ਦੇਸ਼ ਦੀ ਸੁਰੱਖਿਆ ਨਾਲ ਮਜ਼ਾਕ, ਪ੍ਰੇਮੀ ਨੂੰ ਫਸਾਉਣ ਲਈ 21 ਵਾਰ ਦਿੱਤੀ ‘ਬੰਬ ਦੀ ਧਮਕੀ’

ਪਿਆਰ ਵਿਚ ਇਨਸਾਨ ਕਿੰਨਾ ਪਾਗਲ ਹੋ ਸਕਦਾ ਹੈ? ਇਸ ਦਾ ਤਾਜ਼ਾ ਉਦਾਹਰਣ ਚੇਨਈ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕੁੜੀ ਨੇ ਇਕ ਪਾਸੜ ਪਿਆਰ ‘ਚ ਆਪਣੇ ਪ੍ਰੇਮੀ ਨੂੰ ਫਸਾਉਣ ਲਈ ਲਗਾਤਾਰ 21 ਵਾਰ ਪੁਲਸ ਨੂੰ ਬੰਬ ਧਮਾਕੇ ਦੇ ਝੂਠੀ ਧਮਕੀ ਭਰੇ ਈ-ਮੇਲ ਭੇਜੇ। ਅਜਿਹਾ ਕਰਨ ਦੇ ਪਿੱਛੇ ਉਸ ਦਾ ਮਕਸਦ ਸੀ ਕਿ ਪੁਲਸ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦੇਵੇ। ਇੰਨਾ ਹੀ ਨਹੀਂ ਹਾਲ ਹੀ ਵਿਚ ਅਹਿਮਦਾਬਾਦ ‘ਚ ਜੋ ਪਲੇਨ ਕ੍ਰੈਸ਼ ਹੋਇਆ ਸੀ, ਉਸ ਨੂੰ ਲੈ ਕੇ ਵੀ ਕੁੜੀ ਨੇ ਆਪਣੇ ਪ੍ਰੇਮੀ ਦੇ ਨਾਂ ਤੋਂ ਈ-ਮੇਲ ਭੇਜੀ ਸੀ। ਇਹ ਘਟਨਾ ਦਿੱਲੀ ਹਵਾਈ ਅੱਡਾ, ਰੇਲਵੇ ਸਟੇਸ਼ਨਾਂ ਅਤੇ ਵਪਾਰਕ ਮਾਰਕਿਟਾਂ ਨਾਲ ਜੁੜੀ ਹੋਈ ਸੀ।

ਪ੍ਰੇਮੀ ਨੂੰ ਫਸਾਉਣ ਲਈ ਰਚੀ ਸਾਜ਼ਿਸ਼

ਦੋਸ਼ੀ ਕੁੜੀ ਆਪਣੇ ਪ੍ਰੇਮੀ ਦੇ ਨਾਂ ‘ਤੇ ਫਰਜ਼ੀ ਈ-ਮੇਲ ਆਈਡੀ ਬਣਾ ਕੇ ਈ-ਮੇਲ ਭੇਜਿਆ ਕਰਦੀ ਸੀ। ਹਾਲਾਂਕਿ ਪੁਲਸ ਨੇ ਹੁਣ ਦੋਸ਼ੀ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਈ-ਮੇਲ ਭੇਜਣ ਵਾਲੀ ਕੁੜੀ ਦਾ ਨਾਂ ਰੇਨੇ ਜੋਸ਼ਿਲਦਾ ਹੈ, ਜੋ ਚੇਨਈ ਦੀ ਇਕ ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰਦੀ ਹੈ। ਅਹਿਮਦਾਬਾਦ ਪਲੇਨ ਕ੍ਰੈਸ਼ ਮਗਰੋਂ ਵੀ ਜੋਸ਼ਿਲਦਾ ਨੇ ਬੀਜੇ ਮੈਡੀਕਲ ਕਾਲਜ ਨੂੰ ਧਮਕੀ ਭਰਿਆ ਮੇਲ ਭੇਜਿਆ ਸੀ। ਹਾਲਾਂਕਿ ਉਸ ਦੀ ਇਕ ਗਲਤੀ ਨੇ ਪੁਲਸ ਨੂੰ ਉਸ ਦੇ ਘਰ ਤੱਕ ਪਹੁੰਚਣ ਦਾ ਰਾਹ ਵਿਖਾਇਆ। ਜਾਂਚ ਦੌਰਾਨ ਪਤਾ ਲੱਗਾ ਕਿ ਕੁੜੀ ਨੇ ਇਹ ਸਭ ਪ੍ਰੇਮੀ ਨੂੰ ਫਸਾਉਣ ਅਤੇ ਉਸ ‘ਤੇ ਕਾਰਵਾਈ ਕਰਵਾਉਣ ਲਈ ਕੀਤਾ। ਉਸ ਨੇ ਸੋਚਿਆ ਕਿ ਜੇ ਉਸ ਦੇ ਖਿਲਾਫ ਕੋਈ ਸਬੂਤ ਬਣਿਆ ਤਾਂ ਪੂਰਾ ਦੋਸ਼ ਪ੍ਰੇਮੀ ‘ਤੇ ਜਾਏਗਾ।

