨਹੀਂ ਹੋਵੇਗਾ ਵਿਆਹ

ਸੰਗਰੂਰ - ਸੰਗਰੂਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੰਗਰੂਰ ਦੇ ਪਿੰਡ ਉੱਪਲੀ ਦੀ ਪੰਚਾਇਤ ਵੱਲੋਂ ਸਾਰਿਆਂ ਦੀ ਸਹਿਮਤੀ ਨਾਲ ਮਤੇ ਪਾ ਕੇ ਸਖ਼ਤ ਫ਼ੈਸਲੇ ਲਏ ਗਏ ਹਨ। ਪਿੰਡ ਉੱਪਲੀ ਵਿਚ ਐਨਰਜੀ ਡਰਿਕੰਸ ਖ਼ਿਲਾਫ਼ ਮਤਾ ਪਾਇਆ ਗਿਆ ਹੈ।  ਪੰਚਾਇਤ ਨੇ ਐਨਰਜੀ ਡਰਿੰਕਸ ਵੇਚਣ 'ਤੇ ਬੈਨ ਲਗਾ ਦਿੱਤਾ ਹੈ। ਐਨਰਜੀ ਡਰਿੰਕ ਵੇਚਣ ਵਾਲੇ ਦਾ ਸਮਾਜਿਕ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਨਸ਼ਾ ਵੇਚਣ ਜਾਂ ਕਰਨ ਖ਼ਿਲਾਫ਼ ਵੀ ਮਤਾ ਪਾਇਆ ਗਿਆ ਹੈ। ਦੁਕਾਨਦਾਰਾਂ ਵੱਲੋਂ ਪੰਚਾਇਤ ਦਾ ਸਾਥ ਦਿੱਤਾ ਗਿਆ ਹੈ। ਇਸ ਦੇ ਇਲਾਵਾ ਪਿੰਡ ਦੇ ਹੀ ਮੁੰਡੇ-ਕੁੜੀ ਦੇ ਵਿਆਹ ਖ਼ਿਲਾਫ਼ ਵੀ ਮਤਾ ਪਾਇਆ ਗਿਆ। ਘਰਾਂ ਵਿਚ ਪ੍ਰਵਾਸੀ…
Read More
ਇਸ ਹਵਾਈ ਅੱਡੇ ਦੇ ਆਲੇ-ਦੁਆਲੇ ਲੇਜ਼ਰ ਬੀਮ ਅਤੇ ਡਰੋਨ ਦੀ ਵਰਤੋਂ ‘ਤੇ ਪਾਬੰਦੀ, ਜਾਣੋ ਕਾਰਨ

ਇਸ ਹਵਾਈ ਅੱਡੇ ਦੇ ਆਲੇ-ਦੁਆਲੇ ਲੇਜ਼ਰ ਬੀਮ ਅਤੇ ਡਰੋਨ ਦੀ ਵਰਤੋਂ ‘ਤੇ ਪਾਬੰਦੀ, ਜਾਣੋ ਕਾਰਨ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੇਜ਼ਰ ਬੀਮ ਅਤੇ ਡਰੋਨ ਦੀ ਵਰਤੋਂ 'ਤੇ 60 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੀ ਹਵਾਬਾਜ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਇਹ ਪਾਬੰਦੀ ਲਗਾਈ ਹੈ। ਇਹ ਹੁਕਮ ਅਗਲੇ 23 ਸਤੰਬਰ ਤੱਕ ਲਾਗੂ ਰਹੇਗਾ। ਲੈਂਡਿੰਗ ਦੌਰਾਨ ਲੇਜ਼ਰ ਬੀਮ ਕਾਰਨ ਸਮੱਸਿਆ ਪਾਲਮ (IGI ਹਵਾਈ ਅੱਡਾ) ਦੇ ਸਹਾਇਕ ਪੁਲਿਸ ਕਮਿਸ਼ਨਰ ਵੀਰ ਕ੍ਰਿਸ਼ਨ ਪਾਲ ਸਿੰਘ ਦੁਆਰਾ ਜਾਰੀ ਕੀਤੇ ਗਏ ਦੋ ਵੱਖ-ਵੱਖ ਆਦੇਸ਼ਾਂ ਅਨੁਸਾਰ, ਇਹ ਹਦਾਇਤ 26 ਜੁਲਾਈ ਤੋਂ 23 ਸਤੰਬਰ ਤੱਕ ਲਾਗੂ ਰਹੇਗੀ। ਕਿਉਂਕਿ ਪਾਇਲਟਾਂ ਨੂੰ ਖਾਸ ਤੌਰ 'ਤੇ…
Read More
ਭੀਖ ਮੰਗਣ ਵਾਲੇ ਬੱਚਿਆਂ ਦੀ ਪਹਿਚਾਣ ਲਈ DNA ਟੈਸਟ, ‘ਜੀਵਨਜੋਤ ਪ੍ਰੋਜੈਕਟ’ ਦੇ ਜ਼ਰੀਏ ਖੁਲ੍ਹਣਗੇ ਕਈ ਰਾਜ਼, ਵੇਖੋ ਸਾਰੀ ਖ਼ਬਰ!

