ਬੁੱਢੇ ਦਰਿਆ ’ਚ ਡਿੱਗੇ ਵਿਅਕਤੀ ਦੀ ਲਾਸ਼ 12 ਕਿਲੋਮੀਟਰ ਦੂਰ ਚੰਦਰ ਨਗਰ ਪੁਲੀ ਹੇਠੋਂ ਮਿਲੀ

ਨੈਸ਼ਨਲ ਟਾਈਮਜ਼ ਬਿਊਰੋ :- ਤਾਜਪੁਰ ਰੋਡ ਸਥਿਤ ਬੁੱਢੇ ਦਰਿਆ ’ਚ ਡਿੱਗੇ ਵਿਅਕਤੀ ਦੀ ਲਾਸ਼ 2 ਦਿਨ ਬਾਅਦ 12 ਕਿਲੋਮੀਟਰ ਦੂਰ ਚੰਦਰ ਨਗਰ ਪੁਲੀ ਹੇਠੋਂ ਮਿਲੀ। ਸੂਚਨਾ ਤੋਂ ਬਾਅਦ ਪਹਿਲਾਂ ਥਾਣਾ ਹੈਬੋਵਾਲ, ਕੈਲਾਸ਼ ਨਗਰ ਪੁਲਸ ਪਹੁੰਚੀ। ਬਾਅਦ ’ਚ ਪਤਾ ਲੱਗਣ ’ਤੇ ਥਾਣਾ ਟਿੱਬਾ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਰਾਮ ਕ੍ਰਿਸ਼ਨ ਹੈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ। ਇਸ ਮਾਮਲੇ ’ਚ ਥਾਣਾ ਟਿੱਬਾ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਓਮਵਤੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਲਗਭਗ ਸਾਢੇ 8 ਵਜੇ ਰਾਮ ਕ੍ਰਿਸ਼ਨ ਨਸ਼ੇ ਦੀ ਹਾਲਤ ਵਿਚ ਘਰ ਵਾਪਸ ਆਇਆ ਸੀ। ਉਨ੍ਹਾਂ ਦੇ ਇਲਾਕੇ ’ਚ ਬਿਜਲੀ ਬੰਦ ਹੋਣ ਕਾਰਨ ਉਹ ਨਾਲੇ ’ਤੇ ਬਣੇ ਪੁਲ ਦੇ ਕਿਨਾਰੇ ਬੈਠ ਗਿਆ ਸੀ। ਬੱਚੇ ਵੀ ਉਸ ਦੇ ਨਾਲ ਹੀ ਸਨ। ਅਚਾਨਕ, ਮੇਰੀ ਬੇਟੀ ਭੱਜਦੀ ਹੋਈ ਆਈ ਅਤੇ ਉਸ ਨੇ ਦੱਸਿਆ ਕਿ ਪਿਤਾ ਨਾਲੇ ’ਚ ਡਿੱਗ ਗਿਆ ਹੈ। ਉਹ ਭੱਜ ਕੇ ਮੌਕੇ ’ਤੇ ਪਹੁੰਚੀ ਅਤੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਿਆ। ਰਾਤ ਨੂੰ ਅਤੇ ਅਗਲੇ ਪੂਰਾ ਦਿਨ ਪੁਲਸ ਨੇ ਗੋਤਾਖੋਰਾਂ ਨੂੰ ਨਾਲੇ ’ਚ ਉਤਾਰਿਆ ਸੀ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੂੰ ਐਤਵਾਰ ਸ਼ਾਮ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦੀ ਲਾਸ਼ ਚੰਦਰ ਨਗਰ ਦੀ ਪੁਲੀ ਹੇਠੋਂ ਮਿਲੀ ਹੈ।

By Gurpreet Singh

Leave a Reply

Your email address will not be published. Required fields are marked *