ਦਿਵਿਜ ਪ੍ਰਭਾਕਰ ਨੂੰ ਪਿਆਰ ਕਰਦੀ ਸੀ ਜੋਸ਼ਿਲਦਾ

ਪੁਲਸ ਜਦੋਂ ਇਸ ਮਾਮਲੇ ਦੇ ਤਹਿ ਤੱਕ ਗਈ ਤਾਂ ਦੱਸਿਆ ਕਿ ਜੋਸ਼ਿਲਦਾ ਨੂੰ ਆਪਣੇ ਨਾਲ ਕੰਮ ਕਰਨ ਵਾਲੇ ਦਿਵਿਜ ਪ੍ਰਭਾਕਰ ਨਾਲ ਪਿਆਰ ਸੀ। ਇਹ ਇਕ ਪਾਸੜ ਪਿਆਰ ਸੀ। ਦਿਵਿਜ ਨੇ ਇਸੇ ਸਾਲ 2025 ਵਿਚ ਫਰਵਰੀ ਮਹੀਨੇ ਵਿਆਹ ਕਰਵਾ ਲਿਆ। ਇਸ ਕਾਰਨ ਜੋਸ਼ਿਲਦਾ ਉਸ ਤੋਂ ਨਾਰਾਜ਼ ਹੋ ਗਈ। ਉਸ ਨੇ ਦਿਵਿਜ ਤੋਂ ਬਦਲਾ ਲੈਣ ਦੀ ਠਾਣ ਲਈ। ਇਸ ਕਾਰਨ ਜੋਸ਼ਿਲਦਾ ਨੇ ਪ੍ਰੇਮੀ ਦਿਵਿਜ ਪ੍ਰਭਾਕਰ ਦੇ ਨਾਂ ਤੋਂ ਕਈ ਸਾਰੀਆਂ ਨਕਲੀ ਈ-ਮੇਲ ਆਈਡੀ ਬਣਾਈਆਂ। ਪੁਲਸ ਮੁਤਾਬਕ ਇਨ੍ਹਾਂ ਈ-ਮੇਲ ਤੋਂ ਜੋਸ਼ਿਲਦਾ ਨੇ 12 ਸੂਬਿਆਂ ਵਿਚ 21 ਤੋਂ ਵੱਧ ਬੰਬ ਹੋਣ ਦੀ ਝੂਠੀ ਧਮਕੀ ਦੇਣ ਵਾਲੇ ਈ-ਮੇਲ ਭੇਜੇ। ਹਰ ਵਾਰ ਜਦੋਂ ਏਜੰਸੀਆਂ ਨੂੰ ਜਾਂ ਪੁਲਸ ਨੂੰ ਇਹ ਈ-ਮੇਲ ਮਿਲਦੇ ਤਾਂ ਉਹ ਚੌਕਸ ਹੋ ਜਾਂਦੇ ਪਰ ਖੋਜਬੀਨ ਕੀਤੀ ਜਾਂਦੀ ਤਾਂ ਕੁਝ ਨਹੀਂ ਮਿਲਦਾ। ਅਖੀਰ ਪੁਲਸ ਨੇ ਉਸ ਦਾ ਪਤਾ ਲਾ ਹੀ ਲਿਆ। ਜੋਸ਼ਿਲਦਾ ਨੇ ਮਈ-ਜੂਨ ਦਰਮਿਆਨ ਦਿਵਿਜ ਪ੍ਰਭਾਕਰ ਦੇ ਨਾਂ ਤੋਂ ਬਣਾਈਆਂ ਨਕਲੀ ਈ-ਮੇਲ ਆਈਡੀ ਤੋਂ ਦਿੱਲੀ, ਬਿਹਾਰ, ਪੰਜਾਬ ਸਮੇਤਕਈ ਸੂਬਿਆਂ ਵਿਚ ਝੂਠੀਆਂ ਬੰਬ ਦੀਆਂ ਧਮਕੀਆਂ ਭੇਜੀਆਂ ਸਨ।

By Rajeev Sharma

Leave a Reply

Your email address will not be published. Required fields are marked *