ਭੀਖ ਮੰਗਣ ਵਾਲੇ ਬੱਚਿਆਂ ਦੀ ਪਹਿਚਾਣ ਲਈ DNA ਟੈਸਟ, ‘ਜੀਵਨਜੋਤ ਪ੍ਰੋਜੈਕਟ’ ਦੇ ਜ਼ਰੀਏ ਖੁਲ੍ਹਣਗੇ ਕਈ ਰਾਜ਼, ਵੇਖੋ ਸਾਰੀ ਖ਼ਬਰ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਜਨਤਕ ਥਾਵਾਂ, ਲਾਲ ਬੱਤੀ ਵਾਲੀਆਂ ਥਾਵਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਮਲਟੀਪਲੈਕਸ, ਬਾਜ਼ਾਰਾਂ ਅਤੇ ਹੋਰ ਥਾਵਾਂ 'ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਹੁਣ ਡੀਐਨਏ ਟੈਸਟ ਕਰਵਾਇਆ ਜਾਵੇਗਾ। ਸਰਕਾਰ ਨੇ ਭੀਖ ਮੰਗਦੇ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਆਏ ਬਾਲਗਾਂ ਦਾ ਡੀਐਨਏ ਟੈਸਟ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਉਨ੍ਹਾਂ ਦੇ ਜੈਵਿਕ ਮਾਪੇ ਹਨ ਜਾਂ ਨਹੀਂ। ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰਕਾਰ ਨੇ ਕਿਹਾ ਕਿ "ਜੇਕਰ ਡੀਐਨਏ ਟੈਸਟ ਇਹ ਪੁਸ਼ਟੀ ਕਰਦਾ ਹੈ ਕਿ ਬਾਲਗ ਦਾ ਬੱਚੇ ਨਾਲ ਕੋਈ ਸਬੰਧ ਨਹੀਂ ਹੈ, ਤਾਂ ਸਖ਼ਤ ਕਾਨੂੰਨੀ ਕਾਰਵਾਈ…
Read More

ਅੰਮ੍ਰਿਤਸਰ ਵਾਸੀ ਦਿਓ ਧਿਆਨ, ਲੱਗ ਗਈ ਮੁਕੰਮਲ ਪਾਬੰਦੀ

ਰਾਜਾਸਾਂਸੀ -ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀਮਤੀ ਅਮਨਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਪੈਂਦੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡਾ, ਅਜਨਾਲਾ ਰੋਡ, ਰਾਜਾਸਾਂਸੀ, ਅੰਮ੍ਰਿਤਸਰ ਦੇ ਦਿਹਾਤੀ ਅਧਿਕਾਰ ਖੇਤਰ ਵਿੱਚ ਡਰੋਨਜ਼ ਚਲਾਉਣ ਦੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਏਅਰਪੋਰਟ ਵਿਖੇ ਦਿਨ ਰਾਤ ਅੰਤਰ ਰਾਸ਼ਟਰੀ /ਘਰੇਲੂ ਉਡਾਨਾਂ ਆਉਂਦੀਆਂ ਤੇ ਜਾਂਦੀਆਂ ਹਨ। ਇਸ ਲਈ ਹਵਾਈ ਅੱਡੇ ਦੇ ਨਜ਼ਦੀਕ ਪੈਂਦੇ ਦਿਹਾਤੀ ਏਰੀਏ ਵਿੱਚ ਆਸ ਪਾਸ ਕਾਫ਼ੀ ਹੋਟਲ ਤੇ ਮੈਰਿਜ ਪੈਲਸ ਪੈਂਦੇ ਹਨ। ਜਿਥੇ ਆਮ…
Read More
ਅੰਮ੍ਰਿਤਸਰ ਤੋਂ ਦੁਬਈ ਦੀ ਫਲਾਈਟ ਰੱਦ, 2 ਦਿਨਾਂ ਲਈ ਇਹ ਏਅਰਪੋਰਟ ਬੰਦ-

ਅੰਮ੍ਰਿਤਸਰ ਤੋਂ ਦੁਬਈ ਦੀ ਫਲਾਈਟ ਰੱਦ, 2 ਦਿਨਾਂ ਲਈ ਇਹ ਏਅਰਪੋਰਟ ਬੰਦ-

ਨੈਸ਼ਨਲ ਟਾਈਮਜ਼ ਬਿਊਰੋ :- ਮੱਧ ਪੂਰਬ ‘ਚ ਵਧ ਰਹੇ ਤਣਾਅ ਦੇ ਸਿੱਧੇ ਅਸਰ ਹੁਣ ਭਾਰਤ ‘ਚ ਵੀ ਦੇਖਣ ਨੂੰ ਮਿਲ ਰਹੇ ਹਨ। ਸਪਾਈਸ ਜੈਟ ਵੱਲੋਂ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਹੈ। ਏਅਰਲਾਈਨ ਨੇ ਜਾਣਕਾਰੀ ਦਿੱਤੀ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਦੁਬਈ ਏਅਰਪੋਰਟ ਨੂੰ 2 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।ਦੂਜੇ ਪਾਸੇ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਗਲੇ 24 ਘੰਟਿਆਂ ‘ਚ ਜੰਗ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੇ 12 ਘੰਟਿਆਂ ਲਈ ਈਰਾਨ ਵੱਲੋਂ ਸੀਜ਼ਫਾਇਰ ਕੀਤਾ ਜਾਵੇਗਾ।
Read More
ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਨੇ ਕੀਤਾ ਬੰਦ, ਜਾਣੋ ਕਾਰਨ

ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਨੇ ਕੀਤਾ ਬੰਦ, ਜਾਣੋ ਕਾਰਨ

ਨੈਸ਼ਨਲ ਟਾਈਮਜ਼ ਬਿਊਰੋ :- ਦਲ ਖਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ  ਅਨੁਸਾਰ  ਭਾਰਤ ਸਰਕਾਰ ਵਲੋਂ ਇੰਸਟਾਗ੍ਰਾਮ ਅਕਾਊਂਟ ਦੀ ਵਧ ਰਹੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇਹ ਖਾਤਾ ਬੰਦ ਕਰ ਦਿੱਤਾ ਗਿਆ ਹੈ। ਦਲ ਖਾਲਸਾ ਆਗੂਆਂ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਬਣੇ ਇਸ ਖਾਤੇ ਨੇ ਆਪਣੀ ਰੀਚ ਤਕਰੀਬਨ ਇੱਕ ਮਿਲੀਅਨ ਬਣਾ ਲਈ ਸੀ ,ਜਿਸ ਤੋਂ ਸਾਫ਼ ਹੁੰਦਾ ਸੀ ਕਿ ਲੋਕ ਖ਼ਾਲਿਸਤਾਨ ਲਹਿਰ ਨੂੰ ਵੇਖ ,ਸੁਣ ਅਤੇ ਸਮਝ ਰਹੇ ਸਨ। ਬੌਖ਼ਲਾਹਟ ਵਿੱਚ ਆਈ ਭਾਰਤ ਸਰਕਾਰ ਨੇ ਇਸ ਕੰਪੇਨ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇਹ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ।
Read More
ਪੰਜਾਬ ਸਰਕਾਰ ਨੇ ਕੈਪਟੈਬ ਬਾਇਓਟੈਕ ਕੰਪਨੀ ‘ਤੇ 3 ਸਾਲਾਂ ਲਈ ਲਗਾਈ ਰੋਕ

ਪੰਜਾਬ ਸਰਕਾਰ ਨੇ ਕੈਪਟੈਬ ਬਾਇਓਟੈਕ ਕੰਪਨੀ ‘ਤੇ 3 ਸਾਲਾਂ ਲਈ ਲਗਾਈ ਰੋਕ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਫਾਰਮਾ ਕੰਪਨੀ ਮੈਸਰਜ਼ ਕੈਪਟੈਬ ਬਾਇਓਟੈਕ, ਸੋਲਨ ਵੱਲੋਂ ਘਟੀਆ ਦਰਜੇ ਦੀ ਆਈਵੀ ਫਲਿਊਡ ਜਾਂ ਨਾਰਮਲ ਸਲਾਈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀਐਚਐਸਸੀ) ਨੂੰ ਸਪਲਾਈ ਕਰਨ ਦੇ ਦੋਸ਼ ਹੇਠ ਉਕਤ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ।ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕੰਪਨੀ ‘ਤੇ ਪੰਜਾਬ ਸਰਕਾਰ ਦੇ ਕਿਸੇ ਵੀ ਟੈਂਡਰ ਵਿੱਚ ਹਿੱਸਾ ਲੈਣ ਤੋਂ ਤਿੰਨ ਸਾਲਾਂ ਲਈ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੀਐਚਐਸਸੀ ਨੂੰ ਸਪਲਾਈ ਕੀਤੀਆਂ ਜਾ ਰਹੀਆਂ 11 ਵਸਤੂਆਂ ਦੀ ਕੀਮਤ ਸਬੰਧੀ…
Read More
US Travel Ban: 12 ਦੇਸ਼ਾਂ ਦੇ ਲੋਕ ਨਹੀਂ ਕਰ ਸਕਣਗੇ ਅਮਰੀਕਾ ਦੀ ਯਾਤਰਾ; ਦੇਖੋ ਪੂਰੀ ਸੂਚੀ

US Travel Ban: 12 ਦੇਸ਼ਾਂ ਦੇ ਲੋਕ ਨਹੀਂ ਕਰ ਸਕਣਗੇ ਅਮਰੀਕਾ ਦੀ ਯਾਤਰਾ; ਦੇਖੋ ਪੂਰੀ ਸੂਚੀ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਦੇ ਲੋਕ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਦੇ। ਅਮਰੀਕੀ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ, ਟਰੰਪ ਨੇ ਕਈ ਦੇਸ਼ਾਂ ਦੇ ਲੋਕਾਂ 'ਤੇ ਯਾਤਰਾ ਪਾਬੰਦੀ ਲਗਾਈ ਸੀ। ਹਾਲਾਂਕਿ, ਬਾਅਦ ਵਿੱਚ ਇਸਨੂੰ ਹਟਾ ਦਿੱਤਾ ਗਿਆ। ਹੁਣ ਇੱਕ ਵਾਰ ਫਿਰ ਟਰੰਪ ਨੇ ਕਈ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਟਰੰਪ ਨੇ ਅਮਰੀਕਾ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸੱਤ ਹੋਰ ਦੇਸ਼ਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਇਹ ਪਾਬੰਦੀ…
Read More
ਮੁੜ ਹੋਵੇਗੀ ਨੋਟਬੰਦੀ! 500 ਰੁਪਏ ਦੇ ਨੋਟ ‘ਤੇ ਪਾਬੰਦੀ ਲਗਾਉਣ ਦੀ ਮੰਗ ਨੇ ਮਚਾਈ ਹਲਚਲ

ਮੁੜ ਹੋਵੇਗੀ ਨੋਟਬੰਦੀ! 500 ਰੁਪਏ ਦੇ ਨੋਟ ‘ਤੇ ਪਾਬੰਦੀ ਲਗਾਉਣ ਦੀ ਮੰਗ ਨੇ ਮਚਾਈ ਹਲਚਲ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਇੱਕ ਵਾਰ ਫਿਰ ਦੇਸ਼ ਵਿੱਚ ਵਿੱਤੀ ਪਾਰਦਰਸ਼ਤਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਣਾਲੀ ਵੱਲ ਇੱਕ ਦਲੇਰਾਨਾ ਸੁਝਾਅ ਦਿੱਤਾ ਹੈ। ਉਨ੍ਹਾਂ ਨੇ 500 ਅਤੇ ਇਸ ਤੋਂ ਵੱਧ ਦੇ ਨੋਟਾਂ ਨੂੰ ਚਲਨ ਤੋਂ ਬਾਹਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉੱਚ ਮੁੱਲ ਵਾਲੇ ਨੋਟਾਂ ਨੂੰ ਹਟਾ ਕੇ ਦੇਸ਼ ਨੂੰ ਪੂਰੀ ਤਰ੍ਹਾਂ ਡਿਜੀਟਲ ਲੈਣ-ਦੇਣ ਵੱਲ ਲਿਜਾਇਆ ਜਾ ਸਕਦਾ ਹੈ, ਜਿਸ ਨਾਲ ਨਾ ਸਿਰਫ਼ ਭ੍ਰਿਸ਼ਟਾਚਾਰ 'ਤੇ ਰੋਕ ਲੱਗੇਗੀ ਬਲਕਿ ਅਰਥਵਿਵਸਥਾ ਨੂੰ ਹੋਰ ਪਾਰਦਰਸ਼ੀ ਵੀ ਬਣਾਇਆ ਜਾਵੇਗਾ। ਤੇਲਗੂ ਦੇਸ਼ਮ ਪਾਰਟੀ ਦੇ ਤਿੰਨ ਦਿਨਾਂ ਸਾਲਾਨਾ ਸੰਮੇਲਨ 'ਮਹਾਨਡੂ ਸਭਾ' ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਨਾ ਸਿਰਫ਼…
Read More
ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਦੇ ਇਸ ਪਿੰਡ ‘ਚ ਲੱਗ ਗਈ ਵੱਡੀ ਪਾਬੰਦੀ, DC ਵੱਲੋਂ ਹੁਕਮ ਜਾਰੀ

ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਦੇ ਇਸ ਪਿੰਡ ‘ਚ ਲੱਗ ਗਈ ਵੱਡੀ ਪਾਬੰਦੀ, DC ਵੱਲੋਂ ਹੁਕਮ ਜਾਰੀ

ਹੁਸ਼ਿਆਰਪੁਰ- ਹੁਸ਼ਿਆਰਪੁਰ ਵਿਖੇ ਪਿੰਡ ਜਲਾਲਪੁਰ ਅਤੇ ਆਸਪਾਸ ਦੇ ਇਲਾਕੇ ‘ਚ ਡਰੋਨ ਉਡਾਉਣ 'ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 17 ਮਈ ਨੂੰ ਸਚਿਨ ਪੈਲੇਸ, ਜਲਾਲਪੁਰ ਤਹਿਸੀਲ ਟਾਂਡਾ ਦੇ ਆਲੇ-ਦੁਆਲੇ ਦੇ ਏਰੀਏ ਵਿਚ ਬਿਨਾਂ ਮਨਜ਼ੂਰੀ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾਈ ਹੈ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਨੇ ਆਪਣੇ ਦਫ਼ਤਰ ਦੇ ਪੱਤਰ ਰਾਹੀਂ ਇਸ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਕੱਲ੍ਹ 17 ਮਈ 2025…
Read More

ਮੀਡੀਆ ਚੈਨਲਾਂ ਤੇ ਨਹੀਂ ਸੁਣਾਈ ਦੇਵੇਗੀ ਸਾਇਰਨ ਦੀ ਆਵਾਜ਼, ਸਰਕਾਰ ਨੇ ਦਿੱਤੇ ਸਖ਼ਤ ਨਿਰਦੇਸ਼

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਵਧੇ ਤਣਾਅ ਦੇ ਵਿਚਕਾਰ, ਸਰਕਾਰ ਨੇ ਸ਼ਨੀਵਾਰ ਨੂੰ ਸਾਰੇ ਮੀਡੀਆ ਚੈਨਲਾਂ ਨੂੰ ਸਲਾਹ ਦਿੱਤੀ ਕਿ ਉਹ ਭਾਈਚਾਰਕ ਜਾਗਰੂਕਤਾ ਮੁਹਿੰਮਾਂ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਵਿੱਚ ਸਿਵਲ ਡਿਫੈਂਸ ਏਅਰ ਰੇਡ ਸਾਇਰਨ ਦੀ ਆਵਾਜ਼ ਦੀ ਵਰਤੋਂ ਨਾ ਕਰਨ।ਫਾਇਰ ਸਰਵਿਸਿਜ਼, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਦੇ ਡਾਇਰੈਕਟੋਰੇਟ ਜਨਰਲ ਨੇ ਇੱਕ ਸਲਾਹਕਾਰੀ ਵਿੱਚ ਕਿਹਾ ਹੈ ਕਿ ਸਿਵਲ ਡਿਫੈਂਸ ਐਕਟ, 1968 ਦੇ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਸਾਰੇ ਮੀਡੀਆ ਚੈਨਲਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਆਪਣੇ ਪ੍ਰੋਗਰਾਮਾਂ ਵਿੱਚ ਸਿਵਲ ਡਿਫੈਂਸ ਏਅਰ ਰੇਡ ਸਾਇਰਨ ਦੀ ਆਵਾਜ਼…
Read More
ਭਾਰਤ-ਪਾਕਿ ਤਣਾਅ ‘ਚ ਅੰਮ੍ਰਿਤਸਰ ਅਲਰਟ, ਸ਼ਹਿਰ ‘ਚ ਪਟਾਕਿਆਂ ‘ਤੇ ਪੂਰੀ ਰੋਕ

ਭਾਰਤ-ਪਾਕਿ ਤਣਾਅ ‘ਚ ਅੰਮ੍ਰਿਤਸਰ ਅਲਰਟ, ਸ਼ਹਿਰ ‘ਚ ਪਟਾਕਿਆਂ ‘ਤੇ ਪੂਰੀ ਰੋਕ

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਪਾਕਿਸਤਾਨ ਦੇ ਤਣਾਅ ਵਿਚਕ੍ਰ ਬੀਤੇ ਦਿਨ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰਾ ਦੇਸ਼ ਅਲਰਟ ਮੋਡ ‘ਤੇ ਹੈ। ਪੰਜਾਬ ਭਰ ਵਿੱਚ ਸਰਕਾਰ ਵੱਲੋਂ ਅਲਰਟ ਰਹਿਣ ਦੀਆ ਹਦਾਇਤਾਂ ਦਿੱਤੀਆਂ ਗਈਆ ਹਨ। ਹੁਣ ਅੰਮ੍ਰਿਤਸਰ ਪ੍ਰਸ਼ਾਸ਼ਨ ਵੱਲੋਂ ਅੰਮ੍ਰਿਤਸਰ ਸ਼ਹਿਰ ‘ਚ ਵਿੱਚ ਪੂਰਨ ਤੌਰ ਤੇ ਆਤਿਸ਼ਬਾਜ਼ੀ ‘ਤੇ ਰੋਕ ਲਗਾਈ ਗਈ ਹੈ। ਜਾਣਕਾਰੀ ਅਨੁਸਾਰ ਹੁਣ ਅਗਲੇ ਹੁਕਮਾਂ ਤੱਕ ਕਿਸੇ ਵੀ ਉਤਸਵ ਸਮਾਗਮ ‘ਚ ਪਟਾਕੇ ਨਹੀਂ ਚੱਲਣਗੇ। ਦੱਸ ਦੇਈਏ ਕਿ ਪ੍ਰਸ਼ਾਸ਼ਨ ਵੱਲੋਂ ਅਗਲੇ ਆਦੇਸ਼ਾਂ ਤੱਕ ਪਟਾਕੇ ਨਾ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਫੈਸਲਾ ਅੰਮ੍ਰਿਤਸਰ ਜਿਲੇ ਦੇ DC ਨੇ ਅੰਮ੍ਰਿਤਸਰ ‘ਚ ਧਮਾਕੇ ਦੀ…
Read More

ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਅਗਲੇ ਹੁਕਮਾਂ ਤੱਕ ਬੰਦ, ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ‘ਤੇ ਲੱਗੀ ਰੋਕ

ਡੇਰਾ ਬਾਬਾ ਨਾਨਕ: ਭਾਰਤ ਵੱਲੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਮੰਗਲਵਾਰ ਦੀ ਰਾਤ ਕੀਤੇ ਹਮਲੇ ਤੋਂ ਬਾਅਦ ਜਿੱਥੇ ਦੇਸ਼ ਭਰ ਦੇ ਕਈ ਏਅਰਪੋਰਟਾਂ ਤੇ ਹਵਾਈ ਉਡਾਣਾਂ ਬੰਦ ਕਰਨ ਤੋਂ ਇਲਾਵਾ ਬਾਰਡਰ ਏਰੀਏ ਨਾਲ ਸੰਬੰਧਿਤ ਜ਼ਿਲਿਆਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਉੱਥੇ ਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਲਾਂਘੇ ਰਾਹੀਂ 491 ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਮਿਲੀ ਹੈ। ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਬਣੇ ਸ੍ਰੀ ਕਰਤਾਰਪੁਰ ਪੰਸਜਰ ਟਰਮੀਨਲ…
Read More
ਦਿੱਲੀ ‘ਚ ਸਿੰਗਲ-ਯੂਜ਼ ਪਲਾਸਟਿਕ ‘ਤੇ ਪੂਰੀ ਪਾਬੰਦੀ

ਦਿੱਲੀ ‘ਚ ਸਿੰਗਲ-ਯੂਜ਼ ਪਲਾਸਟਿਕ ‘ਤੇ ਪੂਰੀ ਪਾਬੰਦੀ

ਨੈਸ਼ਨਲ ਟਾਈਮਜ਼ ਬਿਊਰੋ :- ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਨੂੰ ਸਾਫ਼, ਸੁੰਦਰ ਅਤੇ ਟਿਕਾਊ ਵਿਕਾਸ ਦੇ ਰਾਹ 'ਤੇ ਲਿਜਾਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਹੁਣ ਸਕੂਲਾਂ, ਮੰਦਰਾਂ ਅਤੇ ਮਸਜਿਦਾਂ ਵਰਗੇ ਧਾਰਮਿਕ ਸਥਾਨਾਂ ਅਤੇ ਬਾਜ਼ਾਰਾਂ ਵਿੱਚ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਗੁਪਤਾ ਨੇ ਸਪੱਸ਼ਟ ਕੀਤਾ ਹੈ ਕਿ ਦਿੱਲੀ ਦੀਆਂ ਸੜਕਾਂ ਅਤੇ ਜਨਤਕ ਥਾਵਾਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਾਫ਼ ਅਤੇ ਸੰਗਠਿਤ ਦਿਖਾਈ ਦੇਣਗੀਆਂ। ਇਸ ਦੇ ਲਈ, ਉਨ੍ਹਾਂ ਨੇ…
Read More
ਭਾਰਤ ਵੱਲੋਂ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ

ਭਾਰਤ ਵੱਲੋਂ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ

ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ, ਭਾਰਤ ਨੇ ਬੁੱਧਵਾਰ ਨੂੰ ਇੱਕ ਵੱਡਾ ਕਦਮ ਚੁੱਕਿਆ ਅਤੇ Notice to Airmen (NOTAM) ਜਾਰੀ ਕੀਤਾ। ਇਸ NOTAM ਦੇ ਤਹਿਤ, ਭਾਰਤ ਨੇ 30 ਅਪ੍ਰੈਲ ਤੋਂ 23 ਮਈ, 2025 ਤੱਕ ਸਾਰੇ ਪਾਕਿਸਤਾਨ-ਰਜਿਸਟਰਡ ਅਤੇ ਫੌਜੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ, ਕਿਸੇ ਵੀ ਪਾਕਿਸਤਾਨੀ ਜਹਾਜ਼ ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ਼ ਹੋਣ ਦੀ ਆਗਿਆ ਨਹੀਂ ਹੋਵੇਗੀ।ਇਸ ਫ਼ੈਸਲੇ ਨੂੰ ਭਾਰਤ ਵੱਲੋਂ ਇੱਕ ਸਖ਼ਤ ਸੰਦੇਸ਼ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ…
Read More
ਸਿੰਧੂ ਜਲ ਸੰਧੀ ਰੱਦ ਮਗਰੋਂ ਪਾਕਿ ਨੇ ਏਅਰਸਪੇਸ ਕੀਤਾ ਬੰਦ !

ਸਿੰਧੂ ਜਲ ਸੰਧੀ ਰੱਦ ਮਗਰੋਂ ਪਾਕਿ ਨੇ ਏਅਰਸਪੇਸ ਕੀਤਾ ਬੰਦ !

ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਰਿਸ਼ਤੇ ਕਾਫ਼ੀ ਤਣਾਅਪੂਰਨ ਦੌਰ 'ਚੋਂ ਲੰਘ ਰਹੇ ਹਨ। ਇਸ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਭਾਰਤ ਵੱਲੋਂ ਸਿੰਧੂ ਜਲ ਸੰਧੀ ਰੱਦ ਕੀਤੇ ਜਾਣ ਮਗਰੋਂ ਪਾਕਿਸਤਾਨ ਨੇ ਵੀ ਭਾਰਤ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਸੀ, ਜਿਸ ਮਗਰੋਂ ਹੁਣ ਭਾਰਤ ਆਉਣ-ਜਾਣ ਵਾਲੀਆਂ ਫਲਾਈਟਾਂ ਪਾਕਿਸਤਾਨ ਉੱਪਰੋਂ ਨਹੀਂ ਲੰਘਣਗੀਆਂ।  ਇਸ ਮਾਮਲੇ 'ਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਫਲਾਈਟ ਕੰਪਨੀਆਂ ਨੂੰ ਨਵੇਂ ਨਿਰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਹੁਣ ਪਾਕਿਸਤਾਨ ਦਾ ਏਅਰਸਪੇਸ ਬੰਦ ਹੋਣ ਕਾਰਨ ਜਹਾਜ਼ਾਂ ਨੂੰ ਲੰਬੀ ਦੂਰੀ ਤੈਅ ਕਰ ਕੇ ਜਾਣਾ…
Read More

ਸਿਹਤ ਵਿਭਾਗ ਦਾ ਹੁਕਮ, ਸਕੂਲ ਕੰਪਲੈਕਸ ’ਚ ਜੰਕ ਫੂਡ ਤੇ ਐਨਰਜੀ ਡਰਿੰਕ ਵੇਚਣ ’ਤੇ ਮੁਕੰਮਲ ਪਾਬੰਦੀ

ਅੰਮ੍ਰਿਤਸਰ- ਸਕੂਲਾਂ ਵਿਚ ਜੰਕ ਫੂਡ ਅਤੇ ਐਨਰਜੀ ਡਰਿੰਕ ਵੇਚਣ ’ਤੇ ਪਾਬੰਦੀ ਲੱਗ ਗਈ ਹੈ। ਸਕੂਲ ਕੰਪਲੈਕਸ ਅੰਦਰ ਜੇਕਰ ਜੰਕ ਫੂਡ ਅਤੇ ਐਨਰਜੀ ਡਰਿੰਕ ਵੇਚੀ ਗਈ ਤਾਂ ਸਬੰਧਤ ਕੰਟੀਨ ਮਾਲਕ ਦੇ ਨਾਲ-ਨਾਲ ਸਕੂਲ ਇੰਚਾਰਜ ਖਿਲਾਫ ਕਾਰਵਾਈ ਹੋ ਸਕਦੀ ਹੈ। ਸਿਹਤ ਵਿਭਾਗ ਵੱਲੋਂ ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ। ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਸਮੇਂ-ਸਮੇਂ ’ਤੇ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਕਈ ਸਕੂਲਾਂ ਵਿਚ ਸਥਿਤ ਕੰਟੀਨਾਂ ਅੰਦਰ ਜੰਕ ਫੂਡ ਅਤੇ…
Read More

ਪੰਜਾਬ ‘ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ

ਗੁਰਦਾਸਪੁਰ- ਸਾਲ 2025 ਦੌਰਾਨ ਕਣਕ (ਹਾੜ੍ਹੀ) ਦੀ ਫ਼ਸਲ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਕਣਕ ਕੱਟਣ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਕੰਬਾਈਨਾਂ ਰਾਤ ਵੇਲੇ ਸਿੱਲੀ ਅਤੇ ਨਮ ਕਣਕ ਕੱਟ ਦਿੰਦੀਆਂ ਹਨ, ਜਿਸ ਨਾਲ ਨਮੀ ਵਾਲੀ ਕਣਕ ਦੀ ਮਿਕਦਾਰ ਬਹੁਤ ਜ਼ਿਆਦਾ ਹੋ ਜਾਂਦੀ ਹੈ । ਜਦੋਂ ਇਹ ਸਿੱਲ੍ਹੀ ਕਣਕ ਮੰਡੀਆਂ ਵਿੱਚ ਵਿਕਣ ਲਈ ਲਿਆਂਦੀ ਜਾਂਦੀ ਹੈ ਤਾਂ ਨਮੀ ਪ੍ਰਵਾਨਿਤ ਹੱਦ ਨਾਲੋਂ ਜ਼ਿਆਦਾ ਹੋਣ ਕਾਰਨ ਖ਼ਰੀਦ ਏਜੰਸੀਆਂ ਖ਼ਰੀਦ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ। ਸਿੱਟੇ ਵਜੋਂ ਮੰਡੀਆਂ ਵਿੱਚ ਅਣਵਿਕੀ ਕਣਕ ਦੇ ਅੰਬਾਰ ਜਮਾਂ ਹੋ ਜਾਂਦੇ ਹਨ। ਕਣਕ ਸਮੇਂ ਸਿਰ ਨਾ…
Read More

Trump ਨੂੰ ਝਟਕਾ, ਜੱਜ ਨੇ ਦੇਸ਼ ਨਿਕਾਲੇ ਸਬੰਧੀ ਕਾਨੂੰਨ ‘ਤੇ ਲਗਾਈ ਰੋਕ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਲਈ 18ਵੀਂ ਸਦੀ ਦੇ ਕਾਨੂੰਨ ਦੀ ਵਰਤੋਂ ਦਾ ਐਲਾਨ ਕੀਤਾ ਸੀ, ਪਰ ਕੁਝ ਘੰਟਿਆਂ ਬਾਅਦ ਹੀ ਇੱਕ ਸੰਘੀ ਅਦਾਲਤ ਦੇ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਇਸਨੂੰ ਲਾਗੂ ਕਰਨ ਤੋਂ ਰੋਕ ਦਿੱਤਾ। ਟਰੰਪ ਪ੍ਰਸ਼ਾਸਨ ਨੇ ਇਸ ਕਾਨੂੰਨ ਦੀ ਵਰਤੋਂ ਇਹ ਕਹਿੰਦੇ ਹੋਏ ਕੀਤੀ ਕਿ ਵੈਨੇਜ਼ੁਏਲਾ ਦਾ ਇੱਕ ਗਿਰੋਹ ਅਮਰੀਕਾ 'ਤੇ ਹਮਲਾ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਕੋਲ ਆਪਣੇ ਮੈਂਬਰਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀਆਂ ਨਵੀਆਂ ਸ਼ਕਤੀਆਂ ਹਨ। ਕੋਲੰਬੀਆ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਮੁੱਖ ਜੱਜ ਜੇਮਜ਼ ਈ. ਬੋਅਸਬਰਗ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਹੁਕਮ ਤੁਰੰਤ ਜਾਰੀ ਕਰਨ…
Read More
ਪਾਕਿਸਤਾਨ ਸਮੇਤ 43 ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ਦੀ ਐਂਟਰੀ ‘ਤੇ ਪਾਬੰਦੀ!

ਪਾਕਿਸਤਾਨ ਸਮੇਤ 43 ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ਦੀ ਐਂਟਰੀ ‘ਤੇ ਪਾਬੰਦੀ!

ਵਾਸ਼ਿੰਗਟਨ, 15 ਮਾਰਚ, ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਰੂਸ ਅਤੇ ਬੇਲਾਰੂਸ ਸਮੇਤ 43 ਦੇਸ਼ਾਂ ਦੇ ਨਾਗਰਿਕਾਂ ਲਈ ਦੇਸ਼ ਵਿਚ ਦਾਖ਼ਲੇ ’ਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰ ਰਿਹਾ ਹੈ। ਦਿ ਨਿਊਯਾਰਕ ਟਾਈਮਜ਼ ਨੇ ਇਸ ਮਾਮਲੇ ਤੋਂ ਜਾਣੂ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਜਾਣਕਾਰੀ ਦਿਤੀ। ਮਾਰਚ ਦੇ ਸ਼ੁਰੂ ਵਿਚ ਦਿ ਨਿਊਯਾਰਕ ਟਾਈਮਜ਼ ਨੇ ਰਿਪੋਰਟ ਦਿਤੀ ਸੀ ਕਿ ਵਾਸ਼ਿੰਗਟਨ ਇਕ ਨਵੀਂ ਯਾਤਰਾ ਪਾਬੰਦੀ ਤਿਆਰ ਕਰ ਰਿਹਾ ਹੈ, ਜੋ ਕਿ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਲਾਗੂ ਕੀਤੇ ਗਏ ਪਾਬੰਦੀ ਨਾਲੋਂ ਵਿਆਪਕ ਹੋਵੇਗੀ। ਰਿਪੋਰਟ ਮੁਤਾਬਕ ਸੂਚੀ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ ਅਤੇ ਕੁੱਲ ਮਿਲਾ ਕੇ ਇਸ ਵਿਚ 43…
Read More
ਪਾਕਿਸਤਾਨ ‘ਚ ਬਾਲੀਵੁੱਡ ਗੀਤਾਂ ਅਤੇ ਡਾਂਸ ‘ਤੇ ਪਾਬੰਦੀ – ਹੁਕਮ ਤੋੜਣ ‘ਤੇ ਹੋਵੇਗੀ ਸਖ਼ਤ ਕਾਰਵਾਈ!

ਪਾਕਿਸਤਾਨ ‘ਚ ਬਾਲੀਵੁੱਡ ਗੀਤਾਂ ਅਤੇ ਡਾਂਸ ‘ਤੇ ਪਾਬੰਦੀ – ਹੁਕਮ ਤੋੜਣ ‘ਤੇ ਹੋਵੇਗੀ ਸਖ਼ਤ ਕਾਰਵਾਈ!

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਤੇ ਨਿੱਜੀ ਸਕੂਲ-ਕਾਲਜਾਂ ‘ਚ ਭਾਰਤੀ (ਬਾਲੀਵੁੱਡ) ਗੀਤਾਂ ‘ਤੇ ਡਾਂਸ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ, ਹੁਣ ਕੋਈ ਵੀ ਵਿਦਿਆਰਥੀ ਜਾਂ ਅਧਿਆਪਕ ਫਨ ਫੇਅਰ ਜਾਂ ਖੇਡ ਸਮਾਰੋਹ ‘ਚ ਹਿੰਦੀ ਗੀਤਾਂ ‘ਤੇ ਡਾਂਸ ਨਹੀਂ ਕਰ ਸਕੇਗਾ। ਪੰਜਾਬ ਉੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਏ ਇੱਕ ਸਰਕੁਲਰ ਵਿੱਚ ਆਖਿਆ ਗਿਆ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਹੋਰ ਗਤੀਵਿਧੀਆਂ ‘ਚ ਹਿੱਸਾ ਲੈਣ ਦੀ ਆਜ਼ਾਦੀ ਹੈ, ਪਰ ਭਾਰਤੀ ਗੀਤਾਂ ‘ਤੇ ਡਾਂਸ ਕਰਨਾ ਇੱਕ ਅਣੈਤਿਕ ਕੰਮ ਹੈ, ਜੋ ਕਿ ਸਿੱਖਿਆ ਦੀ ਮਰਿਆਦਾ ਉਲੰਘਣ ਕਰਦਾ ਹੈ। ਸਖ਼ਤ ਕਾਰਵਾਈ ਦੀ…
Read More
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਗਾਬਾਲਿਨ ਦੀ ਵਿਕਰੀ ਤੇ ਪਾਬੰਦੀ!

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਗਾਬਾਲਿਨ ਦੀ ਵਿਕਰੀ ਤੇ ਪਾਬੰਦੀ!

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਜ਼ਿਲ੍ਹੇ ’ਚ ਪ੍ਰੀਗਾਬਾਲਿਨ 75 ਐੱਮ. ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ/ਟੇਬਲੇਟਸ ਦੀ ਵਿਕਰੀ ’ਤੇ ਮੁਕੰਮਲ ਤੌਰ ਪਾਬੰਦੀ ਲਾਈ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰਿਸਕ੍ਰਿਪਸ਼ਨ ਸਲਿੱਪ ’ਤੇ ਆਪਣੀ ਮੋਹਰ ਲਾਈ ਜਾਵੇਗੀ ਅਤੇ ਦਵਾਈ ਦੇਣ ਦੀ ਮਿਤੀ ਦਰਜ ਕੀਤੀ ਜਾਵੇਗੀ। ਇਹ ਪਾਬੰਦੀਆਂ 30 ਅਪ੍ਰੈਲ ਤੱਕ ਲਾਗੂ ਰਹਿਣਗੀਆਂ। ਇਹ ਹੁਕਮ ਸਿਹਤ ਵਿਭਾਗ ਫਾਜ਼ਿਲਕਾ ਦੇ ਪੱਤਰ 'ਤੇ ਕੀਤੀ ਗਈ ਕਾਰਵਾਈ ਸਬੰਧੀ ਜਾਰੀ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਆਪਣੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੈਪਸੂਲ ਦਾ ਆਮ ਲੋਕਾਂ ਵੱਲੋਂ ਮੈਡੀਕਲ ਨਸ਼ੇ ਵਜੋਂ ਸੇਵਨ ਕੀਤਾ ਜਾ ਰਿਹਾ ਹੈ। ਉਨ੍ਹਾਂ…
Read More
ਦਿੱਲੀ ‘ਚ 31 ਮਾਰਚ ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਪੈਟਰੋਲ ਨਹੀਂ ਮਿਲੇਗਾ- ਸਿਰਸਾ

ਦਿੱਲੀ ‘ਚ 31 ਮਾਰਚ ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਪੈਟਰੋਲ ਨਹੀਂ ਮਿਲੇਗਾ- ਸਿਰਸਾ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਕਿਹਾ ਕਿ 31 ਮਾਰਚ ਤੋਂ ਬਾਅਦ, ਰਾਸ਼ਟਰੀ ਰਾਜਧਾਨੀ ਦੇ ਪੈਟਰੋਲ ਪੰਪ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਪੈਟਰੋਲ ਦੇਣਾ ਬੰਦ ਕਰ ਦੇਣਗੇ। ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਉਪਾਵਾਂ 'ਤੇ ਚਰਚਾ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ, ਸਿਰਸਾ ਨੇ ਕਿਹਾ ਕਿ ਸਰਕਾਰ ਵਾਹਨਾਂ ਦੇ ਨਿਕਾਸ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਹੀ ਹੈ।ਮੀਟਿੰਗ ਵਿੱਚ ਪੁਰਾਣੇ ਵਾਹਨਾਂ 'ਤੇ ਪਾਬੰਦੀ, ਲਾਜ਼ਮੀ 'ਧੂੰਆਂ ਵਿਰੋਧੀ' ਉਪਾਅ ਅਤੇ ਇਲੈਕਟ੍ਰਿਕ ਜਨਤਕ ਆਵਾਜਾਈ ਨੂੰ ਅਪਣਾਉਣ ਸਮੇਤ ਮੁੱਖ ਨੀਤੀਗਤ ਫੈਸਲਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੀਟਿੰਗ ਤੋਂ ਬਾਅਦ, ਸਿਰਸਾ…
Read More